ਦਾਅਵਾ : ਜਨਮ ਤੋਂ ਅੰਨ੍ਹਿਆਂ ਨੂੰ ਵੀ ਰੌਸ਼ਨੀ ਦੇਵੇਗੀ ਇਹ ਦਵਾਈ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ ..

ਜੇਕਰ ਕਿਸੇ ਵਿਅਕਤੀ ਦੀਆਂ ਅੱਖਾਂ ਵਿਚ ਜਨਮ ਤੋਂ ਹੀ ਰੋਸ਼ਨੀ ਨਹੀਂ ਹੈ ਜਾਂ ਕਿਸੇ ਕਾਰਨਾਂ ਕਰਕੇ ਜਾ ਚੁੱਕੀ ਹੈ, ਤਾਂ ਉਸ ਨੂੰ ਦੁਬਾਰਾ ਵਾਪਸ ਹਾਸਲ ਕਰਨ ਵਾਲੀ ਦਵਾਈ ਮਿਲ ਚੁੱਕੀ ਹੈ ਪਰ ਇਹ ਦਵਾਈ ਇੰਨੀ ਮਹਿੰਗੀ ਹੈ ਕਿ ਇਸ ਦੀ ਕੀਮਤ ਸੁਣ ਕੇ ਹੀ ਤੁਹਾਡੇ ਹੋਸ਼ ਉਡ ਜਾਣਗੇ। ਆਮ ਤਾਂ ਕੀ ਬਹੁਤ ਸਾਰੇ ਅਮੀਰ ਲੋਕਾਂ ਦੀ ਪਹੁੰਚ ਤੋਂ ਵੀ ਇਹ  ਦਵਾਈ ਬਾਹਰ ਹੈ।
new medicine eye treatments worth million dollars
ਮਹਿਜ਼ ਇੱਕ ਅੱਖ ਦੇ ਲਈ ਇਸ ਦਵਾਈ ਦੀ ਕੀਮਤ 425,000 ਡਾਲਰ ਹੈ। ਉੱਥੇ ਦੋਵੇਂ ਅੱਖਾਂ ਦੇ ਲਈ ਜੇਕਰ ਇਸ ਨੂੰ ਖ਼ਰੀਦੀਏ ਤਾਂ ਇਸ ਦਵਾਈ ਦੀ ਕੀਮਤ ਕਰੀਬ 850,000 ਡਾਲਰ ਹੈ। ਇਸ ਦਵਾਈ ਨੂੰ ਬਜ਼ਾਰ ਵਿਚ ਪੇਸ਼ ਕਰਨ ਵਾਲੀ ਬਾਇਓ ਟੈਕਨਾਲੋਜੀ ਕੰਪਨੀ ‘ਸਪਾਰਕ ਥੈਰੇਪੀਟਿਕਸ’ ਨੇ ਖ਼ੁਦ ਇਹ ਗੱਲ ਆਖੀ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਇਹ ਦਵਾਈ ਅਣੂਵੰਸ਼ਿਕ ਅੰਨ੍ਹੇਪਣ ਦਾ ਇਲਾਜ ਕਰਨ ਵਿਚ ਕਾਰਗਰ ਸਾਬਤ ਹੋਵੇਗੀ।new medicine eye treatments worth million dollarsLuxturna ਨਾਂਅ ਦੀ ਇਸ ਦਵਾਈ ਨੂੰ ਪਿਛਲੇ ਮਹੀਨੇ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਸਟ੍ਰੇਸ਼ਨ ਦੁਆਰਾ ਅਪਰੂਵ ਕੀਤਾ ਗਿਆ ਹੈ। ਇਸ ਦੀ ਕੀਮਤ ‘ਤੇ ਅਟਕਲਾਂ ਵਧੀਆਂ ਹੋਈਆਂ ਹਨ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਡੀਸਨ ਦੀ ਭਰਮਾਰ ਵਿਚ ਇਹ ਦਵਾਈ ਇੱਕ ਹੀ ਵਾਰ ਦੇ ਇਲਾਜ ਵਿਚ ਬਿਹਤਰ ਨਤੀਜਾ ਦੇਵੇਗੀ। ਉਸੇ ਹਿਸਾਬ ਨਾਲ ਇਸ ਦੀ ਕੀਮਤ ਵਸੂਲੀ ਜਾ ਰਹੀ ਹੈ।new medicine eye treatments worth million dollarsਹਾਲਾਂਕਿ ਇੱਕ ਅਨੋਖੀ ਵਿਵਸਥਾ ਵਿਚ ਸਪਾਰਕ ਇਸ ਆਧਾਰ ‘ਤੇ ਛੋਟ ਦੇਵੇਗੀ ਕਿ ਸ਼ੁਰੂ ਵਿਚ ਇਹ ਦਵਾ ਕੰਮ ਕਰਦੀ ਹੈ ਜਾਂ ਨਹੀਂ ਅਤੇ ਅਮਰੀਕਾ ਵਿਚ ਅਨੁਮਾਨਿਤ 1000 ਤੋਂ 2000 ਰੋਗੀਆਂ ਵਿਚੋਂ ਇੱਕ ਜੀਨ ਦੇ ਕਾਰਨ ਵਿਰਾਸਤ ਵਿਚ ਮਿਲੀ ਇਸ ਰੈਟਿਨਲ ਬਿਮਾਰੀ ਦੇ ਟ੍ਰੀਟਮੈਂਟ ਵਿਚ ਅਸਰਦਾਰ ਸਾਬਤ ਹੁੰਦੀ ਹੈ ਜਾਂ ਨਹੀਂ।new medicine eye treatments worth million dollarsਮੁੱਖ ਕਾਰਜਕਾਰੀ ਅਧਿਕਾਰੀ ਜੇਫ ਮਾਰਰੇਜੋ ਦਾ ਕਹਿਣਾ ਹੈ ਕਿ ਸਾਨੂੰ ਯਕੀਨੀ ਹੈ ਕਿ ਦਵਾਈ ਦੀ ਇਹ ਕੀਮਤ ਨਾ ਸਿਰਫ਼ ਦੀ ਇਸ ਸਫ਼ਲਤਾ ਅਤੇ ਜੀਵਨ ਪਰਿਵਰਤਨ ਮੁੱਲ ਨੂੰ ਰਿਫਲੈਕਟ ਕਰਦੀ ਹੈ, ਬਲਕਿ ਇਸ ਨਾਲ ਸਾਨੂੰ ਰੈਵਲਿਊਸ਼ਨਰੀ ਸਾਇੰਸ ‘ਤੇ ਫੋਕਸ ਕਰਨ ਵਿਚ ਮਦਦ ਮਿਲੇਗੀ। ਸਿਰਫ਼ Luxturna ਹੀ ਨਹੀਂ, ਬਲਕਿ ਪਾਈਪਲਾਈਨ ਵਿਚ ਪਏ ਹੋਰ ਦਵਾਈ ਪ੍ਰੋਜੈਕਟਸ ‘ਤੇ ਕੰਮ ਕਰਨਾ ਵੀ ਇਸ ਨਾਲ ਸੰਭਵ ਹੋਵੇਗਾ।new medicine eye treatments worth million dollarsਅੱਜ ਦੇ ਦੌਰ ਵਿਚ ਜ਼ਿਆਦਾਤਰ ਦਵਾਈਆਂ ਜਿਸ ਤਰ੍ਹਾਂ ਵੇਚੀਆਂ ਜਾਂਦੀਆਂ ਹਨ, ਸਪਾਰਕ ਕੰਪਨੀ ਉਸ ‘ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਡਿਸਕਾਊਂਟ ਦੇ ਰਹੀ ਹੈ। ਇਸ ਦੇ ਲਈ ਸਿਹਤ ਬੀਮਾ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਗੰਭੀਰ ਸਥਿਤੀਆਂ ਵਿਚ ਮਰੀਜ਼ ਦੀ ਬਿਮਾਰੀ ਦੇ ਠੀਕ ਹੋਣ ਤੱਕ ਜਾਂ ਮਰੀਜ਼ ਦੇ ਜੀਵਨ ਕਾਲ ਤੱਕ ਇਸ ਵਾਈ ਦੀ ਕੀਮਤ ਨੂੰ ਬੀਮਾ ਕੰਪਨੀ ਅਦਾ ਕਰੇਗੀ।new medicine eye treatments worth million dollarsਇਸ ਦਵਾਈ ਦੇ ਜ਼ਰੀਏ ਵਨ ਟਾਈਮ ਟ੍ਰੀਟਮੈਂਟ ਚੁਣੌਤੀ ਤੋਂ ਘੱਟ ਨਹੀਂ ਹੈ। ਅਜਿਹੇ ਵਿਚ ਕੀਮਤ ਨੂੰ ਸਰਕਾਰ ਜਾਂ ਬੀਮਾ ਕੰਪਨੀ ਅਦਾ ਕਰੇਗੀ। ਸਪਾਰਕ ਕੰਪਨੀ ਸਾਰੇ ਅਜਿਹੇ ਪ੍ਰੋਗਰਾਮ ਚਲਾ ਰਹੀ ਹੈ, ਜਿਸ ਵਿਚ ਫਾਇਦਾ ਨਾ ਹੋਣ ‘ਤੇ ਦਵਾਈ ਦੀ ਕੀਮਤ ਵਾਪਸ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਇੱਕ ਕਰਾਰ ਦੇ ਤਹਿਤ ਬੋਸਟਨ ਦੀ ਇੱਕ ਸਿਹਤ ਬੀਮਾ ਕੰਪਨੀ ਟ੍ਰੀਟਮੈਂਟ ਦਾ ਪੂਰਾ ਪੈਸਾ ਦੇਵੇਗੀ। ਜੇਕਰ ਮਰੀਜ਼ ਠੀਕ ਨਹੀਂ ਹੁੰਦਾ ਹੈ ਜਾਂ 30 ਦਿਨ ਤੋਂ ਲੈ ਕੇ 30 ਮਹੀਨਿਆਂ ਤੱਕ ਕੋਈ ਫਾਇਦਾ ਨਹੀਂ ਹੁੰਦਾ ਤਾਂ ਸਪਾਰਕ ਕੰਪਨੀ ਨੂੰ ਦਵਾਈ ਦੀ ਪੂਰੀ ਕੀਮਤ ਵਾਪਸ ਦੇਣੀ ਹੋਵੇਗੀ।new medicine eye treatments worth million dollars

error: Content is protected !!