ਚੰਡੀਗੜ੍ਹ:ਪੰਜਾਬ ਵਿੱਚ ਧੁੰਦ ਸ਼ੁਰੂ ਹੋਣ ਨਾਲ ਹਾਦਸੇ ਹੋਣ ਲੱਗੇ ਹਨ। ਬੀਤੇ ਦਿਨ ਧੁੰਦ ਕਾਰਨ ਦੋ ਹਾਦਸੇ ਸਾਹਮਣੇ ਆਏ ਹਨ। ਪਹਿਲੇ ਹਾਦਸੇ ਵਿੱਚ ਪੁਲੀਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਧਾਰੀਵਾਲ ਸਲੇਮਪੁਰਾ ਦੇ ਨਜ਼ਦੀਕ ਸਵੇਰੇ ਪਈ ਸੰਘਣੀ ਧੁੰਦ ਕਾਰਨ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਭੈਣ ਭਰਾ ਦੀ ਮੌਤ ਹੋ ਗਈ।
ਦੂਸਰੇ ਹਾਦਸੇ ਵਿੱਚ ਗੁਰੂ ਨਾਨਕ ਕਾਲਜ ਦੀਆਂ ਵਿਦਿਆਰਥਣਾਂ ਦੀ ਵੈਨ ਸੰਘਣੀ ਧੁੰਦ ਕਾਰਨ ਕੋਟਕਪੂਰਾ ਰੋਡ ’ਤੇ ਭਾਈ ਮਹਾਂ ਸਿੰਘ ਕਾਲਜ ਸਾਹਮਣੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਇਕ ਦਰਜਨ ਲੜਕੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਲੜਕੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਇਕ ਵਿਦਿਆਰਥਣ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸ ਕੱਲ੍ਹ ਸਵੇਰੇ ਕਰੀਬ ਸਾਢੇ ਅੱਠ ਵਜੇ ਵਾਪਰਿਆ।
ਪਹਿਲਾ ਹਾਦਸੇ ਵਿੱਚ ਅੰਮ੍ਰਿਤਸਰ ਵੱਲ ਜਾ ਭੈਣ-ਭਰਾ ਨੂੰ ਧੁੰਦ ਜ਼ਿਆਦਾ ਹੋਣ ਕਾਰਨ ਕਿਸੇ ਵਾਹਨ ਨੇ ਬਹੁਤ ਬੁਰੀ ਤਰ੍ਹਾਂ ਦੋਵਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਨੀ ਮੁਸ਼ਕਿਲ ਹੋ ਰਹੀ ਸੀ।
ਦੂਸਰਾ ਹਾਦਸਾ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਾਢੇ 8 ਵਜੇ ਗੁਰੂ ਨਾਨਕ ਕਾਲਜ ਦੀ ਵੈਨ ਪਿੰਡ ਖਾਰਾ ਤੋਂ ਲੜਕੀਆਂ ਨੂੰ ਕਾਲਜ ਲਿਜਾ ਰਹੀ ਸੀ ਕਿ ਪਿੰਡ ਚੜ੍ਹੇਵਾਨ ਤੋਂ ਅੱਗੇ ਧੁੰਦ ਕਾਰਨ ਵੈਨ ਖੜ੍ਹੇ ਟਰੱਕ ਵਿੱਚ ਜਾ ਵੱਜੀ। ਵੈਨ ਵਿੱਚ ਸਵਾਰ ਵਿਦਿਆਰਥਣਾਂ ਵਿੱਚੋਂ ਇਕ ਦਰਜਨ ਦੇ ਕਰੀਬ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ।