ਤਾਜਾ ਵੱਡੀ ਖਬਰ – ਇਸ ਤਰੀਕ ਤੋਂ ਬਾਦ ਪੰਜਾਬ ਚ ਲੋਕਾਂ ਨੂੰ ਮਿਲੇਗਾ ਕੈਪਟਨ ਦਾ ਇਹ ਤੋਹਫ਼ਾ!
Captain distribute Smartphones Punjab Budget : ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਸਮਾਰਟਫੋਨ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ, ਜੋ ਉਨ੍ਹਾਂ ਪੰਜਾਬ ਸਰਕਾਰ ਦੇ ਉਨ੍ਹਾਂ ਵਾਅਦਿਆਂ ‘ਚੋਂ ਇੱਕ ਹੈ ਜੋ ਹਾਲੇ ਤੱਕ ਵਫਾ ਨਹੀਂ ਹੋ ਸਕੇ। ਇਹੀ ਵਜ੍ਹਾ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਦੇ ਹਿੱਤਾਂ ਲਈ ਦੱਸੇ ਗਏ ਕੰਮਾਂ ‘ਚੋਂ ਕਿਸੇ ਇੱਕ ਦੇ ਵੀ ਸਿਰੇ ਨਾ ਚੜ੍ਹਣ ‘ਤੇ ਹੁਣ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਹੁਣ ਆਪਣੇ ‘ਤੇ ਲੱਗੇ ਦਾਗਾਂ ਨੂੰ ਧੋਣ ਲਈ ਪੰਜਾਬ ਕਾਂਗਰਸ ਸਰਕਾਰ ਅਤੇ ਪੰਜਾਬ ਦੇ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਲਈ ਪੰਜਾਬ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਰਟ ਫੋਨਾਂ ਨੂੰ ਲੈ ਕੇ ਕੁਝ ਨਵੇਂ ਐਲਾਨ ਕੀਤੇ ਗਏ ਹਨ।
ਫਿਲਹਾਲ ਜੇਕਰ ਅਸੀਂ ਖਬਰਾਂ ਦੀ ਮੰਨੀਏ ਤਾਂ ਕਾਂਗਰਸ ਸਰਕਾਰ ਪੰਜਾਬ ਦੇ ਇਸ ਸਾਲ ਦੇ ਬਜਟ ਸੈਸ਼ਨ ਮਗਰੋਂ ਆਪਣੇ ਵਾਅਦੇ ਅਨੁਸਾਰ ਸਮਰਟਫੋਨ ਵੰਡਣ ਦਾ ਕੰਮ ਸ਼ੁਰੂ ਕਰੇਗੀ ਅਤੇ ਇਸਦੇ ਕੁਝ ਸੰਕੇਤ ਪ੍ਰੀ-ਬਜਟ ਬੈਠਕਾਂ ‘ਚ ਕੈਪਟਨ ਵੱਲੋਂ ਵਿਧਾਇਕਾਂ ਨੂੰ ਦਿੱਤੇ ਗਏ ਸੰਕੇਤ ਹਨ। ਕੈਪਟਨ ਨੇ ਆਪਣੇ ਵਿਧਾਇਕਾਂ ਨਾਲ ਗੱਲ ਬਾਤ ਦੌਰਾਨ ਇਸ ਕੰਮ ਨੂੰ ਸਿਰੇ ਚੜਾਉਣ ਲਈ ਯੋਜਨਾ ਵੀ ਉਲੀਕੀ ਹੋਈ ਹੈ। ਦੱਸ ਦਈਏ ਕਿ ਪੰਜਾਬ ‘ਚ ਸੱਤਾ ਹਾਸਿਲ ਕਰਨ ਲਈ ਚੁਣਾਵੀ ਪ੍ਰਚਾਰ ਦੌਰਾਨ, ਸੱਤਾ ‘ਚ ਆਉਣ ਤੋਂ ਪਹਿਲਾਂ ਕਾਂਗਰਸ ਵੱਲੋਂ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ ਲਈ ਵੱਡੀ ਗਿਣਤੀ ‘ਚ ਨੌਜਵਾਨਾਂ ਵੱਲੋਂ ਅਪਲਾਈ ਕੀਤਾ ਗਿਆ ਸੀ।
ਸ਼ਾਇਦ ਇਨ੍ਹਾਂ ਵਾਅਦਿਆਂ ਜਾ ਲਾਰਿਆਂ ਕਾਰਨ ਹੀ ਪੰਜਾਬ ਦੇ ਲੋਕਾਂ ਨੇ ਸੂਬੇ ‘ਚ ਕੈਪਟਨ ਦੀ ਸਰਕਾਰ ਬਣਾਉਣ ਦਾ ਮਤਾ ਪਾਸ ਕੀਤਾ ਸੀ। ਪਰ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੀ ਇਹ ਸਕੀਮ ਠੰਢੇ ਬਸਤੇ ‘ਚ ਆਰਾਮ ਫਰਮਾਉਂਦੀ ਨਜ਼ਰ ਆਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ‘ਕੈਪਟਨ ਸਮਾਰਟ ਕੁਨੈਕਟ’ ਇਸ ਸਕੀਮ ਅਧੀਨ ਫੋਨ ਵੰਡਣ ਦੀ ਪ੍ਰਕਿਰਿਆ ਵੀ ਕਰਜਾ ਮੁਆਫੀ ਸਕੀਮ ਵਾਂਗ ਵੱਖ-ਵੱਖ ਪੜਾਵਾਂ ‘ਚ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਇਹ ਸਕੀਮ ਸ਼ਹਿਰ ਸ਼ਹਿਰ ਦੀ ਤਰਜ ‘ਤੇ ਚੱਲੇਗੀ। ਜ਼ਿਕਰਯੋਗ ਹੈ ਕਿ ਅੱਜ ਲੁਧਿਆਣਾ ‘ਚ ਕੈਪਟਨ ਅਮਰਿੰਦਰ ਨੇ ਇੱਕ ਰਾਜ ਪੱਧਰੀ ਸਮਾਗਮ ਰਾਹੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਹਨ। ਸਰਕਰ ਅਨੁਸਾਰ ਹੁਣ ਤੱਕ ਸੂਬੇ ਦੇ 1 ਲੱਖ 66 ਹਜਾਰ ਤੱਕ ਨੋਅਉਜਵਾਣਾ ਨੂੰ ਨੌਕਰੀਆਂ ਸਬੰਧੀ ਨਿਯੁਕਤੀ ਪੱਤਰ ਵੰਡੇ ਗਏ ਹਨ।