ਡੋਲੀ ਵਾਲੀ ਕਾਰ ਵਿੱਚ ਹੋ ਰਿਹਾ ਸੀ ਇਹ ਕੰਮ,ਹਾਦਸੇ ਦੌਰਾਨ ਹੋਇਆ ਵੱਡਾ ਖੁਲਾਸਾ:ਸਕਾਰਪੀਓ ਕਾਰ ਡੋਲੀ ਵਾਲੀ ਕਾਰ ਦੀ ਤਰਾਂ ਸਜਾਈ ਹੋਈ ਸੀ।ਜਿਸ ਨੂੰ ਬਾਹਰ ਤੋਂ ਦੇਖ ਕਿ ਇੰਝ ਲੱਗਦਾ ਸੀ ਕਿ ਕੋਈ ਲਾੜਾ-ਲਾੜੀ ਜਾ ਰਹੇ ਸਨ।ਪਰ ਅੰਦਰ ਕੁੱਝ ਹੋਰ ਹੀ ਜਾ ਰਿਹਾ ਸੀ।
ਜਿਸ ਦਾ ਇੱਕ ਹਾਦਸੇ ਦੌਰਾਨ ਸੱਚ ਸਾਹਮਣੇ ਆਇਆ ਹੈ।ਡੋਲੀ ਵਾਲੀ ਕਾਰ ਦੀ ਤਰ੍ਹਾਂ ਜਾ ਰਹੀ ਕਾਰ ਦਾ ਅਚਾਨਕ ਸੰਤੁਲਨ ਬਿਗੜ ਗਿਆ ਅਤੇ ਕਾਰ ਪਲਟ ਗਈ।ਮੌਕੇ ਤੇ ਪਹੁੰਚੇ ਲੌਕਾਂ ਨੇ ਜੋ ਦੇਖਿਆ ਤਾਂ ਇਸ ਬਾਰੇ ਕੋਈ ਵੀ ਸੋਚ ਨਹੀਂ ਸਕਦਾ ਸੀ।ਇਹ ਘਟਨਾ ਰਾਜਸਥਾਨ ਦੇ ਅਲਵਰ ਦੀ ਹੈ।
ਗਊ ਤਸਕਰ ਵੱਖ-ਵੱਖ ਤਰੀਕਿਆਂ ਦੇ ਰਾਹੀਂ ਗਊਆਂ ਦੀ ਸਮਗਲਿੰਗ ਕਰਨ ਵਿੱਚ ਲੱਗੇ ਹੋਏ ਹਨ।ਜਿਸ ਕਰਕੇ ਇੰਨ੍ਹਾਂ ਤਸਕਰਾਂ ਨੇ ਸਮਗਲਿੰਗ ਦੇ ਲਈ ਇੱਕ ਨਵਾਂ ਰਾਹ ਕੱਢਿਆ ਹੈ।ਜਿਸ ਦੇ ਖੁਲਾਸੇ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇੱਕ ਸਕਾਰਪੀਓ ਗੱਡੀ ਵਿੱਚ ਗਊਆਂ ਨੂੰ ਭਰ ਕੇ ਲਿਆਇਆ ਜਾ ਰਿਹਾ ਸੀ।ਸਕਾਰਪੀਓ ਕਾਰ ਨੂੰ ਇੰਝ ਸਜਾਇਆ ਹੋਇਆ ਸੀ ਕਿ ਕਿਸੇ ਨੂੰ ਵੀ ਤਸਕਰੀ ਦਾ ਸ਼ੱਕ ਨਾ ਹੋਵੇ।
ਇਸ ਸਕਾਰਪੀਓ ਕਾਰ ਵਿੱਚ ਚਾਰ ਗਊਆਂ ਨੂੰ ਭਰ ਕੇ ਲਿਜਾਇਆ ਜਾ ਰਿਹਾ ਸੀ।ਉਸ ਹਾਦਸੇ ਦੌਰਾਨ ਤਿੰਨ ਗਊਆਂ ਦੀ ਮੌਤ ਗਈ ਅਤੇ ਇੱਕ ਗਊ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਗਊਸਾਲਾਂ ਭੇਜਿਆ ਗਿਆ।ਪੁਲੀਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਕਾਰਪੀਓ ਕਾਰ ਨੂੰ ਜ਼ਬਤ ਕਰ ਲਿਆ ਅਤੇ ਦੋਸ਼ੀ ਫਰਾਰ ਹੋ ਗਏ ਹਨ।
Sikh Website Dedicated Website For Sikh In World