ਦੇਖੋ ਖੰਡ ਕਿਵੇਂ ਸਾਡੇ ਸਰੀਰ ਨੂੰ ਗਾਲ ਰਹੀ ਹੈ, ਦੇਖ ਕੇ ਹੋ ਜਾਣਗੇ ਰੌਂਗਟੇ ਖੜੇ ..
ਇੱਕ ਜ਼ਹਿਰ ਹੈ ਜਿਸਦਾ ਨਾਮ ਹੈ ਸਲਫਰ, ਮੈਂ ਤੁਹਾਨੂੰ ਸਲਫਰ ਬਾਰੇ ਸਰਲ ਭਾਸ਼ਾ ਵਿੱਚ ਸਮਝਾਉਂਦਾ ਹਾਂ। ਸਲਫਰ ਦਾ ਮਤਲਬ ਹੈ ‘ਗੰਧਕ’, ਗੰਧਕ ਦਾ ਮਤਲਬ ਹੁੰਦਾ ਹੈ, ਦਿਵਾਲੀ ਉੱਪਰ ਚੱਲਣ ਵਾਲੇ ਪਟਾਕਿਆਂ ਦਾ ਮਸਾਲਾ, ਬੱਚੇ ਜੋ ਦਿਵਾਲੀ ਤੇ ਪਟਾਕੇ ਚਲਾਉਂਦੇ ਨੇ ਇਹ ਸਾਰੇ ਗੰਧਕ ਨਾਲ ਬਣਦੇ ਹਨ ਅਤੇ ਇਸ ਗੰਧਕ ਨਾਲ ਹੀ ਚੀਨੀ ਬਣਦੀ ਹੈ ਬਿਨਾਂ ਗੰਧਕ ਦੇ ਚੀਨੀ ਨਹੀਂ ਬਣ ਸਕਦੀ।
ਜਦ ਇਹ ਚੀਨੀ ਤੁਹਾਡੇ ਪੇਟ ਵਿੱਚ ਜਾਂਦੀ ਹੈ ਤਾਂ ਇਸ ਵਿੱਚ ਜੋ ਗੰਧਕ ਹੁੰਦੀ ਹੈ ਉਹ ਸਾਡੇ ਖੂਨ ਵਿੱਚ ਜਮਾਂ ਹੋ ਜਾਂਦੀ ਹੈ ਅਤੇ ਗੰਧਕ ਇੱਕ ਅਜਿਹੀ ਖਤਰਨਾਕ ਰਸਾਇਣ ਹੈ ਜੋ ਇੱਕ ਵਾਰ ਸਾਡੇ ਸਰੀਰ ਵਿੱਚ ਜੰਮ ਜਾਵੇ ਤਾਂ ਇਹ ਬਾਹਰ ਨਹੀਂ ਨਿਕਲ ਸਕਦੀ। ਸਾਡੇ ਸਰੀਰ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕੋਈ ਗਲਤ ਚੀਜ਼ ਖਾ ਲੈਂਦੇ ਹਾਂ ਜਾਂ ਤਾਂ ਉਹ ਪੇਸ਼ਾਬ ਦੇ ਰਸਤੇ ਬਾਹਰ ਨਿਕਲਦੀ ਹੈ ਜਾਂ ਫਿਰ ਪਸੀਨੇ ਦੇ ਰਸਤੇ ਜਾਂ ਫਿਰ ਮਲ ਨਾਲ ਬਾਹਰ ਨਿਕਲ ਜਾਂਦੀ ਹੈ ਤਾਂ ਭਗਵਾਨ ਨੇ ਸਰੀਰ ਵਿੱਚ ਅਜਿਹੀ ਅਵਸਥਾ ਬਣਾਈ ਹੈ।
ਸਾਡੇ ਸਰੀਰ ਵਿੱਚ ਬਹੁਤ ਗੰਦਗੀ ਅਜਿਹੀ ਹੈ ਜੋ ਕਿਸੇ ਚੀਜ਼ ਨਾਲ ਬਾਹਰ ਨਹੀਂ ਨਿਕਲਦੀ ਨਾ ਤਾਂ ਪੇਸ਼ਾਬ ਦੇ ਰਸਤੇ ਅਤੇ ਨਾ ਹੀ ਮਲ ਵਿਚੋਂ ਨਿਕਲਦੀ ਹੈ ਅਤੇ ਪਸੀਨੇ ਵਿਚੋਂ ਵੀ ਬਾਹਰ ਨਹੀਂ ਨਿਕਲਦੀ ਤੇ ਅਸੀਂ ਜੋ ਚੀਨੀ ਖਾਂਦੇ ਹਾਂ ਇਹ ਸਾਡੇ ਖੂਨ ਵਿੱਚ ਜਮਾਂ ਹੁੰਦੀ ਰਹਿੰਦੀ ਹੈ। ਕਿਉਕਿ ਜੋ ਵੀ ਸਾਡੇ ਸਰੀਰ ਵਿੱਚ ਗੰਦਗੀ ਜਮਾਂ ਹੁੰਦੀ ਹੈ ਅਤੇ ਫਿਰ ਇਸ ਗੰਦਗੀ ਨਾਲ ਖੂਨ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਲਫਰ ਨਾਲ ਜਦ ਖੂਨ ਖਰਾਬ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਖੂਨ ਵਿੱਚ ਕੋਲੇਸਟਰੋਲ ਵੱਧਦਾ ਹੈ ਜੇਕਰ ਕੋਲੇਸਟਰੋਲ ਵਧੇਗਾ ਤਾਂ ਮੋਟਾਪਾ ਆਵੇਗਾ ਅਤੇ ਤੁਹਾਡਾ BP ਹਾਈ ਹੋ ਜਾਵੇਗਾ, ਬ੍ਰੇਨ ਹੇਮਰੇਂਜ ਹੋ ਸਕਦਾ ਹੈ, ਪੈਰਾਲਿਸਿਸ ਹੋ ਸਕਦਾ ਹੈ ਇਹ ਜੋ ਕੋਲੇਸਟਰੋਲ ਹੈ ਇਹ ੧੦੩ ਬਿਮਾਰੀਆਂ ਪੈਦਾ ਕਰ ਸਕਦਾ ਹੈ।
ਇਸ ਲਈ ਚੀਨੀ ਬਹੁਤ ਹੀ ਖਰਾਬ ਚੀਜ ਹੈ ਸ਼ੂਗਰ ਦੇ ਰੋਗੀ ਕਦੇ ਵੀ ਇਸਨੂੰ ਨਾ ਖਾਣ ਕਿਉਕਿ ਉਹਨਾਂ ਦੇ ਲਈ ਇਹ ਜ਼ਹਿਰ ਦੇ ਸਮਾਨ ਹੈ, ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਖੰਡ ਨਾ ਖਾੳੁ ਹੁਣ ਤੁਸੀਂ ਪੁਛੋਂਗੇ ਕਿ ਕੀ ਖਾਈਏ, ਤੁਸੀਂ ਗੁੜ ਖਾੳੁ ਇਹ ਖੰਡ ਤੋਂ ਵਧੀਆ ਹੈ, ਗੁੜ ਅਤੇ ਖੰਡ ਵਿੱਚ ਕੀ-ਕੀ ਅੰਤਰ ਨੇ ਇਹ ਮੈ ਤੁਹਾਨੂੰ ਸਮਝਾਉਂਦਾ ਹਾਂ, ਕੋਈ ਵੀ ਚੀਜ਼ ਅਜਿਹੀ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਕੈਲਸ਼ੀਅਮ ਹੋਵੇ, ਕੋਈ ਵੀ ਚੀਜ਼ ਅਜਿਹੀ ਹੈ ਜਿਸ ਨਾਲ ਤੁਹਾਨੂੰ ਫਾਸਫੋਰਸ ਮਿਲਦਾ ਹੋਵੇ, ਕੋਈ ਵੀ ਚੀਜ਼ ਅਜਿਹੀ ਹੈ ਜਿਸ ਨਾਲ ਤੁਹਾਨੂੰ ਮੈਗਨੀਸ਼ੀਅਮ ਮਿਲਦਾ ਹੋਵੇ, ਕੋਈ ਚੀਜ਼ ਅਜਿਹੀ ਹੈ ਜਿਸ ਨਾਲ ਪੋਟਾਸ਼ੀਅਮ ਮਿਲਦਾ ਹੋਵੇ ਅਜਿਹੇ ੧੮ ਤੱਤ ਹੁੰਦੇ ਹਨ।
ਜਿਨਾਂ ਨਾਲ ਤੁਹਾਨੂੰ ਕੁੱਝ ਨਾ ਕੁੱਝ ਮਿਲਦਾ ਹੈ ਕਿਸੇ ਤੋਂ ਵਿਟਾਮਿਨ ਮਿਲਦਾ ਹੈ ਅਤੇ ਕਿਸੇ ਤੋਂ ਪ੍ਰੋਟੀਨ ਮਿਲਦੇ ਹਨ ਪਰ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਦਾ ਹਾਂ ਕਿ ਇਸ ਖੰਡ ਤੋਂ ਤੁਹਾਨੂੰ ਕੁੱਝ ਨਹੀਂ ਮਿਲਣਾ.. ਖੰਡ ਇੱਕ ਇਕੱਲੀ ਅਜਿਹੀ ਚੀਜ਼ ਹੈ ਜਿਸ ਨੂੰ ਖਾਣ ਨਾਲ ਕੁੱਝ ਨਹੀਂ ਮਿਲਦਾ ਬਸ ਇਸ ਨੂੰ ਖਾਣ ਨਾਲ ਇਕ ਸਲਫਰ ਮਿਲਦਾ ਹੈ, ਖੰਡ ਵਿੱਚ ਜੋ ਵੀ ਮਿੱਠਾਪਣ ਹੈ ਉਸਨੂੰ ਵਿਗਿਆਨਕ ਭਾਸ਼ਾ ਵਿਚ ਸੁਕਰੋਸ਼ ਕਹਿੰਦੇ ਹਨ ਅਤੇ ਇਹ ਸੁਕਰੋਸ਼ ਇੱਕ ਅਜਿਹੀ ਮਠਿਆਈ ਹੈ ਜੋ ਕਦੇ ਵੀ ਹਜ਼ਮ ਨਹੀਂ ਹੋ ਸਕਦੀ ਇਥੋਂ ਤੱਕ ਕਿ ਜਾਨਵਰਾਂ ਨੂੰ ਵੀ ਇਹ ਹਜ਼ਮ ਨਹੀਂ ਹੁੰਦੀ, ਹਜ਼ਮ ਹੋਣ ਦਾ ਮਤਲਬ ਹੈ ਕਿ ਸਾਡੇ ਕੋਈ ਵੀ ਚੀਜ਼ ਹਜ਼ਮ ਹੁੰਦੀ ਹੈ ਤਾਂ ਉਹ ਸਾਨੂੰ ਖੂਨ ਦਿੰਦੀ ਹੈ, ਖੂਨ ਨੂੰ ਵਧਾਉਂਦੀ ਹੈ।
ਖੰਡ ਦੀ ਹਜ਼ਮ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਕਿਉਕਿ ਇਸ ਵਿੱਚ ਜੋ ਸਲਫਰ ਹੈ ਉਹ ਇਸਨੂੰ ਹਜ਼ਮ ਨਹੀਂ ਹੋਣ ਦਿੰਦਾ ਇਹ ਗੱਲ ਧਿਆਨ ਵਿੱਚ ਰੱਖੋ ਕਿ ਜਦ ਸਾਡੇ ਕੋਈ ਵੀ ਚੀਜ਼ ਹਜ਼ਮ ਨਹੀਂ ਹੁੰਦੀ ਤਾਂ ਉਹ ਸਾਡੇ ਸਰੀਰ ਵਿੱਚ ਕੋਲੇਸਟਰੋਲ ਵਧਾਉਂਦੀ ਹੈ, ਕੋਲੇਸਟਰੋਲ ਦਾ ਮਤਲਬ ਹੈ ਕਿ ਕਚਰਾ ਕੂੜਾ ਅਤੇ ਗੰਦਗੀ ਜੋ ਕੁਝ ਵੀ ਤੁਹਾਡੇ ਹਜ਼ਮ ਨਹੀਂ ਹੋਵੇਗਾ ਉਹ ਕੂੜਾ ਗੰਦਗੀ ਬਣ ਜਾਵੇਗਾ.. ਹੁਣ ਅਸੀਂ ਤੁਹਾਡੇ ਨਾਲ ਗੁੜ ਬਾਰੇ ਗੱਲ ਕਰਦੇ ਹਾਂ, ਗੁੜ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਸਰੀਰ ਨੂੰ ਫਾਇਦਾ ਦਿੰਦੀ ਹੈ, ਗੁੜ ਵਿੱਚ ਕੈਲਸ਼ੀਅਮ, ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਮੈਗਨੀਜ, ਸੋਡੀਅਮ, ਪੋਟਾਸ਼ੀਅਮ, ਅਤੇ ਬਹੁਤ ਸਾਰੇ ਗੁਣ ਹਨ ਜੋ ਸਾਡੇ ਸਰੀਰ ਨੂੰ ਫਾਇਦਾ ਦਿੰਦੇ ਹਨ ਅਤੇ ਇਸ ਖੰਡ ਵਿੱਚ ਕੁੱਝ ਵੀ ਨਹੀਂ ਹੁੰਦਾ, ਹੁਣ ਤੁਸੀਂ ਕਹੋਗੇ ਕਿ ਖੰਡ ਅਤੇ ਗੁੜ ਦੋਨੇਂ ਗੰਨੇ ਦੇ ਰਸ ਦੇ ਹੀ ਬਣਦੇ ਹਨ,
ਮੈਂ ਤੁਹਾਨੂੰ ਦੱਸਦਾਂ ਹਾਂ ਕਿ ਖੰਡ ਨੂੰ ਤਿਆਰ ਕਰਨ ਲਈ 23 ਤਰਾਂ ਦੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਗੁੜ ਨੂੰ ਬਣਾਉਣ ਲਈ ਕਿਸੇ ਵੀ ਤਰਾਂ ਦੇ ਕੈਮੀਕਲ ਦਾ ਇਸਤੇਮਾਲ ਨਹੀ ਕੀਤਾ ਜਾਂਦਾ ਬਸ ਇਸ ਨੂੰ ਬਣਾਉਣ ਦੇ ਲਈ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਸਦੀ ਸਫਾਈ ਹੋ ਸਕੇ ਅਤੇ ਕੁੱਝ ਲੋਕ ਇਸ ਵਿੱਚ ਭਿੰਡੀ ਦਾ ਰਸ ਮਿਲਾਉਂਦੇ ਹਨ, ਭਿੰਡੀ ਕੋਈ ਵੀ ਖਰਾਬ ਚੀਜ਼ ਨਹੀ ਹੈ ਅਤੇ ਇਸਨੂੰ ਅਸੀਂ ਸਬਜ਼ੀ ਦੇ ਰੂਪ ਵਿੱਚ ਵੀ ਖਾਂਦੇ ਹਾਂ |