ਦੋਹਤੀ ਦੇ ਵਿਆਹ ‘ਤੇ ਨਾਨਕਾ ਮੇਲ ਪਹੁੰਚਿਆ ਅਨੋਖੇ ਢੰਗ ਨਾਲ, ਤਸਵੀਰਾਂ ਦੇਖ ਹੋਵੇਗੀ ਰੂਹ ਖੁਸ਼…

ਪੰਜਾਬ ‘ਚ ਵਿਚਰ ਰਹੇ ਕਈ ਲੋਕਾਂ ਦੇ ਵਿਚਾਰ ਅੱਜ ਵੀ ਆਪਣੇ ਵਿਰਸੇ ਨਾਲ ਜੁੜ੍ਹੇ ਹੋਏ ਹਨ। ਇਨ੍ਹਾਂ ਵਿਚਾਰਾਂ ਅਤੇ ਵਿਰਸੇ ਦੀ ਅਨੋਖੀ ਝਲਕ ਦੇਖਣ ਨੂੰ ਕੀਤੇ ਕੀਤੇ ਹੀ ਮਿਲਦੀ ਹੈ। ਅੱਜ ਦੇ ਲੋਕ ਨਵੇਂ ਜਮਾਨੇ ਨਾਲ ਤੁਰਨ ਦੀ ਗੱਲਾਂ ਕਰਦੇ ਹਨ ਜੋ ਕਿ ਚੰਗੀ ਗੱਲ ਵੀ ਹੈ ਪਰ ਆਪਣੇ ਵਿਰਸੇ ਨੂੰ ਕਦੇ ਵੀ ਪਿੱਛੇ ਨਹੀਂ ਛੱਡਣਾ ਚਾਹੀਦਾ। ਇਸ ਵਿਰਸੇ ਦੀ ਝਲਕ ਅੱਜ ਫਰੀਦਕੋਟ ‘ਚ ਦੇਖਣ ਨੂੰ ਵੀ ਮਿਲੀ।

punjab

 

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਦੀ ਪੜ੍ਹੀ ਲਿਖੀ ਕੁੜੀ ਦਾ ਵਿਆਹ ਉਸ ਸਮੇਂ ਖਿੱਚ ਦਾ ਕੇਂਦਰ ਬਣ ਗਿਆ ਜਦੋਂ ਅਜੋਕੀ ਜਿੰਦਗੀ ‘ਚੋ ਅਲੋਪ ਹੁੰਦੇ ਜਾ ਰਹੇ ਪੰਜਾਬੀ ਸਭਿਆਚਾਰ, ਰੀਤੀ ਰਿਵਾਜਾਂ ਅਤੇ ਪੰਜਾਬੀ ਪਹਿਰਾਵੇ ਨਾਲ ਨੱਚਦਾ ਟੱਪਦਾ ਅਤੇ ਗਿੱਧਾ ਪਾਉਂਦਾ ਨਾਨਕਾ ਮੇਲ ਮਹਿੰਗੀਆਂ ਗੱਡੀਆਂ ਦੀ ਥਾਂ ਬਲਦਾਂ ਵਾਲੇ ਗਡਿਆਂ ‘ਤੇ ਪਿੰਡ ਪੁੱਜਾ।

punjab

ਜਿਸ ਲਈ ਪਿੰਡ ਵਾਸੀ ਕੋਠਿਆਂ ‘ਤੇ ਚੜ੍ਹ ਕੇ ਸਦੀਆਂ ਪੁਰਾਨੇ ਰੀਤੀ ਰਿਵਾਜਾਂ ਨਾਲ ਆਏ ਮੇਲ ਨੂੰ ਦੇਖਣ ਲਈ ਮਜਬੂਰ ਹੋ ਗਏ। ਆਖਿਰ ਪੱਛਮੀ ਪਹਿਰਾਵੇ ਨੂੰ ਛੱਡ ਕੇ ਪੰਜਾਬੀ ਰਿਵਾਇਤੀ ਪਹਿਰਾਵੇ ਨਾਲ ਹੋ ਰਹੇ ਵਿਆਹ ਦਾ ਅਸਲ ਨਜ਼ਾਰਾ ਦੇਖਿਆਂ ਹੀ ਬਣਦਾ ਸੀ।

punjab

ਇਸ ਮੌਕੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬਹੁਤ ਹੀ ਵਧੀਆ ਲਗਾ ਕੇ ਉਨ੍ਹਾਂ ਦਾ ਦੋਸਤ ਸਾਬਕਾ ਸਰਪੰਚ ਆਪਣੀ ਪੜ੍ਹੀ ਲਿਖੀ ਲੜਕੀ ਦਾ ਵਿਆਹ ਪੁਰਾਣੇ ਸੱਭਿਆਚਾਰ ਨਾਲ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕੇ ਉਹ ਵੀ ਮਹਿੰਗੇ ਪਹਿਰਾਵੇ ਅਤੇ ਮਹਿੰਗੇ ਵਿਆਹਾਂ ਦੇ ਰਿਵਾਜ ਨੂੰ ਛੱਡ ਕੇ ਆਪਣੇ ਅਸਲ ਪੰਜਾਬੀ ਪਹਿਰਾਵੇ ਨਾਲ ਵਿਆਹ ਸ਼ਾਦੀਆਂ ਕਰਨ।

punjab

ਇਸ ਮੌਕੇ ਭਾਵਿਕ ਹੁੰਦੇ ਹੋਏ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੈ ਕਿ ਉਹ ਆਪਣੀ ਲੜਕੀ ਨਹੀਂ ਬਲ ਕੇ ਆਪਣੇ ਲੜਕੇ ਦਾ ਵਿਆਹ ਪੁਰਾਣੇ ਵਿਰਸੇ, ਸੱਭਿਆਚਾਰ ਵਾਲੇ ਤੋਰ ਤਰੀਕੇ, ਪੁਰਾਣੇ ਪਹਿਰਾਵੇ ਪਾ ਕੇ ਸਾਡੇ ਢੰਗ ਨਾਲ ਕਰ ਰਿਹਾ ਹੈ। ਇਸ ਮੌਕੇ ਵਿਆਹ ਵਾਲੀ ਮੁਟਿਆਰ (ਲਾੜੀ) ਜਤਿੰਦਰ ਕੌਰ ਜੋ ਕਿ ਐੱਮ.ਏ ਦੀ ਵਿਦਿਆਰਥਣ ਹੈ, ਨੇ ਕਿਹਾ ਕਿ ਮੇਰੀ ਬਚਪਨ ਦੀ ਰੀਝ ਸੀ ਕਿ ਮੇਰਾ ਵਿਆਹ ਪੱਛਮੀ ਪਹਿਰਾਵੇ ਦੀ ਥਾਂ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਦੇ ਢੰਗ ਨਾਲ ਹੋਵੇ ਅਤੇ ਮੇਰੇ ਮਾਪਿਆਂ ਨੇ ਮੇਰੇ ਲਈ ਉਸੇ ਤਰ੍ਹਾਂ ਵਿਆਹ ਕਰਨ ਦਾ ਤਰੀਕਾ ਅਪਨਾਇਆ।

punjab

ਮੇਰੇ ਨਾਨਕੇ ਪੁਰਾਣੇ ਵਿਰਸੇ ਨੂੰ ਦਰਸਾਉਂਦੇ ਹੋਏ ਬਲਦਾਂ ਵਾਲੇ ਗਡਿਆਂ ‘ਤੇ ਗਲਾਂ ਵਿਚ ਕੈਂਠੇ ਅਤੇ ਹੱਥਾਂ ਵਿਚ ਖੂੰਡੇ ਫੜਕੇ ਉਸ ਦੇ ਮਾਮੇ ਅਤੇ ਘੱਗਰੇ ਫੁਲਕਾਰੀਆਂ ਵਿੱਚ ਸਜੀਆਂ ਉਸ ਦੀਆਂ ਮਾਮੀਆਂ ਮੇਲਣਾਂ ਬਣਕੇ ਸਿੱਠਣੀਆਂ, ਗੀਤ, ਬੋਲੀਆਂ, ਪਾਹੁੰਦੇ ਹੋਏ ਨਾਨਕਾ ਮੇਲ ਬਣਕੇ ਆ ਰਹੇ ਹਨ। ਸੋ ਮੇਰੇ ਮਾਮੇ, ਮਾਮੀਆਂ ਨੇ ਰਿਵਾਇਤੀ ਢੰਗ ਨਾਲ ਸ਼ਾਦੀ ਵਿਚ ਸ਼ਾਮਲ ਹੋ ਕੇ ਮੇਰੀ ਇੱਛਾ ਪੂਰੀ ਕੀਤੀ ਹੈ ਇਸ ਕਰਕੇ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ।

punjab

error: Content is protected !!