ਪੰਜਾਬ ਚ ਦਿਲ ਕੰਬਾਅ ਦੇਣ ਵਾਲਾ ਹਾਦਸਾ, ਕਮਜ਼ੋਰ ਦਿਲ ਵਾਲੇ ਨਾ ਦੇਖਣ ..

ਮਾਨਸਾ (ਸੰਦੀਪ ਮਿੱਤਲ) : ਬੁੱਧਵਾਰ ਬਾਅਦ ਦੁਪਹਿਰ ਜ਼ਿਲੇ ਦੇ ਕਸਬਾ ਭੀਖੀ ਵਿਖੇ ਮੇਨ ਸੜਕ ‘ਤੇ ਓਵਰਟੇਕ ਕਰਦੇ ਸਮੇਂ ਇਕ ਇਨੋਵਾ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 8 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ 2 ਔਰਤਾਂ, 4 ਮਰਦ ਅਤੇ 2 ਬੱਚੇ ਸ਼ਾਮਲ ਦੱਸੇ ਜਾ ਰਹੇ ਹਨ। ਹੋਰ ਮਿਲੀ ਸੂਚਨਾ ਅਨੁਸਾਰ ਕਾਰ ਸਵਾਰ ਵਿਅਕਤੀ ਚੰਡੀਗੜ•ਨੇੜੇ ਨਵਾਂ ਗਰਾਓਂ ਪਿੰਡ ਤੋਂ ਗੂਗਾ ਮਾੜੀ (ਰਾਜਸਥਾਨ) ਵਿਖੇ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਰ ਵਿਚ 14 ਵਿਅਕਤੀ ਸਵਾਰ ਸਨ। 8 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ 2 ਵਿਅਕਤੀਆਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬਚਾਅ ਲਈ ਮਾਨਸਾ ਤੋਂ ਪਟਿਆਲਾ ਵਿਖੇ ਰੈਫਰ ਕੀਤਾ ਜਾ ਰਿਹਾ ਹੈ।

error: Content is protected !!