ਲਾਡੀ ਸ਼ਾਹ ਕੌਣ ਹੈ ? ਇਸ ਦਾ ਕੀ ਕਾਰਨ ਹੈ ਲੋਕ ਇਸ ਦੇ ਮਗਰ ਇਨੇ ਕਿਓਂ ਲੱਗੇ ਨੇ, ਖਾਸ ਕਰਕੇ ਨੌਜਵਾਨ। ਮੈਨੂੰ ਇਹ ਸਵਾਲ ਹਰ ਰੋਜ਼ ਹੀ ਕਈ ਵੀਰ ਕਰਦੇ ਹਨ, ਇਸ ਦਾ ਕੀ ਇਤਿਹਾਸ ਹੈ ਆਮ ਲੋਕ ਪੁਛਦੇ ਨੇ। ਮੈਂ ਕਈ ਦਿਨਾਂ ਤੋਂ ਖੋਜ ਕਰ ਰਿਹਾ ਸੀ ਇਸ ਬਾਰੇ।ਪਰ ਮੈਨੂੰ ਕੁੱਝ ਨਹੀਂ ਲਭਿਆ ਇਹਨਾ ਦਾ ਅੱਗਾ ਪਿਛਾ। ਸਾਧਾਰਨ ਸ਼ਬਦਾਂ ਵਿਚ ਲਾਡੀ ਸ਼ਾਹ ਅਤੇ ਇਸ ਤੋ ਪਹਿਲਾਂ ਵੀ ਜਿਨੇ ਇਸ ਡੇਰੇ ਵਿਚ ਬੈਠੇ ਨੇ ਸਭ ਵਿਹਲੜ ਅਤੇ ਐਯਾਸ਼ ਬੰਦੇ ਸਨ ਅਤੇ ਇਥੇ ਇਕ ਮਕਬਰਾ ਹੈ, ਹੋਰ ਕੁੱਝ ਇਸ ਮਕਬਰੇ ਦਾ ਕੀ ਇਤਿਹਾਸ ਹੈ, ਪਤਾ ਨਹੀਂ, ਪਰ ਮਕਬਰੇ ਮੁਸਲਮਾਨਾਂ ਦੇ ਹੁੰਦੇ ਹਨ, ਸਿਖਾਂ ਦਾ ਅਤੇ ਹਿੰਦੂਆਂ ਦਾ ਇਸ ਨਾਲ ਦੂਰ ਦਾ ਵੀ ਵਾਸਤਾ ਨਹੀਂ।
ਅੱਜ ਕੱਲ ਸਿੱਖ ਅਖਵਾਉਣ ਵਾਲਾ ਵੀ ਕਮਲਾ ਹੋਇਆ, ਇਹਨਾ ਮਕਬਰਿਆਂ ਅੱਗੇ ਸਿਰ ਰਗੜਦਾ ਫਿਰਦਾ ਹੈ। ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਤੋਂ ਲੈਕੇ ਦਸਵੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ,ਦਸ ਗੁਰੂ ਸਾਹਿਬਾਨ ਤਕ ਜਿਹੜੀ ਘਾਲਣਾ ਘਾਲ ਕੇ ਵਖਰਾ ਇਕ ਨਿਆਰਾ ਖਾਲਸਾ ਬਣਾਇਆ ਸੀ, ਅਜ ਓਹੀ ਸਿੱਖ ਅਖਵਾਉਣ ਵਾਲਾ ਕਬਰਾਂ ‘ਤੇ ਮਥੇ ਰਗੜਦਾ ਫਿਰਦਾ ਹੈ, ਮੈਂ ਇਹ ਨਹੀਂ ਕਹਿੰਦਾ ਕਿਸੇ ਧਰਮ ਦਾ ਸਤਿਕਾਰ ਨਾ ਕਰੋ, ਕਿਸੇ ਇਹੋ ਜਿਹੀ ਜਗ੍ਹਾ ਆਪਣਾ ਸਿਰ ਝੁਕਾਉਣ ਤੋਂ ਪਹਿਲਾਂ ਇਹ ਤੇ ਦੇਖ ਲਿਆ ਕਰੋ ਕਿ ਜਿਥੇ ਅਸੀਂ ਜਾ ਰਹੇ ਹਾਂ, ਇਸ ਦਾ ਸਾਡੇ ਧਰਮ ਨਾਲ ਕੋਈ ਸਬੰਧ ਹੈ ਕਿ ਨਹੀਂ? ਇਹ ਜਿਹਨਾ ਨੂੰ ਤੁਸੀਂ ਫੱਕਰ ਦਸਦੇ ਹੋ, ਇਹ ਫੱਕਰ ਨਹੀਂ ਵਿਹਲੜ ਹੈ।ਕੀ ਵੇਹਲਾ ਰਹ ਕੇ ਦੂਸਰਿਆਂ ਦੀ ਕਮਾਈ ‘ਤੇ ਐਸ਼ ਵਾਲਾ ਹੀ ਫੱਕਰ ਹੁੰਦਾ ਹੈ ? ਕੀ ਲੋਕਾਂ ਦੇ ਦਿਤੇ ਪੈਸੇ ਕਲਾਕਾਰਾਂ ਉਪਰ ਦੀ ਸੁੱਟ ਦੇਣ ਵਾਲਾ ਹੀ ਫੱਕਰ ਹੈ? ਨਹੀਂ ਵੀਰੋ ਫੱਕਰ ਓਹ ਹੈ ਜਿਹੜਾ ਸਾਰੀ ਦਿਹਾੜੀ ਰਿਕ੍ਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ।ਫੱਕਰ ਓਹ ਹੈ ਜਿਹੜਾ ਗਰਮੀ ਵਿਚ ਕੱਦੂ ਕੀਤੇ ਗਰਮ ਪਾਣੀ ਵਿਚ ਕੌਡੇ ਲੱਕ ਝੋਨਾ ਲਾ ਰਿਹਾ ਹੈ।ਫੱਕਰ ਓਹ ਹੈ ਜਿਹੜਾ ਸਾਰੀ ਦਿਹਾੜੀ ਮਿਹਨਤ ਕਰਕੇ ਆਪਣੇ ਬੱਚੇ ਪਾਲਦਾ ਹੈ। ਵਿਹਲੜ ਫੱਕਰ ਨਹੀਂ, ਠੱਗ ਹੁੰਦੇ ਹਨ।ਆਹ ਜਲੰਧਰ ਤੇ ਨਕੋਦਰ ਸਾਂਈਡ ਦੇ ਸਿੱਖਾਂ ਵਿੱਚ ਇੱਕ ਹੋਰ ਨਵਾਂ ਹੀ ਰੁਝਾਨ ਚੱਲਿਆ।ਸਤਿ ਸ਼੍ਰੀ ਅਕਾਲ ਅਤੇ ਗੁਰ ਫਤਿਹ ਬੁਲਾਉਣ ਵਾਲਾ ਸਿੱਖ ਅੱਜ ਇਸ ਤਰਾਂ ਦੇ ਡੇਰਿਆਂ, ਦਰਗਾਹਾਂ ‘ਚ “ਜੈ ਮਸਤਾ ਦੀ” ਦੀ ਕਰਦਾ ਹੋਇਆ ਆਪਣੇ ਦਾਤੇ, ਸਾਂਈ ਅੱਗੇ ਝੋਲੀਆਂ ਫੈਲਾਉਂਦਾ ਹੋਇਆ ਆਮ ਦਿਸਦਾ ਹੈ। ਇਹਨਾਂ ਸਿੱਖਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਹੋਣ ਦਾ ਮਤਲਬ ਕੀ ਹੁੰਦਾ।ਸਿੱਖ ਇੱਕ ਵਿਗਿਆਨਕ ਧਰਮ ਹੈ।ਇਸ ਵਿੱਚ ਚਮਤਕਾਰਾਂ ਲਈ ਕੋਈ ਸਥਾਨ ਨਹੀਂ ਹੈ।ਇਸ ਵਿੱਚ ਹੱਥੀ ਕਿਰਤ ਕਰਨ ਅਤੇ ਚੰਗੇ ਆਚਰਣ ਨੂੰ ਹੀ ਸਭਤੋਂ ਉੱਤਮ ਮੰਨਿਆ ਗਿਆ ਹੈ। ਵੈਸੇ ਇਹਨਾਂ ਸਿੱਖਾਂ ਦੇ ਅਜਿਹੇ ਡੇਰਿਆਂ ਵਿੱਚ ਜਾਣ ਪਿੱਛੇ ਵੀ ਕਾਰਨ ਹੈ।ਅੱਜ ਦੀ ਦਿਖਾਵੇਬਾਜ਼ੀ ਦੇ ਯੁੱਗ ਵਿੱਚ ਹਰ ਇਨਸਾਨ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਆਪਣੀ ਚਾਦਰ ਤੋਂ ਵਧ ਪੈਰ ਪਸਾਰਦਾ ਹੈ। ਹਰ ਕੋਈ ਸੋਚਦਾ ਹੈ ਲੈ ਮੇਰੇ ਗਵਾਂਡੀ ਕੋਲ ਵਧੀਆ ਕੋਠੀ ਪਾ ਲਈ, ਕਾਰ, ਮੋਟਰਸੈਕਲ ਲੈ ਲਿਆ।ਫਲਾਣਾ ਦੋਸਤ, ਰਿਸ਼ਤੇਦਾਰ ਵਿਦੇਸ਼ ਚਲਾ ਗਿਆ,ਫਲਾਣੇ ਦਾ ਵਪਾਰ ਵਧੀਆ ਚੱਲ ਪਿਆ ਵਗੈਰਾ-ਵਗੈਰਾ।ਕਾਸ਼ ਮੇਰੇ ਕੋਲ ਵੀ ਇਹ ਸਭ ਹੋਵੇ।ਚਲੋ ਦਾਤਾ ਜੀ ਕੋਲ।