ਜੇ ਤੁਸੀਂ ਵੀ ਕਨੇਡਾ ਦਾ ਟਰੱਕ ਡਰਾਈਵਰ ਵਰਕ ਵੀਜ਼ਾ ਲੈਣਾ ਹੈ ਤਾਂ ਪੜੋ ਇਹ ਖ਼ਬਰ ….

ਜੇ ਤੁਹਾਡੇ ਕੋਲ ਹੈਵੀ-ਲਾਇਸੰਸ,3-4 ਸਾਲ ਦਾ ਤਜ਼ਰਬਾ,ਆਈਲੈਟਸ ਵਿੱਚੋ 5 ਬੈਡ ਤੇ ਕਿਸੇ ਕਨੈਡੀਅਨ ਟਰੱਕ ਕੰਪਨੀ ਕੋਲੋ ਜੌਬ ਲੈਟਰ(LMIA) ਹੈਗੀ ਹੈ ਤਾਂ ਤੁਸੀ ਟਰੱਕ ਡਰਾਈਵਰੀ ਚ’ ਕਨੈਡਾ ਦਾ ਵਰਕ-ਪਰਮਿਟ ਪ੍ਰਾਪਤ ਕਰ ਸਕਦੇ ਹੋ…!


ਇੱਥੇ ਇਹ ਗੱਲ ਜ਼ਰੂਰੀ ਨਹੀ ਹੈਵੀ-ਲਾਇਸੰਸ ਸਿਰਫ ਦੁਬਈ ਦਾ ਹੀ ਹੋਣਾ ਚਾਹੀਦਾ ਹੈ।ਕਈ ਵੀਰਾਂ ਨੂੰ ਲੱਗਦਾ ਹੈ ਜਾਂ ਆਪਣੇ ਆਮ ਹੀ ਗੱਲ ਮਸ਼ਹੂਰ ਹੈ ਕਿ ਪਹਿਲਾ ਦੁਬਈ ਜਾਉ ਤੇ ਉੱਥੇ ਜਾ ਕੇ ਹੈਵੀ ਲਾਇਸੰਸ ਬਣਾ ਕੇ ਫਿਰ 2-3 ਸਾਲ ਦੁਬਈ ਟਰੱਕ ਚਲਾ ਕੇ ਫਿਰ ਇੱਥੇ ਕਨੈਡਾ ਲਈ ਅਪਲਾਈ ਕਰੋ…!

ਜੇ ਤੁਹਾਡੇ ਕੋਲ ਇੰਡਿਆ ਦਾ ਹੈਵੀ-ਲਾਇਸੰਸ ਤੇ ਤਜ਼ਰਬਾ ਹੈਗਾ ਹੈ ਤਾਂ ਉੱਥੋ ਵੀ ਤੁਸੀ ਅਪਲਾਈ ਕਰ ਸਕਦੇ ਹੋ,ਬੱਸ ਜ਼ਰੂਰੀ ਕਾਗਜਤ ਤਜ਼ਰਬਾ,ਜੌਬ ਲੈਟਰ ਕਨੈਡਾ ਤੋ ਤੇ 5 ਬੈਡ ਆਈਲੈਟਸ ਵਿੱਚ ਚਾਹੀਦੇ ਨੇ, ਹਾਂ ਇਨ੍ਹਾਂ ਕੁ ਫਰਕ ਜ਼ਰੂਰ ਹੈਗਾ ਕਿ ਜੇ ਇੰਡਿਆ ਤੋ 70% ਵੀਜ਼ਾ ਲੱਗਣ ਦੇ ਚਾਨਸ ਨੇ ਤਾਂ ਦੁਬਈ ਤੋ 75-80 ਹੈਗੇ ਨੇ,ਪਰ ਇਹ ਗੱਲ ਬਿਲਕੁਲ ਨਹੀ ਕਿ ਤੁਸੀ ਇੰਡੀਅਨ ਹੈਵੀ-ਲਾਇਸੰਸ ਤੇ ਅਪਲਾਈ ਨੀ ਕਰ ਸਕਦੇ…!

error: Content is protected !!