ਨਾਭੇ ਦਾ ਰਹਿਣ ਵਾਲਾ ਅਵਤਾਰ ਸਿੰਘ ਹੋ ਗਿਆ ਰਾਤੋ ਰਾਤ ਅਮੀਰ !! ਜਾਣੋ ਪੂਰੀ ਖ਼ਬਰ
ਪੰਜਾਬ ਸਟੇਟ ਨਿਊ ਈਅਰ ਲੋਹੜੀ ਬੰਪਰ 2018 ਦਾ ਪਹਿਲਾ 1.5 ਕਰੋੜ ਦਾ ਇਨਾਮ ਅਵਤਾਰ ਸਿੰਘ ਪੁੱਤਰ ਮੱਘਰ ਸਿੰਘ ਪਿੰਡ ਮੱਲੇਵਾਲ ਪੱਤੀ ਜ਼ਿਲਾ ਪਟਿਆਲਾ ਦਾ ਨਿਕਲਿਆ ਹੈ। ਉਕਤ ਵਿਅਕਤੀ ਨੇ ਦੱਸਿਆ ਕਿ ਉਸ ਨੇ ਉਕਤ ਲਾਟਰੀ ਦਾ ਟਿਕਟ ਨੰਬਰ ਏ-301494 ਖਰੀਦਿਆ ਸੀ। ਐਤਵਾਰ ਦੁਪਹਿਰ ਸਮੇਂ ਜਦੋਂ ਉਸ ਨੇ ਰਿਜ਼ਲਟ ਵਿਚ ਆਪਣਾ ਨੰਬਰ ਦੇਖਿਆ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਕਿਉਂਕਿ ਨਤੀਜੇ ਵਿਚ ਪਹਿਲਾ ਇਨਾਮ ਉਸ ਦਾ ਹੀ ਨਿਕਲਿਆ ਸੀ।

ਉਸ ਨੇ ਦੱਸਿਆ ਕਿ ਉਹ ਕਾਰਪੇਂਟਰ ਦਾ ਠੇਕੇਦਾਰ ਹੈ। ਉਕਤ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰ ਏ.ਐੱਸ.ਆਈ ਕੇਸਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਪਰਿਵਾਰ ਵਿਚ ਉਸ ਦੇ ਪਿਤਾ ਮੱਘਰ ਸਿੰਘ, ਮਾਤਾ ਗੁਰਦੇਵ ਕੌਰ, ਪਤਨੀ ਚਰਨਜੀਤ ਕੌਰ, ਬੇਟੀ ਦਿਲਜੋਤ ਕੌਰ ਤੇ ਬੇਟਾ ਬਲਜੋਤ ਸਿੰਘ ਹੈ।

ਉਸ ਦੇ ਪਰਿਵਾਰਕ ਮੈਂਬਰਾਂ ਵਿਚ ਵੀ ਲਾਟਰੀ ਦਾ ਪਹਿਲਾ ਇਨਾਮ ਨਿਕਲਣ ਦੀ ਖੁਸ਼ੀ ਪਾਈ ਜਾ ਰਹੀ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਉਹ ਇਸ ਪੈਸੇ ਨਾਲ ਜਿੱਥੇ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰੇਗਾ, ਉਥੇ ਉਹ ਲੋੜਵੰਦਾਂ ਦੀ ਮਦਦ ਵੀ ਕਰੇਗਾ।
Sikh Website Dedicated Website For Sikh In World
