
ਬਠਿੰਡਾ: ਇੱਥੇ ਜੱਸੀ ਪੌ ਵਾਲਾ ਚੌਕ ਦੇ ਨੇੜੇ ਇੱਕ ਹਾਦਸੇ ਵਿੱਚ ਚੌਦਾਂ ਦੇ ਕਰੀਬ ਕੁੜੀਆਂ ਅਤੇ ਔਰਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਵਿੱਚੋਂ ਚਾਰ ਦੇ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਦੋ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜੀਵਨ ਸਿੰਘ ਵਾਲਾ ਧਾਗਾ ਫੈਕਟਰੀ ਵਿੱਚ ਕੰਮ ਕਰਦੀਆਂ ਔਰਤਾਂ ਤੇ ਕੁੜੀਆਂ ਫੈਕਟਰੀ ਦੀ ਬੱਸ ਵਿੱਚ ਸਵਾਰ ਹੋ ਕੇ ਡਿਊਟੀ ‘ਤੇ ਜਾ ਰਹੀਆਂ ਸਨ।

ਜਦੋਂ ਉਨ੍ਹਾਂ ਦੀ ਕੈਬ ਜੱਸੀ ਪੌ ਵਾਲਾ ਚੌਕ ਦੇ ਨੇੜੇ ਫਾਟਕ ਕੋਲ ਪਹੁੰਚੀ ਤਾਂ ਰਸਤੇ ‘ਚ ਖੜ੍ਹੇ ਟਰੱਕ ਨਾਲ ਜਾ ਟਕਰਾਈ। ਇਸ ਕੈਬ ਵਿੱਚ ਤਕਰੀਬਨ ਦੋ ਦਰਜਨ ਤੋਂ ਵੱਧ ਮਹਿਲਾਵਾਂ ਸਵਾਰ ਸਨ ਜਿਨ੍ਹਾਂ ਵਿੱਚੋਂ ਚੌਦਾਂ ਜ਼ਖਮੀ ਹੋ ਗਈਆਂ।

ਉੱਧਰ ਜ਼ਖ਼ਮੀਆਂ ਦੇ ਵਾਰਸਾਂ ਨੇ ਹਸਪਤਾਲ ਦੇ ਪ੍ਰਬੰਧਾਂ ਸੇਵਾਵਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ ਸਿਵਲ ਹਸਪਤਾਲ ਦੇ ਐੱਸ ਐੱਮ ਓ ਨੇ ਮਾੜੇ ਦੀ ਪ੍ਰਬੰਧਾਂ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਹਸਪਤਾਲ ਮਾਲਵਾ ਦਾ ਵੱਡਾ ਹਸਪਤਾਲ ਹੈ ਤੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਫਿਰ ਵੀ ਅਸੀਂ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਾਂ।

Sikh Website Dedicated Website For Sikh In World