ਦਿੱਲੀ ਵਿੱਚ ਸਿਗਰਟ ਪੀਣ ਵਾਲੇ ਦੁਆਰਾ ਕਤਲ ਕੀਤੇ ਸਿੱਖ ਨੌਜਵਾਨ ਦਾ ਸੰਸਕਾਰ ਹੋਇਆ (ਵੀਡੀਓ )

Gurpreet Singh का कसूर बस इतना था की सीगरेट पीने वाले ने जब उस पर सीगरेट धुअां छाेडा ताे उसने उसकाे थाेडा उधर हाेके सीगरेट पीने की सलाह देदी ।

ਦਿੱਲੀ ਵਿੱਚ ਸਿਗਰਟ ਪੀਣ ਵਾਲੇ ਦੁਆਰਾ ਕਤਲ ਕੀਤੇ ਸਿੱਖ ਨੌਜਵਾਨ ਦਾ ਸੰਸਕਾਰ ਹੋਇਆ (ਵੀਡੀਓ >>>>
#ਸਿਗਰਟ ਪੀਣ ਤੋਂ ਰੋਕਣ ‘ਤੇ #ਸਿੱਖ ਨੌਜਵਾਨ ਨੂੰ ਕਤਲ ਕਰਨ ਵਾਲੇ ਦਾ ਨਾਮ ਰੋਹਿਤ ਕੁਮਾਰ ਮਹਾਂਤਾ ਹੈ, ਜੋ ਕਾਨੂੰਨ ਦੀ ਪੜਾੲੀ ਕਰ ਰਿਹਾ ਸੀ। ੳੁਸ ਦਾ ਪਿਤਾ #IIT ਦਿੱਲੀ ਵਿੱਚ ਪ੍ਰੋਫੈਸਰ ਹੈ।
ਦਿੱਲੀ ਦੇ ਸਿੱਖਾਂ ਤੇ ਸਿੱਖ ਜਥੇਬੰਦੀਆਂ ਨੂੰ ਪੁਲਿਸ ‘ਤੇ ਮਜ਼ਬੂਤ ਦਬਾਅ ਬਣਾੳੁਣਾ ਪਵੇਗਾ ਕਿ ਸਿੱਖ ਨੌਜਵਾਨ ਦੇ ਕਾਤਲ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
 ਪੰਜਾਬ ਦੀ ਧਰਤੀ ਹੁਣ ਮਹਿਜ਼ ਪੰਜ ਦਰਿਆਵਾਂ ਦੀ ਧਰਤੀ ਹੀ ਨਹੀਂ ਰਹੀ, ਇੱਥੇ ਹੁਣ ਛੇਵਾਂ ਦਰਿਆ ਵੀ ਵਗ ਰਿਹਾ ਹੈ…ਇਸ ਦਰਿਆ ਨੇ ਪੰਜਾਬ ਵਿਚ ਆਪਣਾ ਵਿਸਥਾਰ ਬਹੁਤ ਹੀ ਤੇਜ਼ ਚਾਲ ਨਾਲ ਕੀਤਾ ਹੈ, ਜੋ ਕਿ ਰੁਕਿਆ ਨਹੀਂ ਸਗੋਂ ਬਹੁਤ ਤੇਜ਼ ਵੇਗ ਨਾਲ ਵਗ ਰਿਹਾ ਹੈ।
ਨਸ਼ੇ ਉਨ੍ਹਾਂ ਪਦਾਰਥਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨੋਸ਼ ਕਰਨ (ਖਾਣ-ਪੀਣ) ਨਾਲ ਨਸ਼ਈ ਦੇ ਤਨ ਮਨ ਉਤੇ ਬੇ-ਖ਼ੁਦੀ, ਮਦਹੋਸ਼ੀ, ਮਸਤੀ, ਤੇ ਖ਼ੁਮਾਰੀ ਦਾ ਅਨੁਪ੍ਰਭਾਵ ਹੋਵੇ। ਨਸ਼ਿਆਂ ਦੇ ਸੇਵਨ ਨਾਲ ਮਨੁੱਖੀ ਮਨ ਦੀਆਂ ਵਿਕਾਰੀ ਰੁਚੀਆਂ ਨੂੰ ਬਲ ਮਿਲਦਾ ਹੈ, ਅਤੇ ਮਨ/ਅਤਮਾ ਦੀ ਮਲੀਨਤਾ ਵਿੱਚ ਵਾਧਾ ਹੁੰਦਾ ਹੈ। ਮਨ ਜਿਤਨਾ ਵਧੇਰੇ ਮਲੀਨ, ਪ੍ਰਾਣੀ ਉਤਨਾ ਹੀ ਜ਼ਿਅਦਾ ਮਨਮੁੱਖ, ਅਤੇ ਪਰਮਾਤਮਾ ਵੱਲੋਂ ਬੇਮੁੱਖ ਹੋਵੇਗਾ। ਇਸ ਸੱਚ ਕਾਰਣ ਹੀ ਗੁਰਬਾਣੀ ਵਿੱਚ ਨਸ਼ਿਆਂ ਨੂੰ, ਅਨਮੋਲ ਅਤੇ ਦੁਰਲੱਭ ਮਾਨਵ ਜੀਵਨ ਲਈ ਲਾਅਨਤ ਅਤੇ ਸ਼ਰਾਪ ਕਿਹਾ ਗਿਆ ਹੈ।Image result for sikh drugs

ਨਸ਼ੇ ਮਨੁੱਖਾ ਜੀਵਨ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਿਤ ਤੇ ਭਾਰੂ ਰਹੇ ਹਨ। ਸੰਸਾਰ ਦੇ ਬਹੁਤ ਸਾਰੇ ਧਰਮ-ਗ੍ਰੰਥਾਂ ਵਿੱਚ ਨਸ਼ੇ ਵਿਹਿਤ/ਜਾਇਜ਼ ਦੱਸੇ ਗਏ ਹਨ। ਕਈ ਗ੍ਰੰਥਾਂ ਵਿੱਚ ਸ਼ਰਾਬ ਆਦਿ ਨਸ਼ਿਆਂ ਦੇ ਬਣਾਉਣ ਦੀਆਂ ਵਿਧੀਆਂ ਤੇ ਕਿਸਮਾਂ ਦਾ ਉਲੇਖ ਵੀ ਮਿਲਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਭੂ, ਦੇਵੀ ਦੇਵਤਿਆਂ ਅਤੇ ਪੁਜਾਰੀਆਂ ਨੂੰ ਖ਼ੁਸ਼ ਕਰਕੇ ਮੰਨਤਾਂ ਮਨਵਾਉਣ ਲਈ ਸ਼ਰਾਬ ਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦੀ ਭੇਟਾ ਜ਼ਰੂਰੀ ਹੈ। ਗੁਰੂ ਗ੍ਰੰਥ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਬ੍ਰਹਮਗਿਆਨੀਆਂ ਨੇ ਮਨੁੱਖਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਕੇ ਇਨ੍ਹਾਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ।

ਸੰਸਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਸੂਚੀ ਬਹੁਤ ਲੰਬੀ ਹੈ, ਅਤੇ ਦਿਨ ਬ ਦਿਨ ਲੰਬੇਰੀ ਹੁੰਦੀ ਜਾ ਰਹੀ ਹੈ। ਸੁਰਾ, ਸੋਮਰਸ, ਧਤੂਰਾ, ਸ਼ਰਾਬ, ਭੰਗ, ਪੋਸਤ, ਅਫ਼ੀਮ, ਨਸਵਾਰ, ਚਰਸ, ਗਾਂਜਾ, ਤੇ ਤਬਾਕੂ ਆਦਿ ਤੋਂ ਬਿਨਾਂ, ਅੱਜਕਲ ਰਸਾਇਨਕ ਪਦਾਰਥਾਂ (chemicles) ਤੋਂ ਕਈ ਨਸ਼ੀਲੇ, ਜ਼ਹਿਰੀਲੇ ਅਤੇ ਘਾਤਿਕ ਨਸ਼ੇ ਤਿਆਰ ਕੀਤੇ ਜਾਂਦੇ ਹਨ। (ਖੋਜ ਅਨੁਸਾਰ, ਤਬਾਕੂ ਭਾਰਤ ਵਿੱਚ ਪਹਿਲੀ ਵਾਰ 17ਵੀਂ ਸਦੀ ਵਿੱਚ ਲਿਆਂਦਾ ਗਿਆ। ਗੁ: ਗ੍ਰੰਥ ਦੀ ਸੰਪਾਦਨਾ 1604 ਈ: ਵਿੱਚ ਹੋ ਚੁੱਕੀ ਸੀ। ਇਸ ਲਈ ਗੁ: ਗ੍ਰੰਥ ਵਿੱਚ ਤਬਾਕੂ ਦਾ ਜ਼ਿਕਰ ਨਹੀਂ ਹੈ। ਤੰਬਾਕੂ-ਸੇਵਨ ਦੀ ਮਨਾਹੀ ਰਹਿਤਨਾਮਿਆਂ ਆਦਿ ਪੁਸਤਕਾਂ ਵਿੱਚ ਹੈ)। ਗੁਰਮੱਤ ਅਨੁਸਾਰ ਖਾਣ-ਪੀਣ ਦਾ ਕੋਈ ਵੀ ਨਸ਼ਾ ਬੁਰਾ ਹੈ।

error: Content is protected !!