ਬੇੜਾ ਗਰਕ ਹੋ ਰਿਹਾ ਦੁਨੀਆ ਦਾ ਰਿਸ਼ਤੇਦਾਰੀ ‘ਚ ਲਗਦੀ ਸੀ ਭੈਣ ਪਰ ਦੇਖੋ ਕਿ ਚੱਕਰ ਚਲਦੇ ਸੀ ..
ਹਲਕਾ ਬਾਘਾਪੁਰਾਣਾ ਵਿਚ ਮਾਮੇ ਦੇ ਲੜਕੇ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਸਕੀ ਭੂਆ ਦੇ ਪੁੱਤ ਦਾ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਪੁੱਤਰ ਜਸਵਿੰਦਰ ਕੁਮਾਰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਜੇ ਕੁਮਾਰ ਨੂੰ ਸ਼ੱਕ ਸੀ ਕਿ ਉਸ ਦੀ ਭੂਆ ਦਾ ਲੜਕਾ ਅਜੇ ਕੁਮਾਰ ਉਸ ਦੀ ਭੈਣ ਨੂੰ ਗਲਤ ਮੈਸੇਜ ਭੇਜਦਾ ਹੈ। ਇਸ ਦੇ ਚੱਲਦੇ ਵਿਜੇ ਕੁਮਾਰ ਨੇ ਅਜੇ ਨੂੰ ਮਿਲਣ ਲਈ ਬਾਘਾਪੁਰਾਣਾ ਬੁਲਾਇਆ। ਜਿੱਥੇ ਵਿਜੇ ਕੁਮਾਰ ਨੇ ਆਪਣੇ ਸਾਥੀ ਫਤਿਹ ਸਿੰਘ ਜੋ ਕਿ ਪੰਜਾਬ ਪੁਲਸ ਦੇ ਇਕ ਹੌਲਦਾਰ ਦਾ ਪੁੱਤਰ ਹੈ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਪਹਿਲਾਂ ਅਜੇ ਕੁਮਾਰ ਦੀ ਕਾਰ ਖੋਹੀ ਅਤੇ ਫਿਰ ਉਸ ਨੂੰ ਨੰਗਾ ਕਰਕੇ ਉਸ ਦੀ ਕੁੱਟਮਾਰ ਕੀਤੀ ਅਤੇ ਅਸ਼ਲੀਲ ਵੀਡੀਓ ਬਣਾਈ। ਬਾਅਦ ਵਿਚ ਦੋਸ਼ੀਆਂ ਨੇ ਅਜੇ ਦੇ ਸਿਰ ਵਿਚ ਕੈਂਚੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ। ਦੋਸ਼ੀਆਂ ਨੇ ਅਜੇ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਵਿਚ ਸੁੱਟ ਦਿੱਤਾ।
ਮ੍ਰਿਤਕ ਅਜੇ ਕੁਮਾਰ ਦੇ ਪਿਤਾ ਜਸਵਿੰਦਰ ਕੁਮਾਰ ਦੇ ਬਿਆਨਾਂ ‘ਤੇ ਬਾਘਾਪੁਰਾਣਾ ਪੁਲਸ ਨੇ ਮ੍ਰਿਤਕ ਅਜੇ ਕੁਮਾਰ ਦੇ ਮਾਮੇ ਦੇ ਲੜਕੇ ਵਿਜੇ ਕੁਮਾਰ, ਹੌਲਦਾਰ ਕਰਨੈਲ ਸਿੰਘ ਦੇ ਪੁੱਤਰ ਫਤਿਹ ਸਿੰਘ ਅਤੇ ਇਕ ਹੋਰ ਵਿਅਕਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਵਲੋਂ ਨੌਜਵਾਨ ਦੀ ਲਾਸ਼ ਬਰਾਮਦ ਕਰਨ ਲਈ ਨਹਿਰ ਵਿਚ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ।
Sikh Website Dedicated Website For Sikh In World
