ਦੁਬਈ,(ਏਜੰਸੀ)— ਟੈਕਸੀ ਨਾਲ ਉਡਾਣ ਭਰਨਾ ਦਾ ਤੁਹਾਡਾ ਸੁਪਨਾ ਸੱਚ ਹੋ ਸਕਦਾ ਹੈ। ਸੋਮਵਾਰ ਨੂੰ ਦੁਬਈ ‘ਚ ਵੋਲੋਕਾਪਟਰ ਨਾਮਕ ਹਵਾਈ ਸੇਵਾ ਲਾਂਚ ਕੀਤੀ ਗਈ। ਬਿਨਾ ਚਾਲਕ ਦੇ ਇਸ ਹਵਾਈ ਟੈਕਸੀ ‘ਚ 2 ਲੋਕ ਬੈਠ ਕੇ ਸਫਰ ਕਰ ਸਕਦੇ ਹਨ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਾਦਾਨ ਬਿਨ ਮੁਹੰਮਦ ਨੇ ਜੁਮੇਰਾ ਬੀਚ ਪਾਰਕ ਤੋਂ ਇਸ ਡਰੋਨ ਟੈਕਸੀ ‘ਚ ਉਡਾਣ ਭਰ ਕੇ ਇਸ ਦਾ ਸੰਚਾਲਨ ਦੇਖਿਆ।
ਹਾਲਾਂਕਿ ਆਮ ਜਨਤਾ ਲਈ ਇਹ ਕਦੋਂ ਸ਼ੁਰੂ ਹੋਵੇਗੀ, ਇਸ ਦੀ ਤਰੀਕ ਅਜੇ ਨਹੀਂ ਦੱਸੀ ਗਈ। ਵੋਲੋਕਾਪਟਰ ਨਾਮਕ ਇਸ ਡਰੋਨ ਟੈਕਸੀ ਨੂੰ ਜਰਮਨੀ ਦੀ ਕੰਪਨੀ ਨੇ ਬਣਾਇਆ ਹੈ। ਯੂਰਪੀ ਅਤੇ ਅਮਰੀਕਨ ਕੰਪਨੀਆਂ ਸਮੇਤ ਜਰਮਨ ਦੀ ਇਹ ਕੰਪਨੀ ਵੀ ਅਜਿਹੀ ਟੈਕਸੀ ਸੇਵਾ ਸ਼ੁਰੂ ਕਰਨ ‘ਚ ਲੱਗੀ ਸੀ ਪਰ ਵੋਲੋਕਾਪਟਰ ਨੇ ਬਾਜ਼ੀ ਮਾਰ ਲਈ। ਇਹ ਪੂਰੀ ਤਰ੍ਹਾਂ ਨਾਲ ਵਾਤਾਵਰਣ ਹਤੈਸ਼ੀ ਉਡਾਣ ਹੈ। ਇਸ ਨੂੰ ਬਿਨਾ ਰਿਮੋਟ ਦੇ ਉਡਾਇਆ ਜਾ ਸਕਦਾ ਹੈ। ਸੁਰੱਖਿਆ ਦੇ ਨਜ਼ਰੀਏ ਤੋਂ ਬੈਟਰੀ ਬੈਕਅਪ ਨਾਲ ਹੀ ਇਸ ‘ਚ ਰੋਟੋਰ ਲੱਗੇ ਹਨ ਅਤੇ ਦੋ ਪੈਰਾਸ਼ੂਟ ਵੀ ਉਪਲਬਧ ਹੋਣਗੇ।
ਅਜਿਹੀਆਂ ਨੇ ਖੂਬੀਆਂ—
1. ਵੋਲੋਕਾਟਰ ‘ਚ 18 ਰੋਟੋਰ ਲਗਾਏ ਗਏ ਹਨ
2. 100 ਕਿਮੀਟਰ ਪ੍ਰਤੀ ਘੰਟਾ ਵਧੇਰੇ ਰਫਤਾਰ
3. 02 ਲੋਕ ਬਿਨਾਂ ਪਾਈਲਟ ਦੇ ਬੈਠ ਸਕਣਗੇ।
4. 30 ਮਿੰਟਾਂ ਤਕ ਇਕ ਵਾਰ ‘ਚ ਉੱਡ ਸਕਦੀ ਹੈ
5. ਐਮਰਜੈਂਸੀ ਪੈਰਾਸ਼ੂਟ ਅਤੇ ਕਮਿਊਨੀਕੇਸ਼ਨ ਨੈੱਟਵਰਕ ਮੌਜੂਦ
6. 2.15 ਮੀਟਰ ਉਚਾਈ 7.35 ਵਿਆਸ