ਜੇਲ੍ਹ ਚ ਵੀ ਹਨੀਪ੍ਰੀਤ ਦੇ ਨਖਰੇ ਸੂਤ ਨਹੀਂ ਆ ਰਹੇ ਕਹਿੰਦੀ ਮੈਨੂੰ ….

ਜੇਲ੍ਹ ‘ਚ ਮੱਛਰਾਂ ਨੇ ਕੀਤੀ ਹਨੀਪ੍ਰੀਤ ਦੀ ਨੀਂਦ ਹਰਾਮ
ਲੈਂਦੀ ਰਹੀ ਉੱਸਲਵਟ •

ਅਕਤੂਬਰ-ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਤੇ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ 23 ਅਕਤੂਬਰ ਤੱਕ ਨਿਆਇਕ ਹਿਰਾਸਤ ‘ਚ ਭੇਜੇ ਜਾਣ ਬਾਅਦ ਸਨਿੱਚਰਵਾਰ ਨੂੰ ਜੇਲ੍ਹ ‘ਚ ਉਸ ਦਾ ਦੂਜਾ ਦਿਨ ਹੈ | ਏ. ਸੀ. ਕਮਰੇ, ਲਗਜ਼ਰੀ ਗੱਦਿਆਂ ਅਤੇ ਕੌਫ਼ੀ ਪੀਣ ਦੀ ਸ਼ੌਕੀਨ ਹਨੀਪ੍ਰੀਤ ਨੂੰ ਅੰਬਾਲਾ ਦੀ ਕੇਂਦਰੀ ਜੇਲ੍ਹ ‘ਚ ਜ਼ਮੀਨ ‘ਤੇ ਸੌਣਾ ਪੈ ਰਿਹਾ ਹੈ | ਬੀਤੀ ਸਾਰੀ ਰਾਤ ਉਹ ਮੱਛਰਾਂ ਤੋਂ ਪ੍ਰੇਸ਼ਾਨ ਹੋ ਕੇ ਉੱਸਲਵਟ ਲੈਂਦੀ ਰਹੀ | ਸੂਤਰਾਂ ਅਨੁਸਾਰ ਉਸ ਨੂੰ ਸਵੇਰੇ ਨਾਸ਼ਤੇ ‘ਚ ਚਾਹ ਨਾਲ ਦੋ ਬ੍ਰੈੱਡ ਦਿੱਤੇ ਗਏ | ਇਸ ਤੋਂ ਪਹਿਲਾਂ ਜਦ ਉਸ ਨੂੰ ਜੇਲ੍ਹ ਲਿਆਂਦਾ ਗਿਆ ਤਾਂ ਉਸ ਦੀ ਨਬਜ਼ ਤੇਜ਼ ਚੱਲ ਰਹੀ ਸੀ | ਮਾਈਗ੍ਰੇਨ ਦੀ ਵੀ ਸ਼ਿਕਾਇਤ ਦੱਸੀ ਜਾ ਰਹੀ ਹੈ |


ਜੇਲ੍ਹ ਚ ਵੀ ਹਨੀਪ੍ਰੀਤ ਦੇ ਨਖਰੇ ਸੂਤ ਨਹੀਂ ਆ ਰਹੇ। ਜਦੋਂ ਰਾਤ ਦੇ ਖਾਣੇ ਚ ਉਸਨੂੰ ਆਲੂਆਂ ਦੀ ਸਬਜੀ ਦਿਤੀ ਗਈ ਤਾਂ ਉਸ ਨੇ ਦਹੀਂ ਦੀ ਮੰਗ ਕੀਤੀ ਜਿਸ ਨੂੰ ਜੇਲ ਅਧਿਕਾਰੀਆਂ ਨੇ ਠੁਕਰਾ ਦਿੱਤਾ।  ਹਨੀਪ੍ਰੀਤ ਨੂੰ ਰਾਤ ਦੇ ਖਾਣੇ ‘ਚ ਹੋਰ ਕੈਦੀਆਂ ਦੀ ਤਰਾਂ ਆਲੂਆਂ ਦੀ ਸਬਜ਼ੀ ਤੇ ਰੋਟੀ ਦਿੱਤੀ ਗਈ, ਜਿਸ ਵਿਚੋਂ ਉਸ ਨੇ ਬਹੁਤ ਥੋੜ੍ਹੀ ਜਿਹੀ ਹੀ ਖਾਧੀ | ਇਸ ਦੇ ਬਾਅਦ ਰਾਤ ਨੂੰ ਵੀ ਹਨੀਪ੍ਰੀਤ ਨੂੰ ਸੌਣ ‘ਚ ਕਾਫ਼ੀ ਮੁਸ਼ਕਿਲ ਹੋਈ | ਹਨੀਪ੍ਰੀਤ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਸੌਣ ਲਈ ਇਕ ਦਰੀ ਤੇ ਚਾਦਰ ਦਿੱਤੀ ਗਈ ਹੈ | ਮੱਛਰਾਂ ਦੇ ਕਾਰਨ ਉਸ ਦੀ ਸਾਰੀ ਰਾਤ ਉੱਸਲਵਟ ਲੈਂਦਿਆਂ ਬੀਤੀ | ਸਵੇਰੇ ਫਿਰ ਜਦ 6 ਵਜੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਦੋਵਾਂ ਨੂੰ ਬੈਰਕ ਤੋਂ ਬਾਹਰ ਕੱਢਿਆ ਗਿਆ ਤਾਂ ਅੱਖਾਂ ‘ਚ ਨੀਂਦ ਅਤੇ ਸਰੀਰ ‘ਤੇ ਆਲਸ ਸਾਫ਼ ਦਿਖਾਈ ਦੇ ਰਹੀ ਸੀ | ਕੁਝ ਦੇਰ ਬਾਅਦ ਇਨ੍ਹਾਂ ਦੋਵਾਂ ਨੂੰ ਚਾਹ ਦਾ ਇਕ ਇਕ ਕੱਪ ਅਤੇ ਦੋ ਬ੍ਰੈੱਡ ਦਿੱਤੇ ਗਏ |

ਅਣਮੰਨੇ ਮਨ ਨਾਲ ਨਾਸ਼ਤਾ ਕਰਨ ਦੇ ਬਾਅਦ ਉਹ ਨਹਾਉਣ ਚਲੀ ਗਈ | ਇਨ੍ਹਾਂ ਦੋਵਾਂ ਕੋਲ ਨਹਾਉਣ ਲਈ ਆਪਣਾ ਸਾਬਣ ਵੀ ਨਹੀਂ ਸੀ | ਜੇਲ੍ਹ ਸੂਤਰਾਂ ਅਨੁਸਾਰ ਹਨੀਪ੍ਰੀਤ ਨੂੰ ਸਖ਼ਤ ਸੁਰੱਖਿਆ ਵਾਲੀ ਮਹਿਲਾ ਸੈੱਲ ‘ਚ ਬਾਕੀ ਔਰਤ ਬੰਦੀਆਂ ਅਤੇ ਕੈਦੀਆਂ ਨਾਲੋਂ ਵੱਖ ਰੱਖਿਆ ਗਿਆ ਹੈ | ਵਿਚਾਰ ਅਧੀਨ ਹੋਣ ਕਾਰਨ ਉਸ ਨੂੰ ਅਜੇ ਜੇਲ੍ਹ ਦੀ ਵਰਦੀ ਨਹੀਂ ਦਿੱਤੀ ਗਈ | ਜੇਲ੍ਹ ਸੂਤਰਾਂ ਅਨੁਸਾਰ ਹਨੀਪ੍ਰੀਤ ਅਤੇ ਸੁਖਦੀਪ ਦੇ ਨਾਲ ਮਹਿਲਾ ਨੰਬਰਦਾਰ ਨੂੰ ਸੁਰੱਖਿਆ ‘ਚ ਰੱਖਿਆ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਹਨੀਪ੍ਰੀਤ ਤੇ ਸੁਖਦੀਪ ਇਕ-ਦੂਜੇ ਦੇ ਇਲਾਵਾ ਕਿਸੇ ਹੋਰ ਨਾਲ ਗੱਲ ਵੀ ਨਹੀਂ ਕਰ ਰਹੀਆਂ |
ਡਾਕਟਰਾਂ ਨੇ ਹਨੀਪ੍ਰੀਤ ਦੇ ਲਿਖੇ ਕੁਝ ਟੈਸਟ

ਅੰਬਾਲਾ ਸਿਵਲ ਹਸਪਤਾਲ ਦੀ ਡਾਕਟਰਾਂ ਦੀ ਟੀਮ ‘ਚੋਂ ਇਕ ਔਰਤ ਡਾਕਟਰ ਦਾ ਕਹਿਣਾ ਹੈ ਕਿ ਰਾਤ ‘ਚ ਜੇਲ੍ਹ ‘ਚ ਲਿਆਂਦੇ ਜਾਣ ਦੇ ਬਾਅਦ ਹਨੀਪ੍ਰੀਤ ਨੇ ਮਾਈਗ੍ਰੇਨ ਅਤੇ ਸਰੀਰ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ | ਇਸ ਦੇ ਬਾਅਦ ਸਾਡੀ ਟੀਮ ਨੇ ਦੋ ਘੰਟੇ ਤੋਂ ਵੀ ਜ਼ਿਆਦਾ ਸਮਾਂ ਲਾ ਕੇ ਉਸ ਦੀ ਜਾਂਚ ਕੀਤੀ | ਨਾਲ ਹੀ ਇਸ ਬਾਰੇ ਡੀ. ਐਸ. ਪੀ. ਨੇ ਦੱਸਿਆ ਕਿ ਡਾਕਟਰ ਹਨੀਪ੍ਰੀਤ ਨੂੰ ਸਿਹਤਮੰਦ ਅਤੇ ਠੀਕ ਦੱਸ ਰਹੇ ਹਨ | ਫਿਰ ਵੀ ਅਚਾਨਕ ਵਿਗੜੀ ਸਿਹਤ ਦੇ ਮੱਦੇਨਜ਼ਰ ਡਾਕਟਰਾਂ ਦੀ ਟੀਮ ਵਲੋਂ ਹਨੀਪ੍ਰੀਤ ਲਈ ਕੁਝ ਟੈਸਟ ਲਿਖੇ ਗਏ ਹਨ, ਜਿਨ੍ਹਾਂ ਨੂੰ ਕਰਨ ਦੇ ਬਾਅਦ ਉਨ੍ਹਾਂ ਦੀ ਰਿਪੋਰਟ ਆਉਣ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ |

 

ਦੂਜੇ ਕੈਦੀਆਂ ਨੂੰ ਹੋਈ ਮੁਸ਼ਕਿਲ
ਹਨੀਪ੍ਰੀਤ ਨੂੰ ਇਥੇ ਲਿਆਂਦੇ ਜਾਣ ‘ਤੇ ਸਖ਼ਤ ਸੁਰੱਖਿਆ ਦੇ ਚੱਲਦੇ ਹੋਰ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ | ਜੇਲ੍ਹ ‘ਚੋਂ ਜ਼ਮਾਨਤ ‘ਤੇ ਰਿਹਾਅ ਹੋਏ ਬੇਟੇ ਨੂੰ ਲੈਣ ਆਏ ਮਦਨ ਲਾਲ ਅਨੁਸਾਰ ਹਨੀਪ੍ਰੀਤ ਦੇ ਚੱਕਰ ‘ਚ ਅੰਬਾਲਾ ਜੇਲ੍ਹ ਪ੍ਰਸ਼ਾਸਨ ਇਹ ਭੁੱਲ ਗਿਆ ਕਿ ਜੇਲ੍ਹ ਦੇ ਬਾਹਰ ਕੁਝ ਅਜਿਹੀਆਂ ਔਰਤਾਂ ਤੇ ਪੁਰਸ਼ ਵੀ ਖੜ੍ਹੇ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ਮਾਨਤ ਹੋਣ ਦੇ ਬਾਅਦ ਉਨ੍ਹਾਂ ਨੂੰ ਲੈਣ ਅੰਬਾਲਾ ਜੇਲ੍ਹ ਆਏ ਹਨ | ਉਨ੍ਹਾਂ ਨੂੰ ਜੇਲ੍ਹ ਦੇ ਬਾਹਰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ |

 

ਹਨੀਪ੍ਰੀਤ ਨੂੰ ਜੇਲ੍ਹ ‘ਚ ਬਿਊਟੀ ਪਾਰਲਰ ਦੇ ਨਾਲ ਵਾਲੇ ਕਮਰੇ ‘ਚ ਰੱਖਿਆ ਗਿਆ ਹੈ | ਹਨੀਪ੍ਰੀਤ ਤੇ ਸੁਖਦੀਪ ਤੋਂ ਪਹਿਲਾਂ ਅੰਬਾਲਾ ਕੇਂਦਰੀ ਜੇਲ੍ਹ ‘ਚ 45 ਮਹਿਲਾ ਕੈਦੀ ਤੇ ਬੰਦੀ ਰਹਿ ਰਹੀਆਂ ਸਨ | ਹਨੀਪ੍ਰੀਤ 46ਵੀਂ ਅਤੇ ਸੁਖਦੀਪ ਕੌਰ 47ਵੀਂ ਮਹਿਲਾ ਬੰਦੀ ਬਣੀਆਂ ਹਨ |

error: Content is protected !!