ਤਾਜਾ ਵੱਡੀ ਖਬਰ – 67 ਲੋਕਾਂ ਨੂੰ ਲੈ ਜਾ ਰਹੇ ਜਹਾਜ਼ ‘ਚ ਲੱਗੀ ਅੱਗ ਅਤੇ। …….
ਕੈਨੇਡਾ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਨੂੰ ਐਤਵਾਰ ਨੂੰ ਕਾਕਪਿਟ ‘ਚ ਖਰਾਬੀ ਕਾਰਨ ਦੇ ਇਕ ਹਵਾਈ ਅੱਡੇ ਦੇ ਬਾਹਰ ਉਤਾਰਨਾ ਪਿਆ। ਇਸ ‘ਚ ਸਵਾਰ ਸਾਰੇ 67 ਯਾਤਰੀ ਸੁਰੱਖਿਅਤ ਹਨ। ਸੰਘੀ ਜਹਾਜ਼ ਪ੍ਰਸ਼ਾਸਨ ਨੇ ਇੱਥੇ ਜਾਰੀ ਇਕ ਬਿਆਨ ‘ਚ ਕਿਹਾ ਕਿ ਇਹ ਜਹਾਜ਼ ਟੋਰਾਂਟੋ ਤੋਂ 67 ਲੋਕਾਂ ਨੂੰ ਲੈ ਕੇ ਰੋਨਾਲਡ ਰੀਗਨ ਵਾਸ਼ਿੰਗਟਨ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ
ਅਤੇ ਕਾਕਪਿਟ ‘ਚੋਂ ਧੂੰਆਂ ਨਿਕਲਦਾ ਦੇਖ ਕੇ ਪਾਇਲਟ ਨੇ ਇਸ ਨੂੰ ਉੱਤਰ ਵਰਜੀਨੀਆ ‘ਚ ਡੁੱਲੇਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਾਰ ਦਿੱਤਾ। ਇਸ ‘ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਇਸ ਜਹਾਜ਼ ‘ਚ 63 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਅਜੇ ਤਕ ਏਜੰਸੀ ਜਾਂ ਏਅਰਲਾਈਨਜ਼ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਕ ਯਾਤਰੀ ਨੇ ਜਹਾਜ਼ ਦੀਆਂ ਤਸਵੀਰਾਂ ਟਵਿੱਟਰ ‘ਤੇ ਸਾਂਝੀਆਂ ਕੀਤੀਆਂ।