ਧੀਏ ਕੋਈ ਮੈਨੂੰ ਮਿਲਣ ਨੀ ਆਇਆ ਬਾਬਾ ਵਾਰ ਵਾਰ ਨਰਸ ਨੂੰ ਪੁੱਛ ਰਿਹਾ ਸੀ ..

ਆਹ ਪੰਜ ਨੰਬਰ ਬੈੱਡ ਵਾਲੇ ਬਾਬਾ ਜੀ ਬਹੁਤ ਪਰੇਸ਼ਾਨ ਕਰਦੇ ਆ” ਡਿਊਟੀ ਤੇ ਆਈ ਨਵੀਂ ਨਰਸ ਨੇ ਹੈੱਡ ਨਰਸ ਨੂੰ ਕਿਹਾ! ਵਿਚਾਰਾ ਬਜ਼ੁਰਗ ਬਿਲਕੁਲ ਇਕੱਲਾ ਹੈ। ਕੈਂਸਰ ਦੀ ਆਖਰੀ ਸਟੇਜ ਤੇ ਹੈ। ਪਤਾ ਨੀ ਕਦੋਂ” ਬਾਕੀ ਦੀ ਗੱਲ ਕਹਿਣੀ ਉਸ ਨੇ ਵਾਜਬ ਨਾ ਸਮਝੀ। ਇਹਨਾਂ ਕੋਲ ਨੀ ਵੇਖੇਆ ਕਦੇ ਕਿਸੇ ਨੂੰ?” ਨਵੀਂ ਨਰਸ ਨੇ ਹੈਰਾਨ ਜੇਹੀ ਹੋਕੇ ਪੁੱਛਿਆ।

ਟੱਬਰ ਦੇ ਲੋਕ ਆਏ ਸੀ ਪਹਿਲੇ ਦਿਨ ਦਾਖਲ ਕਰਾਉਣ। ਦਾਖਲ ਕਾਹਦਾ ਸਿੱਟਣ ਹੀ ਆਏ ਸੀ ਬਜ਼ੁਰਗ ਨੂੰ। ਅਡਰੈੱਸ ਵੀ ਗਲਤ ਲਿਖਾਕੇ ਚਲੇ ਗਏ। ਇੱਕ ਆਦਮੀ ਆਉਦਾਂ ਤੀਜੇ ਕੁ ਦਿਨ ਪੈਸੇ ਜਮਾਂ ਕਰਾ ਜਾਂਦਾ। ਪਿਛਲੇ ਮਹੀਨੇਂ ਤੋਂ ਬਾਬਾ ਇੱਥੇ ਹੀ ਐ। ਬਚਣ ਦੀ ਤਾਂ ਕੋਈ ਉਮੀਦ ਹੈਨੀ। ਬਸ ਦਿਨ ਰਾਤ ਇਹੀ ਪੁੱਛਦੇ ਰਹਿੰਦੇਂ ਨੇ ਕੀ ਮੇਨੂੰ ਨੀ ਮਿਲਣ ਆਇਆ ਕੋਈ?” ਹੈੱਡ ਨਰਸ ਨੇ ਡੂੰਘਾ ਸਾਹ ਲੈਕੇ ਬਜ਼ੁਰਗ ਦਾ ਦੁੱਖ ਦੱਸੇਆ।

ਬਾਬਾ ਜੀ , ਤੁਹਾਡੇ ਘਰੋਂ ਕੋਈ ਆਇਆ ਸੀ ਪਰ ਤੁਸੀ ਸੁੱਤੇ ਪਏ ਸੀ ਉਦੋਂ ਤੁਹਾਨੂੰ ਕੋਈ ਤਕਲੀਫ਼ ਨਾ ਹੋਵੇ ਇਸ ਲਈ ਨੀ ਉਠਾਇਆ ਉਦੋਂ ਆਹ ਚਿੱਠੀ ਦੇਕੇ ਗਏ ਆ। ਠਹਿਰੋ ਮੈਂ ਪੜ੍ਹਕੇ ਸੁਣਾਉਦੀਂ ਹਾਂ ਤੁਹਾਨੂੰ। ਹਾਂਜੀ ਬੇਟਾ ਸੁਣਾਓ!” ਬਾਬੇ ਦੇ ਚੇਹਰੇ ਤੇ ਚਮਕ ਆ ਗਈ। ਨਰਸ ਨੇ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ।’ ਬਾਪੂ ਜੀ ਤੁਸੀ ਕਿਵੇਂ ਹੋ, ਠੀਕ-ਠਾਕ ਹੋ। ਅਸੀ ਕੰਮ ‘ਚ ਬਹੁਤ ਰੁੱਝੇ ਰਹੇ ਤਾਂ ਕਰਕੇ ਹੱਸਪਤਾਲ ਗੇੜਾ ਨੀ ਵੱਜਾ ਛੇਤੀ ਗੇੜਾ ਮਾਰਾਂਗੇ।

ਲਓ ਬਾਬਾ ਜੀ, ਤੁਹਾਡੇ ਬੱਚੇ ਹੁਣ ਛੇਤੀ ਆ ਜਾਣੇਂ ਤੁਸੀ ਦਵਾ ਖਾ ਲਓ ਹੁਣ। ਨਰਸ ਨੇ ਚਿੱਠੀ ਦੀ ਤਹਿ ਲਾਉਦੀਂ ਨੇ ਆਖੇਆ ਅਤੇ ਬਜ਼ੁਰਗ ਨੂੰ ਦਵਾ ਖਿਲਾ ਦਿੱਤੀ ਅਤੇ ਖਾਣ ਤੋਂ ਬਾਅਦ ਛੇਤੀ ਹੀ ਸੌਂ ਗਿਆ। ਪਰ ਕਾਗਜ਼ ਤਾਂ ਖਾਲੀ ਆ?” ਨਵੀਂ ਨਰਸ ਦੇ ਮੂੰਹ ਤੇ ਪ੍ਰਸ਼ਨ ਚਿੰਨ ਸੀ।

ਪਤੈ ਮੇਨੂੰ, ਮਰਦੇ ਹੋਏ ਇਨਸਾਨ ਨੂੰ ਕੁਝ ਸਕੂਨ ਦੇ ਸਕਾਂ ਅਤੇ ਬਾਪੂ ਦਵਾ ਖਾ ਲਵੇ ਤਾਂ ਆਨੇ-ਬਹਾਨੇ ਜੇਹੇ ਲਉਨੀ ਰਹਿੰਦੀਂ ਹਾਂ ਇਹੋ ਜੇਹੇ, ਆਪਣੇਆਂ ਦੀ ਬੇਰੁੱਖੀ ਬੰਦੇਂ ਨੂੰ ਜਿਉਦਿਆਂ ਮੋਏ ਕਰ ਦਿੰਦੀ ਆ। ਮੌਤ ਤੋਂ ਪਹਿਲਾਂ ਇਹ ਬੇਰੁੱਖੀ ਦੀ ਮੌਤ ਇੱਕ ਝੂਠ ਨਾਲ ਇੱਕ ਪਲ੍ਹ ਲਈ ਟਲ੍ਹ ਜਾਵੇ ਤਾਂ ਕੀ ਮਾੜੈ?” ਇਹ ਕਹਿਕੇ ਉਹ ਦੂਜੇ ਮਰੀਜ਼ ਵੇਖਣ ਚਲੇ ਗਈ।

ਭੈਣਜੀ ਉਹ ਪੰਜ ਨੰਬਰ ਵਾਲਾ ਬਾਬਾ।” ਵਾਰਡ ਵਾਲੇ ਮੁੰਡੇਂ ਨੇ ਅਜੇ ਗੱਲ ਪੂਰੀ ਵੀ ਨਹੀ ਸੀ ਕੀਤੀ ਕੀ ਨਰਸ ਨੇ ਬੈੱਡ ਵੱਲ ਸ਼ੂਟ ਵੱਟ ਲਈ। ਬੇਟਾ ਜੀ ਕੋਈ ਨਹੀ ਆਇਆ ?” ਬਜ਼ੁਰਗ ਦੇ ਸਾਹ ਤੇਜ਼-ਤੇਜ਼ ਚੱਲ ਰਹੇ ਸਨ। ਬਾਬਾ ਜੀ ਤੁਹਾਨੂੰ ਦੱਸਣਾਂ ਭੁੱਲ ਗਈ ਮੈਂ ਕੀ ਤੁਹਾਡੇ ਘਰੋਂ ਫੋਨ ਆਇਆ ਸੀ ਉਹ ਆ ਰਹੇ ਛੇਤੀ ਬਸ।

ਕਿਸੇ ਨੇ ਨਹੀ ਆਉਣਾਂ ਧੀਏ!” ਬਜ਼ੁਰਗ ਦੇ ਸਾਹ ਉੱਖੜ ਰਹੇ ਸਨ। ਨਰਸ ਨੇ ਵਾਰਡ ਵਾਲੇ ਮੁੰਡੇਂ ਦੇ ਕੰਨ ‘ਚ ਕੁਝ ਕਿਹਾ ਅਤੇ ਉਹ ਦੂਰ ਜਾ ਕੇ ਫ਼ੋਨ ਮਿਲਾਉਣ ਲੱਗ ਗਿਆ। ਬਾਬਾ ਜੀ ਤੁਹਾਡਾ ਫ਼ੋਨ ਆਇਆ, ਲਓ ਗੱਲ ਕਰ ਲਓ!” ਕਹਿਕੇ ਨਰਸ ਨੇ ਫ਼ੋਨ ਬਜ਼ੁਰਗ ਦੇ ਕੰਨ ਨਾਲ ਲਾ ਦਿੱਤਾ

ਬਾਪੂ ਜੀ ਤੁਸੀ ਕਿਵੇਂ ਹੋ ? ਮੈਂ ਮਿਲਣ ਆ ਰਿਹਾਂ ਤੁਹਾਨੂੰ ਤੁਹਾਡਾ ਬੇਟਾ!” ਬਜ਼ੁਰਗ ਦੇ ਚਿਹਰੇ ਤੇ ਸ਼ੰਤੁਸ਼ਟੀ ਸੀ ਅਤੇ ਬੁੱਲਾਂ ਤੇ ਹਲਕੀ ਮੁਸਕਾਨ, ਅੱਖਾਂ ਬੰਦ ਹੋ ਰਹੀਆਂ ਸਨ, ਵਾਰਡ ਵਾਲੇ ਮੁੰਡੇਂ ਨੇ ਫ਼ੋਨ ਰੱਖ ਦਿੱਤਾ, ਬਾਬੇ ਦੇ ਜਾਣ ਦਾ ਦੁੱਖ ਸਭ ਦੀਆਂ ਅੱਖਾਂ ਦੇ ਕੋਨੇਆਂ ਵਿੱਚੋਂ ਦਿਸ ਰਿਹਾ ਸੀ ਪਰ ਬਜ਼ੁਰਗ ਦੇ ਚੇਹਰੇ ਤੇ ਸੰਤੁਸ਼ਟੀ ਅਤੇ ਸ਼ਾਂਤ ਜੇਹੀ ਮੁਸਕਾਨ ਕੁਝ ਹੋਰ ਹੀ ਗੱਲ ਦੱਸ ਰਹੀਆਂ ਸਨ।

error: Content is protected !!