ਦੂਜਾ ਵਿਆਹ ਕਰਵਾਉਣ ਦੇ ਚੱਕਰ ‘ਚ ਬਾਪ ਨੇ ਮਰਵਾਏ ਆਪਣੇ ਹੀ ਤਿੰਨ ਬੱਚੇ

ਕੁਰੁਕਸ਼ੇਤਰ ਦੇ ਸਾਰਸਾ ਪਿੰਡ ਤੋਂ ਲਾਪਤਾ ਹੋਏ ਤਿੰਨ ਭੈਣ-ਭਰਾ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਜੰਗਲਾਂ ਵਿੱਚੋਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਸਮਰ ਉਮਰ 4 ਸਾਲ, ਸਿਮਰਨ ਉਮਰ 8 ਸਾਲ, ਸਮੀਰ ਉਮਰ 11 ਸਾਲ ਦੀ ਗੋਲੀ ਮਾਰਕੇ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਤੀਹਰੇ ਹੱਤਿਆਕਾਂਡਨੂੰ ਬੱਚਿਆਂ ਦੇ ਪਿਤਾ ਦੇ ਕਹਿਣ ਉੱਤੇ ਉਨ੍ਹਾਂ ਦੇ ਚਾਚਾ ਨੇ ਪੈਸਿਆਂ ਦੀ ਖਾਤਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

sirsa

Father brother arrested

ਉਹਨਾਂ ਦੀ ਇੱਕ ਪਲਾਨਿੰਗ ਸੀ ਕਿ ਬੱਚਿਆਂ ਦੀਆਂ ਲਾਸ਼ਾਂ ਖੂਹ ਵਿੱਚ ਪਈਆਂ ਸੜ ਜਾਣਗੀਆਂ। ਇਸਦੇ ਬਾਅਦ ਪਤਨੀ ਨੂੰ ਲਾਪਰਵਾਹ ਦੱਸਕੇ ਤਲਾਕ ਦੇਵੇਗਾ ਅਤੇ ਫਿਰ ਆਪਣੀ ਗਰਲਫਰੇਂਡ ਨਾਲ ਵਿਆਹ ਕਰਵਾ ਲਵੇਗਾ। ਬੱਚਿਆਂ ਦਾ ਪਿਤਾ ਸੋਹਣ ਇੱਕ ਔਰਤ ਨਾਲ ਪਿਆਰ ਕਰਦਾ ਸੀ ਅਤੇ ਦੋਨੋ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਬੱਚੇ ਅਤੇ ਪਤਨੀ ਉਹਨਾਂ ਦੋਵਾ ਦੇ ਵਿਆਹ ਕਰਵਾਉਣ ਵਿੱਚ ਰੋੜਾ ਸਨ। ਜਿਸ ਤੋਂ ਬਾਅਦ ਸੋਹਣ ਨੇ ਆਪਣੇ ਹੀ ਭਰਾ ਜਗਦੀਪ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਸ ਨੂੰ ਯੂਪੀ ਤੋਂ ਇੱਕ ਪਿਸਤੌਲ ਲਿਆਕੇ ਦਿੱਤਾ ਸੀ।

sirsa

Father brother arrested

ਪੁਲਿਸ ਨੂੰ ਜਾਂਚ ਦੇ ਦੌਰਾਨ ਸ਼ੱਕ ਹੋਣ ਉੱਤੇ ਸੋਹਣ ਅਤੇ ਜਗਦੀਪ ਦੀ ਕਾਲ ਡਿਟੇਲ ਅਤੇ ਮੋਬਾਇਲ ਲੋਕੇਸ਼ਨ ਦਾ ਪਤਾ ਲਗਾਇਆ । ਇਸਦੇ ਬਾਅਦ ਬੱਚਿਆਂ ਦੀ ਤਲਾਸ਼ ਦੇ ਬਹਾਨੇ ਜਗਦੀਪ ਨੂੰ ਪਿੰਡ ਤੋਂ ਬਾਹਰ ਲਜਾ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੂਰੇ ਹੱਤਿਆਕਾਂਡ ਦਾ ਖੁਲਾਸਾ ਹੋ ਗਿਆ। ਪੁਲਿਸ ਨੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸੜਕ ਕਿਨਾਰੇ ਖੂਹ ਵਿੱਚੋਂ ਕੱਢਿਆਂ। ਪੁਲਿਸ ਨੇ ਜਗਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ , ਜਦੋਂ ਕਿ ਸੋਹਣ ਨੂੰ ਹਿਰਾਸਤ ਵਿੱਚ ਲੈ ਰੱਖਿਆ ਹੈ।

ਦੱਸ ਦਈਏ ਕਿ ਅਜੀਹੀ ਹੀ ਦਰਦਨਾਕ ਘਟਨਾ ਮੈਲਬੌਰਨ ‘ਚ ਸਾਹਮਣੇ ਆਈ ਸੀ ਜਿਥੇ ਸੂਡਾਨ ਤੋਂ ਆਸਟਰੇਲੀਆ ਆ ਕੇ ਵੱਸੀ ਇਕ ਮਾਂ ਨੇ ਆਪਣੇ ਤਿੰਨ ਬੱਚਿਆਂ ਦੀ ਜਾਣ-ਬੁੱਝ ਪਾਣੀ ‘ਚ ਡੁਬੋ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਅਪ੍ਰੈਲ 2015 ਦੀ ਹੈ। ਗੂਡੇ ਸਾਲ 2006 ‘ਚ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਸੂਡਾਨ ਤੋਂ ਆਸਟਰੇਲੀਆ ਆ ਕੇ ਵੱਸ ਗਈ। ਗੂਡੇ ਦਾ ਪਤੀ ਘਰੇਲੂ ਜੰਗ ‘ਚ ਮਾਰਿਆ ਗਿਆ ਸੀ। ਜਿਸ ਤੋਂ ਬਾਅਦ ਉਹ ਤਣਾਅ ‘ਚ ਰਹਿ ਪਈ ਸੀ ਅਤੇ 2015 ‘ਚ ਉਸ ਨੇ ਮੈਲਬੌਰਨ ਦੀ ਇਕ ਝੀਲ ‘ਚ ਆਪਣੇ ਬੱਚਿਆਂ ਨੂੰ ਡੁਬੋ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

sirsa

ਉਹ ਜਾਣ-ਬੁੱਝ ਕੇ ਕਾਰ ਝੀਲ ‘ਚ ਲੈ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਗੂਡੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ‘ਤੇ ਕੇਸ ਚੱਲਿਆ। ਕੋਰਟ ਨੇ ਉਸ ‘ਤੇ ਦੋਸ਼ ਲਾਏ ਕਿ ਉਸ ਨੇ ਆਪਣੇ ਤਿੰਨੋਂ ਬੱਚਿਆਂ— ਇਕ ਸਾਲਾ ਪੁੱਤਰ ਅਤੇ 4 ਸਾਲਾ ਜੁੜਵਾ ਬੱਚਿਆਂ ਨੂੰ ਜਾਣ-ਬੁੱਝ ਕੇ ਹੀ ਮਾਰਿਆ ਹੈ। ਮੈਲਬੌਰਨ ਮੈਜਿਸਟ੍ਰੇਟ ਕੋਰਟ ਨੇ ਸਬੂਤਾਂ ਦੇ ਆਧਾਰ ‘ਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ।

sirsa
ਦਰਜਨਾਂ ਗਵਾਹਾਂ ਨੇ ਗੂਡੇ ਵਿਰੁੱਧ ਕੋਰਟ ਵਿੱਚ ਸਬੂਤ ਪੇਸ਼ ਕੀਤੇ ਸੀ ਜਿਸ ‘ਚ ਕਿਹਾ ਗਿਆ ਸੀ ਕਿ ਉਸ ਨੇ ਜਾਣ-ਬੁੱਝ ਕੇ ਕਾਰ ‘ਚ ਪਾਣੀ ‘ਚ ਡੋਬ ਦਿੱਤਾ। ਕੋਰਟ ‘ਚ ਸੀ. ਸੀ. ਟੀ. ਵੀ. ਫੁਟੇਜ ਨੂੰ ਚਲਾਇਆ ਗਿਆ, ਜਿਸ ‘ਚ ਸਾਫ ਨਜ਼ਰ ਆ ਰਿਹਾ ਸੀ ਕਿ ਕਾਰ ‘ਚ ਗੂਡੇ ਹੀ ਸੀ ਅਤੇ ਉਸ ਕਾਰ ਨੂੰ ਪਾਣੀ ‘ਚ ਡੋਬ ਦਿੱਤਾ।

Father brother arrested

sirsa

error: Content is protected !!