ਦੋਨੋ ਜਾਣੇ ਕਾਰ ‘ਚ ਇਕੱਠੇ ਜਾ ਰਹੇ ਸੀ ਪਰ ਅਚਾਨਕ ……

ਕਾਰ ‘ਚ ਇਕੱਠੇ ਜਾ ਰਹੇ ਸੀ, ਝਗੜੇ ਮਗਰੋਂ ਪਤਨੀ ਨੂੰ ਮਾਰੀ ਗੋਲੀ

ਕਾਰ ਵਿੱਚ ਜਾ ਰਹੇ ਮੁਹਾਲੀ ਦੇ ਹੋਟਲ ਮਾਲਕ ਨੇ ਗੋਲੀਆਂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ।

ਹੋਟਲ ਮਾਲਕ ਨਿਰੰਕਾਰ ਸਿੰਘ ਆਪਣੇ ਮੈਨੇਜਰ ਦੀ ਕਾਰ ‘ਚ ਪਤਨੀ ਕੁਲਵੰਤ ਕੌਰ ਨਾਲ ਜਾ ਰਿਹਾ ਸੀ।

ਇਸੇ ਮੌਕੇ ਦੋਵਾਂ ‘ਚ ਤਿੱਖੀ ਤੂੰ-ਤੂੰ, ਮੈਂ-ਮੈਂ ਹੋਈ। ਇਸ ਤੋਂ ਬਾਅਦ ਉਸ ਨੇ ਪਤਨੀ ‘ਤੇ ਗੋਲੀਆਂ ਚਲਾ ਦਿੱਤੀਆਂ।

ਕਤਲ ਕਰਨ ਮਗਰੋਂ ਨਿਰੰਕਰ ਉੱਥੋਂ ਭੱਜਿਆ ਨਹੀਂ।

ਦੋਵਾਂ ਦੇ ਵਿਆਹ ਨੂੰ 40 ਸਾਲ ਹੋ ਗਏ ਸਨ।

ਘਟਨਾ ਤੋਂ ਬਾਅਦ ਪੁਲਿਸ ਨੇ ਨਿਰੰਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕੇਸ ਦੀ ਜਾਂਚ ਜਾਰੀ ਹੈ।

ਪੁਲੀਸ ਨੇ ਗੋਲੀ ਚਲਾਉਣ ਵਾਲੀ ਗੰਨ ਵੀ ਕਬਜ਼ੇ ‘ਚ ਲਈ ਹੈ।

error: Content is protected !!