ਦੇਖੋ ਆਪਣੀ ਬੱਚੀ ਸਮੇਤ ਇਸ ਔਰਤ ਨੇ ਗੁਰਦੁਅਾਰੇ ‘ਚ ਖੁਦਕੁਸ਼ੀ ਕਿਉਂ ਕੀਤੀ ??

ਪਟਿਆਲਾ ਦੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੇ ਸਰੋਵਰ ‘ਚੋਂ ਦੋ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਲਾਸ਼ ਇਕ ਔਰਤ (45) ਦੀ ਹੈ ਤੇ ਦੂਜੀ ਉਸ ਦੀ 4 ਸਾਲਾ ਬੱਚੀ ਦੀ ਹੈ, ਜੋ ਬੁੱਧਵਾਰ ਸਵੇਰੇ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ‘ਚ ਆਏ ਸਨ।

ਵੀਰਵਾਰ ਪਹਿਲਾਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ ਕਿ ਉਕਤ ਮ੍ਰਿਤਕ ਮਹਿਲਾ ਦੇ ਨਾਲ 4 ਸਾਲ ਦੀ ਇਕ ਬੱਚੀ ਵੀ ਸੀ, ਜਿਸ ਨੂੰ ਸਕੂਲ ਛੱਡਣ ਲਈ ਉਹ ਘਰੋਂ ਨਿਕਲੀ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਪਹਿਲੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਤੇ ਪੁਲਸ ਨੇ ਗੋਤਾਖੋਰਾਂ ਨੂੰ ਬੁਲਾਇਆ ਤੇ ਜਦੋਂ ਜਾਂਚ ਕੀਤੀ ਤਾਂ 4 ਸਾਲ ਦੀ ਬੱਚੀ ਦੀ ਵੀ ਲਾਸ਼ ਨੂੰ ਪਾਣੀ ‘ਚੋਂ ਕੱਢਿਆ ਗਿਆ। ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਾ ਹੈ ਕਿ ਉਕਤ ਮਹਿਲਾ ਨੇ ਕਿੰਨਾ ਕਾਰਨਾਂ ਨਾਲ ਖੁਦਕੁਸ਼ੀ ਕੀਤੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਸਥਾਨਕ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੇਠਾਂ ਦੇਖੋ ਵੀਡੀਓ ਰਿਪੋਰਟ ..

error: Content is protected !!