ਦੇਖੋ ਹਸਪਤਾਲਾਂ ਵਿੱਚ ਹੁੰਦੀ ਲੁੱਟ ਦਾ ਸਭ ਤੋਂ ਵੱਡਾ ਖੁਲਾਸਾ ਸਬੂਤਾਂ ਨਾਲ…

ਦੋਸਤੋ ਇਸ ਗੱਲ ਤੋਂ ਤਾਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਹਸਪਤਾਲ ਵੀ ਅੱਜਕਲ ਕਮਾਈ ਦਾ ਸਭ ਤੋਂ ਵੱਡਾ ਸਾਧਨ ਬਣੇ ਹੋਏ ਹਨ । ਕੁਝ ਹਸਪਤਾਲ ਤਾਂ ਅਜਿਹੇ ਹਨ ਜੋ ਕਿ ਕਿਸੇ ਮਰੀਜ਼ ਦੀ ਕੋਈ ਆਰਥਿਕ ਹਾਲਤ ਨਹੀਂ ਦੇਖਦੇ ਬਲਕਿ ਉਸ ਨੂੰ ਲੁੱਟਣ ਵਿੱਚ ਹੀ ਜੁਟੇ ਹੋਏ ਹੁੰਦੇ ਹਨ । ਇਹ ਗੱਲ ਬਹੁਤ ਹੱਦ ਤੱਕ ਸਹੀ ਵੀ ਹੈ ਕਿਉਂਕਿ ਤੁਸੀਂ ਵੀ ਸ਼ਾਇਦ ਦੇਖਿਆ ਹੀ ਹੋਵੇਗਾ ਕਿ ਹਸਪਤਾਲ ਵਿੱਚ ਡਾਕਟਰ ਜੋ ਦਵਾਈਆਂ ਲਿਖ ਕੇ ਦਿੰਦੇ ਹਨ ਉਹ ਆਮ ਹੀ ਕਮਿਸ਼ਨ ਵਾਲੀਆਂ ਹੁੰਦੀਆਂ ਹਨ । ਅੱਜ ਦੀ ਤਰੀਕ ਵਿੱਚ ਹਸਪਤਾਲ ਚਾਹੇ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਡਾਕਟਰ ਦਾ ਹਰ ਕਿਸੇ ਚੀਜ਼ ਵਿੱਚ ਕਮਿਸ਼ਨ ਹੁੰਦਾ ਹੈ ਚਾਹੇ ਉਹ ਦਵਾਈ ਹੋਵੇ ਚਾਹੇ ਉਹ ਟੈਸਟ ਹੋਵੇ ਜਾਂ ਫਿਰ ਕੋਈ ਐਮਰਜੈਂਸੀ ਐਂਬੂਲੈਂਸ ਸਰਵਿਸ ਵੀ ਹੋਵੇ ਸਭ ਨਾਲ ਅੰਦਰ ਖਾਤੇ ਡਾਕਟਰਾਂ ਦੇ ਤਾਰ ਜੁੜੇ ਹੋਏ ਹੁੰਦੇ ਹਨ । ਅੱਜ ਅਸੀਂ ਤੁਹਾਡੇ ਨਾਲ ਜੋ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਦੇਖ ਕੇ ਤੁਹਾਨੂੰ ਵੀ ਹਰ ਇੱਕ ਗੱਲ ਸਪੱਸ਼ਟ ਹੋ ਜਾਵੇਗੀ ਕਿ ਡਾਕਟਰ ਕਿਸ ਤਰ੍ਹਾਂ ਅਤੇ ਕਿੰਨੇ ਤਰੀਕਿਆਂ ਨਾਲ ਇਕ ਮਰੀਜ਼ ਕੋਲੋਂ ਪੈਸਾ ਖਾਂਦਾ ਹੈ ।
Hospital
Source
ਮੰਨਿਆ ਕਿ ਕੁਝ ਲੋਕ ਘਰੋਂ ਅਮੀਰ ਹੁੰਦੇ ਹਨ ਅਤੇ ਉਨ੍ਹਾਂ ਲਈ ਪੈਸਾ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ ਕਿਉਂਕਿ ਇਲਾਜ ਚਾਹੇ ਮਹਿੰਗਾ ਹੋਵੇ ਜਾਂ ਸਸਤਾ ਉਨ੍ਹਾਂ ਲਈ ਪੈਸੇ ਦੇਣਾ ਕੋਈ ਵੱਡੀ ਗੱਲ ਨਹੀਂ । ਪਰੰਤੂ ਕੁਝ ਵਿਚਾਰੇ ਗਰੀਬ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲੋਂ ਇਲਾਜ ਤਾਂ ਦੂਰ ਦੀ ਗੱਲ ਹੈ ਘਰੇ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹੁੰਦੇ । ਅਜਿਹੇ ਹਾਲਾਤ ਵਿੱਚ ਜੇਕਰ ਉਨ੍ਹਾਂ ਦੇ ਘਰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਉਨ੍ਹਾਂ ਲਈ ਇਲਾਜ ਕਰਾਉਣਾ ਤਾਂ ਅਸੰਭਵ ਹੀ ਹੋ ਜਾਂਦਾ ਹੈ ਅਤੇ ਕਈ ਜਾਨਾਂ ਇਸੇ ਹੀ ਕਾਰਨ ਕਰਕੇ ਚਲੀਆਂ ਜਾਂਦੀਆਂ ਹਨ । ਜੇਕਰ ਕਿਸੇ ਕੋਲ ਪੈਸੇ ਨਹੀਂ ਹਨ ਤਾਂ ਉਹ ਅੱਜ ਦੀ ਤਰੀਕ ਵਿੱਚ ਤਾਂ ਹਸਪਤਾਲ ਦਾ ਦਰਵਾਜ਼ਾ ਵੀ ਨਹੀਂ ਲੰਘ ਸਕਦਾ । ਤੁਹਾਨੂੰ ਦੱਸ ਦਈਏ ਕਿ ਇੱਥੇ ਗੱਲ ਅਸੀਂ ਉਨ੍ਹਾਂ ਡਾਕਟਰਾਂ ਦੀ ਕਰ ਰਹੇ ਹਾਂ ਜੋ ਕਿ ਪੈਸਾ ਖਾਣ ਲਈ ਅਜਿਹੇ ਹੱਥ ਕੰਡੇ ਅਪਣਾਉਂਦੇ ਹਨ ।
image1
Source
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਡਾਕਟਰ ਇਮਾਨਦਾਰ ਵੀ ਹੁੰਦੇ ਹਨ ਜੋ ਕਿ ਮਰੀਜ਼ ਦੀ ਜ਼ਿੰਦਗੀ ਨੂੰ ਜ਼ਿਆਦਾ ਪਹਿਲ ਦਿੰਦੇ ਹਨ ਪ੍ਰੰਤੂ ਅਜਿਹੇ ਡਾਕਟਰ ਬਹੁਤ ਹੀ ਘੱਟ ਹੁੰਦੇ ਹਨ ਜਾਂ ਇੰਝ ਕਹਿ ਲਓ ਕਿ ਸ਼ਾਇਦ ਹੀ ਕੋਈ ਅਜਿਹਾ ਡਾਕਟਰ ਹੁੰਦਾ ਹੋਵੇ ਜੋ ਕਿ ਮਰੀਜ਼ ਦੀ ਜ਼ਿੰਦਗੀ ਨੂੰ ਪੈਸਿਆਂ ਨਾਲੋਂ ਜ਼ਿਆਦਾ ਅਹਿਮੀਅਤ ਦਿੰਦਾ ਹੋਵੇ । ਕਿਉਂਕਿ ਅਸੀਂ ਆਮ ਹੀ ਦੇਖਦੇ ਹਾਂ ਜਦੋਂ ਵੀ ਕੋਈ ਹਸਪਤਾਲ ਵਿੱਚ ਇਲਾਜ ਕਰਵਾਉਣ ਜਾਂਦਾ ਹੈ ਤਾਂ ਜੇਕਰ ਉਸ ਕੋਲੋਂ ਪੈਸੇ ਮੁੱਕ ਜਾਂਦੇ ਹਨ ਤਾਂ ਡਾਕਟਰ ਉਸ ਦਾ ਇਲਾਜ ਵੀ ਨਹੀਂ ਕਰਦਾ ਡਾਕਟਰ ਕਹਿੰਦਾ ਹੈ ਕਿ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ ਆਓ ।
ਸੋ ਦੋਸਤੋ ਨੀਚੇ ਦਿੱਤੀ ਹੋਈ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਪੂਰੀ ਦੇਖਣਾ ਤੁਹਾਨੂੰ ਸਿੱਕੇ ਦੇ ਦੋਨੋਂ ਪਹਿਲੂ ਹੀ ਸਾਫ ਹੋ ਜਾਣਗੇ ।


ਦੋਸਤੋ ਉੱਪਰ ਦਿੱਤੀ ਹੋਈ ਵੀਡੀਓ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਵੇਗਾ ਕਿ ਕਿਸ ਤਰ੍ਹਾਂ ਡਾਕਟਰ ਦੇ ਪੇਸ਼ੇ ਨੂੰ ਅੱਜ ਕੱਲ੍ਹ ਧੰਦਾ ਬਣਾਇਆ ਹੋਇਆ ਹੈ । ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਕਿੱਤੇ ਵਿੱਚ ਬਦਲਾਅ ਆਵੇ ਅਤੇ ਗਰੀਬਾਂ ਨੂੰ ਉਨ੍ਹਾਂ ਦੇ ਖਰਚੇ ਦੇ ਮੁਤਾਬਿਕ ਇਲਾਜ ਮਿਲ ਸਕੇ ਤਾਂ ਇਸ ਪੋਸਟ ਨੂੰ ਸਭ ਤੱਕ ਜ਼ਰੂਰ ਪਹੁੰਚਾਉਣ । ਕੀ ਪਤਾ ਹੈ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਗਰੀਬ ਮਜ਼ਲੂਮ ਦਾ ਹੀ ਭਲਾ ਹੋ ਜਾਵੇ । ਬਾਕੀ ਡਾਕਟਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੈਸਾ ਇਮਾਨਦਾਰੀ ਨਾਲ ਵੀ ਕਮਾਇਆ ਜਾ ਸਕਦਾ ਹੈ ਸਿਰਫ ਲੁੱਟ ਕਸੁੱਟ ਨਾਲ ਹੀ ਕਮਾਈ ਨਹੀਂ ਹੁੰਦੀ । ਕੋਈ ਗਰੀਬ ਕਿਵੇਂ ਇੱਕ ਇੱਕ ਰੁਪਈਆ ਕਰਕੇ ਪੈਸਾ ਜੋੜਦਾ ਹੈ ਪਰ ਡਾਕਟਰ ਉਨ੍ਹਾਂ ਤੋਂ ਸਾਰਾ ਪੈਸਾ ਹੜੱਪਣ ਲਈ ਇੱਕ ਮਿੰਟ ਵੀ ਨਹੀਂ ਲਗਾਉਂਦੇ ।ਜੇਕਰ ਸਾਰਾ ਇਲਾਜ ਬਿਨਾਂ ਕਮਿਸ਼ਨ ਤੋਂ ਹੋਵੇ ਤਾਂ ਕਈ ਗਰੀਬ ਵੀ ਅਜਿਹੇ ਹੋਣਗੇ ਜੋ ਆਪਣਾ ਇਲਾਜ ਆਸਾਨੀ ਨਾਲ ਕਰਾ ਸਕਣਗੇ।

error: Content is protected !!