ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ। ….
Married lady suicide Kalka: ਇਸ ਮਹੀਨੇ ਨੂੰ ਪਿਆਰ ਕਰਨ ਵਾਲਿਆਂ ਦਾ ਮਹੀਨਾ ਕਿਹਾ ਜਾਂਦਾ ਹੈ। ਜਿੱਥੇ ਏਨਾ ਦਿਨਾਂ ਵਿਚ ਪਿਆਰ ਕਰਨ ਵਾਲੇ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਉੱਥੇ ਹੀ , ਅਜਿਹੀ ਖ਼ਬਰ ਦਾ ਆਉਣਾ ਇਕ ਬਹੁਤ ਹੀ ਮੰਦਭਾਗਾ ਹੈ। ਵੈਲੇਨਟਾਈਨ ਦੇ ਇਕ ਦਿਨ ਪਹਿਲਾਂ ਕਾਲਕਾ ਵਿਚ ਇਕ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ ਹੋ ਗਿਆ। ਮੰਗਲਵਾਰ ਨੂੰ ਕਾਲਕਾ ਵਿਚ ਰਹਿਣ ਵਾਲੀ ਕੋਸ਼ੱਲਿਆ {32} ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਹੈ। ਕੋਸ਼ੱਲਿਆ ਕਾਲਕਾ ਦੀ ਰੇਲਵੇ ਕੋਲੋਨੀ ਵਿੱਚ ਰਹਿਣ ਵਾਲੀ ਸੀ ਜਿਸਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਸੀ।
Married lady suicide Kalka
ਕੋਸ਼ੱਲਿਆ ਐਨੀ ਪ੍ਰੇਸ਼ਾਨ ਸੀ ਕੇ ਤਿੰਨ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਉਸ ਨੇ ਖ਼ੁਦਕੁਸ਼ੀ ਕਰ ਲਈ। ਕੋਸ਼ੱਲਿਆ ਨੇ ਮਰਨ ਤੋਂ ਪਹਿਲਾਂ ਆਪਣੀ ਖੱਬੀ ਬਾਂਹ ‘ਤੇ ਸੁਸਾਈਡ ਨੋਟ ਵੀ ਲਿਖਿਆ ਹੈ। ਉਸਨੇ ਲਿੱਖਿਆ ਹੈ ਕੇ ‘ਮੇਰੇ ਇਕ ਗਲਤ ਫੈਸਲੇ ਨੇ ਮੈਨੂੰ ਅੱਜ ਇੱਥੇ ਪੁਹੰਚਾ ਦਿੱਤਾ ਹੈ ,ਕਾਸ਼ ਮੈਂ ਆਪਣੇ ਮਾਂ ਬਾਪ ਦੀ ਗੱਲ ਮੰਨੀ ਹੁੰਦੀ। ਧੰਨਵਾਦ ਪ੍ਰਭੂ। ਕਾਸ਼ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ ਹੁੰਦਾ। ਮ੍ਰਿਤਕਾਂ ਦਾ ਪਤੀ ਪ੍ਰਮੋਦ ਕੁਮਾਰ ਇਲੈਕਟ੍ਰੀਸ਼ਿਅਨ ਅਤੇ ਪਲੰਬਰ ਦਾ ਕੰਮ ਕਰਦਾ ਹੈ।
ਨਵੰਬਰ 2016 ‘ਚ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਕੌਸ਼ਲਿਆ ਬੱਧੀ ‘ਚ ਇਕ ਪ੍ਰਾਇਵੇਟ ਕੰਪਨੀ ‘ਚ ਕੰਮ ਕਰਦੀ ਸੀ। ਉਹ ਹਿਮਾਚਲ ਦੇ ਮੰਡੀ ਜ਼ਿਲੇ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਪ੍ਰਮੋਦ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਇਕ ਕਮਰੇ ‘ਚ ਕੌਸ਼ਲਿਆ ਨੇ ਫਾਂਸੀ ਲਗਾਈ ਹੋਈ ਸੀ। ਕੌਸ਼ਲਿਆ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕੌਸ਼ਲਿਆ ਦੇ ਪਿਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਤੋਂ ਬਾਅਦ ਹੀ ਬੇਟੀ ਨੂੰ ਪ੍ਰਮੋਦ ਦੀ ਮਾਂ ਅਤੇ ਉਸਦੀ ਭੈਣ ਚਾਰੂ ਤੰਗ ਕਰਨ ਲੱਗ ਗਏ ਸਨ।
ਇਹ ਵੀ ਪੜ੍ਹੋ: ਪਿੰਡ ਗੁੱਜਰਪੁਰਾ ‘ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਕੁਲਦੀਪ ਕੌਰ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਜਾਂਚ ਕਰਨ ਲਈ ਪਹਿਲਾਂ ਬਣਾਈ ਗਈ ਮਹਿਲਾ ਅਧਿਕਾਰੀਆਂ ਦੀ ਟੀਮ ‘ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਟੀਮ ਦੀ ਇਕ ਮੈਂਬਰ ਕਾਂਗਰਸੀ ਆਗੂਆਂ ਦੀ ਰਿਸ਼ਤੇਦਾਰ ਹੈ, ਜਿਸ ਕਾਰਨ ਜਾਂਚ ਨਹੀਂ ਹੋ ਸਕੀ।
ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਕਮਾਨ ਆਈ. ਪੀ. ਐੱਸ. ਅਧਿਕਾਰੀ ਬਗੀਰਥ ਸਿੰਘ ਮੀਨਾ ਨੂੰ ਸੌਂਪ ਦਿੱਤੀ ਗਈ ਹੈ। ਐੱਸ. ਆਈ. ਟੀ. ਦੀ ਟੀਮ ਮੁੜ ਗਠਿਤ ਕੀਤੀ ਗਈ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਮਾਮਲਾ ਹੋਰ ਅਧਿਕਾਰੀ ਨੂੰ ਸੌਪਿਆਂ ਜਾਵੇ। ਪੀੜਤ ਪਰਿਵਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ। ਖੁਦਕੁਸ਼ੀ ਕਰ ਗਏ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਭੈਣ ਬਲਵੀਰ ਕੌਰ ਵਾਸੀ ਗੁਜਰਪੁਰਾ ਜ਼ਿਲ੍ਹਾ ਗੁਰਦਾਸਪੁਰ ਨੇ ਰੋਂਦੀ ਕੁਰਲਾਉਂਦੀ ਹੋਈ ਨੇ ਕਿਹਾ ਕਿ ਉਸ ਦੀ ਭੈਣ ਦੀ ਖੁਦਕੁਸ਼ੀ ਸਿਸਟਮ ‘ਤੇ ਕਰਾਰੀ ਚਪੇੜ ਹੈ।
ਉਹਨਾਂ ਦੱਸਿਆ ਕਿ ਕਾਂਗਰਸੀਆਂ ਦੇ ਕਹਿਰ ਬਾਰੇ ਉਹਨਾਂ ਪਹਿਲਾਂ ਸੁਣਿਆ ਜ਼ਰੂਰ ਸੀ ਪਰ ਪਿਛਲੇ 8 ਮਹੀਨਿਆਂ ਦੌਰਾਨ ਇਸ ਕਰੂਰਤਾ ਨੂੰ ਪਿੰਡੇ ਹੰਢਾਅ ਕੇ ਦੇਖ ਵੀ ਲਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਂਗਰਸੀ ਆਗੂਆਂ ਦੀ ਸਹਿ ਅਤੇ ਪੁਲੀਸ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਨ ਇਨਸਾਫ਼ ਨਾ ਮਿਲਦਾ ਦੇਖ ਉਸ ਦੀ ਭੈਣ ਖੁਦਕੁਸ਼ੀ ਕਰਨ ਲਈ ਮਜਬੂਰ ਹੋਈ।ਪੁਲੀਸ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਨਹੀਂ ਨਿਭਾਈ, ਮੇਰੀ ਭੈਣ ਚਲੀ ਗਈ ਉਸ ਨੇ ਹੁਣ ਨਹੀਂ ਮੁੜਨਾ।