ਤਾਜਾ ਵੱਡੀ ਖਬਰ – ਇੰਗਲੈਂਡ ਚ ਹੋਇਆ ਭਿਆਨਕ ਧਮਾਕਾ ਕਈ ਮਰੇ ਅਤੇ
ਬ੍ਰਿਟੇਨ ਦੇ ਲੀਸੇਸਟਰ ਸ਼ਹਿਰ ‘ਚ ਹੋਇਆ ਜਬਦਸਤ ਧਮਾਕਾ, 4 ਲੋਕਾਂ ਦੀ ਮੌਤ:ਬ੍ਰਿਟੇਨ ਦੇ ਸ਼ਹਿਰ ਲੀਸੇਸਟਰ ‘ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਮੁਤਾਬਿਕ ਬ੍ਰਿਟੇਨ ਦੇ ਸ਼ਹਿਰ ਲੀਸੇਸਟਰ ‘ਚ ਬੀਤੀ ਰਾਤ ਇੱਕ ਜਨਰਲ ਸਟੋਰ ‘ਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।
ਲੀਸੇਸਟਰ ਪੁਲਿਸ ਨੇ ਸੋਮਵਾਰ ਦੀ ਸਵੇਰ ਨੂੰ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਕਿ ਧਮਾਕੇ ‘ਚ ਗੰਭੀਰ ਰੂਪ ਨਾਲ ਝੁਲਸ ਗਏ ਸਨ।ਪੁਲਿਸ ਨੇ ਦੱਸਿਆ ਕਿ ਧਮਾਕਾ ਲੀਸੇਸਟਰ ਦੇ ਹਿਨਕਲੇ ਰੋਡ ਇਲਾਕੇ ‘ਚ ਹੋਇਆ,ਜਿੱਥੇ ਵੱਡੀ ਗਿਣਤੀ ਵਿਚ ਗੁਜਰਾਤੀ ਮੂਲ ਦੇ ਲੋਕ ਰਹਿੰਦੇ ਹਨ।
ਲੀਸੇਸਟਰ ਲੰਡਨ ਤੋਂ 143 ਕਿਲੋਮੀਟਰ ਦੂਰ ਹੈ।ਅੱਗ ਲੱਗਣ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ ਘਰਾਂ ਨੂੰ ਨੁਕਸਾਨ ਪੁੱਜਾ ਹੈ।ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।ਇਹ ਕਾਫੀ ਡਰਾਉਣ ਵਾਲਾ ਸੀ।
ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੋ ਮੰਜ਼ਲਾਂ ਸਟੋਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।ਫਾਇਰ ਅਤੇ ਬਚਾਅ ਅਧਿਕਾਰੀਆਂ ਦੇ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਅਧਿਕਾਰੀ ਵਲੋਂ ਖੋਜ ਅਤੇ ਬਚਾਅ ਆਪਰੇਸ਼ਨ ਜਾਰੀ ਹੈ ਅਤੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਸਟੋਰ ਦੇ ਮਲਬੇ ਹੇਠਾਂ ਕਿੰਨੇ ਲੋਕ ਦੱਬੇ ਗਏ।
ਬ੍ਰਿਟਿਸ਼ ਪੁਲਿਸ ਐਮਰਜੈਂਸੀ ਅਧਿਕਾਰੀਆਂ ਮੁਤਾਬਕ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ 7.00 ਵਜੇ ਦੇ ਕਰੀਬ ਹੋਇਆ।
Sikh Website Dedicated Website For Sikh In World
