ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ ਖ਼ਬਰ ਤੁਸੀਂ ਸ਼ਾਇਦ ਪਹਿਲੀ ਵਾਰ ਸੁਣੀ ਹੋਵੇਗੀ। ਨੋਇਡਾ ਵਿੱਚ ਚਾਰ ਬੇਟੀਆਂ ਨੇ ਆਪਣੇ ਪਿਤਾ ਦੀ ਮੌਤ ਉੱਤੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ। ਇਨ੍ਹਾਂ ਬੇਟੀਆਂ ਨੇ ਪਿਤਾ ਦੀ ਮੌਤ ਉੱਤੇ ਰੋਣ ਦੀ ਥਾਂ ਡਾਂਸ ਕੀਤਾ। ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ।
ਦਰਅਸਲ ਪਾਨ ਸੇਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਹਰਿਭਾਈ ਲਾਲਵਾਨੀ ਨੂੰ ਵੀਰਵਾਰ ਰਾਤ ਬਰੇਨ ਸਟ੍ਰੋਕ ਹੋਇਆ ਤੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਹਰਿਭਾਈ ਲਾਲਵਾਨੀ ‘ਗੁਟਕਾ ਕਿੰਗ’ ਦੇ ਨਾਮ ਤੋਂ ਮਸ਼ਹੂਰ ਸਨ।
ਮੌਤ ਤੋਂ ਪਹਿਲਾਂ ਉਨ੍ਹਾਂ ਆਪਣੀ ਬੇਟੀਆਂ ਦੇ ਸਾਹਮਣੇ ਇੱਕ ਇੱਛਾ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਸ ਦੀ ਮੌਤ ਨੂੰ ਸ਼ੋਕ ਮਨਾਉਣ ਦੀ ਜਗ੍ਹਾ ਵੱਡੇ ਉਤਸ਼ਾਹ ਦੀ ਤਰ੍ਹਾਂ ਮਨਾਇਆ ਜਾਵੇ। ਉਸ ਦੀ ਦੇਹ ਦੀ ਯਾਤਰਾ ਵੀ ਧੂਮ-ਧੜੱਕੇ ਨਾਲ ਕੱਢੀ ਜਾਵੇ।
ਹਰਿਭਾਈ ਲਾਲਬਾਨੀ ਦੀ ਬੇਟੀਆਂ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ ਤੇ ਉਸ ਦੀ ਦੇਹ ਯਾਤਰਾ ਨੂੰ ਬਹੁਤ ਧੂਮ ਧਾਮ ਨਾਲ ਕੱਢਿਆ। ਬੇਟੀਆਂ ਨੇ ਬੈਂਡ ਵਾਜੇ ਦਾ ਇੰਤਜ਼ਾਮ ਕੀਤਾ ਤੇ ਦੇਹ ਯਾਤਰਾ ਦੌਰਾਨ ਡਾਂਸ ਵੀ ਕੀਤਾ। ਚਾਰੇ ਪਾਸੇ ਬੇਟੀਆਂ ਨੇ ਆਪਣੇ ਪਿਤਾ ਦੀ ਦੇਹ ਨੂੰ ਮੋਢਾ ਦਿੱਤਾ। ਇੱਕ ਬੇਟੀ ਨੇ ਤਾਂ ਉਨ੍ਹਾਂ ਦੀ ਦੇਹ ਨੂੰ ਅਗਨੀ ਵੀ ਦਿੱਤੀ।
ਪ੍ਰਿੰਸ ਗੁਟਕਾ ਦੇ ਮਾਲਕ ਲਾਲਾਵਾਨੀ ਸਾਲ 1990 ਦੇ ਦਹਾਕੇ ਵਿੱਚ ਨੋਇਡਾ ਐਨਟਰੋਪ੍ਰੇਨਯੋਰਸ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਨ। ਹਰਿਭਾਈ ਲਾਲਾਵਾਨੀ ਸਾਲ 1990 ਵਿੱਚ ਦਿੱਲੀ ਵਿੱਚ ਛੋਟੀ ਸੀ ਪਾਨ ਦੀ ਦੁਕਾਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਇਹ ਸਫ਼ਰ ਇਨ੍ਹਾਂ ਲੰਬਾ ਅਤੇ ਸਫਲ ਰਿਹਾ ਕਿ ਉਸ ਨੂੰ ਗੁਟਕਾ ਕਿੰਗ ਦਾ ਖ਼ਿਤਾਬ ਵੀ ਮਿਲ ਚੁੱਕਿਆ। ਹੇਠਾਂ ਦੇਖੋ ਵੀਡੀਓ..