ਦਫਤਰ ਤੋਂ ਘਰ ਆਉਣ ਦੇ ਬਾਅਦ ਤੁਸੀ ਸਭ ਤੋਂ ਪਹਿਲਾਂ ਜੁਰਾਬਾਂ ਅਤੇ ਜੁੱਤੇ ਉਤਾਰਦੇ ਹੋ। ਇਸਦੇ ਤੁਰੰਤ ਬਾਅਦ ਤੁਹਾਡਾ ਪੈਰ ਆਰਾਮ ਮਹਿਸੂਸ ਕਰਦਾ ਹੈ ਤੁਹਾਡੇ ਪੈਰਾਂ ਦੀ ਚਮੜੀ ਸਾਹ ਲੈਣ ਲਗਦੀ ਹੈ ਅਤੇ ਤੁਹਾਨੂੰ ਵਧੀਆਂ ਲਗਦਾ ਹੈ। ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਜਦੋਂ ਤੁਸੀ ਤੰਗ ਜੁਰਾਬਾਂ ਪਾਉਂਦੇ ਹੋ, ਤਾਂ ਤੁਹਾਡੇ ਪੈਰਾਂ ਤੇ ਸੋਜ ਆ ਜਾਂਦੀ ਹੈ । ਬੇਸ਼ੱਕ ਖੁਲੀਆਂ ਜੁਰਾਬਾਂ ਚੰਗੀਆਂ ਨਹੀਂ ਲਗਦੀਆਂ ਪਰ ਬਹੁਤ ਤੰਗ ਜੁਰਾਬਾਂ ਪਹਿਨਣ ਨਾਲ ਬਹੁਤ ਨੁਕਸਾਨ ਹੁੰਦੇ ਹਨ।
ਕੀ ਸਿਹਤ ਉੱਤੇ ਇਸਦੇ ਸੰਭਾਵਿਕ ਪ੍ਰਭਾਵਾਂ ਦੇ ਬਾਰੇ ਵਿੱਚ ਤੁਸੀ ਜਾਣਦੇ ਹੋ ?
ਫੈਸ਼ਨ ਆਏ ਦਿਨ ਬਦਲਦਾ ਰਹਿੰਦਾ ਹੈ ਅੱਜ-ਕਲ ਬਿਨਾਂ ਜੁਰਾਬਾਂ ਦੇ ਜੁੱਤੇ ਪਹਿਨਣ ਦਾ ਫੈਸ਼ਨ ਕਾਫੀ ਟ੍ਰੈਂਡ ਵਿਚ ਹੈ। ਅਸਲ ਵਿਚ ਹਾਲੀਵੁੱਡ ਵਿਚ ਲੋਕ ਇਸ ਫੈਸ਼ਨ ਨੂੰ ਫੋਲੋ ਕਰਦੇ ਹਨ। ਬਿਨਾਂ ਜੁਰਾਬਾਂ ਦੇ ਜੁੱਤੇ ਪਾਉਣਾ ਦੇਖਣ ਵਿਚ ਚਾਹੇ ਆਕਰਸ਼ਤ ਲਗਦਾ ਹੋਵੇ ਪਰ ਇਸ ਨਾਲ ਚਮੜੀ ਸੰਬੰਧੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ।
ਵਿਗਿਆਨੀਆਂ ਨੇ ਦੱਸਿਆਂ ਹੈ ਕਿ ਬਿਨਾਂ ਜੁਰਾਬਾਂ ਦੇ ਜੁੱਤੇ ਪਹਿਨਣ ਨਾਲ Fungal Infection ਹੋ ਸਕਦੀ ਹੈ। ਦਿਨ ਭਰ ਸਾਡੇ ਪੈਰਾਂ ਵਿਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ ਅਤੇ ਜੁਰਾਬਾਂ ਪਸੀਨੇ ਨੂੰ ਸੋਖ ਲੈਂਦੀਆਂ ਹਨ। ਜੇ ਤੁਸੀਂ ਵੀ ਜੁਰਾਬਾਂ ਨਹੀਂ ਪਹਿਨਦੇ ਤਾਂ ਨਮੀ ਵਧ ਜਾਂਦੀ ਹੈ। ਜੁੱਤੇ ਵਿਚ ਨਮੀ ਅਤੇ ਧੂੜ ਵਧਣ ਨਾਲ ਬੈਕਟੀਰੀਆਂ ਪੈਦਾ ਹੁੰਦੇ ਹਨ। ਜਿਸ ਨਾਲ ਅਥਲੀਟ ਫੁੱਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਉਂਝ ਵੀ ਲੈਦਰ ਦੇ ਜੁੱਤੇ ਪਹਿਨਣ ਨਾਲ ਹਵਾ ਜੁੱਤੇ ਦੇ ਅੰਦਰ ਨਹੀਂ ਜਾਂਦੀ ਜਿਸ ਵਜ੍ਹਾ ਨਾਲ ਧੂੜ, ਪਸੀਨਾ ਅਤੇ ਗੰਦਗੀ ਇੱਕਠੀ ਹੋ ਜਾਂਦੀ ਹੈ, ਜਿਸ ਨਾਲ ਪੈਰਾਂ ਨੂੰ ਨੁਕਸਾਨ ਪਹੁੰਚਦਾ ਹੈ। ਕਈ ਵਾਰ ਜਖਮ ਹੋ ਜਾਂਦੇ ਹਨ। ਜਿਸ ਨਾਲ ਚੱਲਣ ਫਿਰਣ ਵਿਚ ਪ੍ਰੇਸ਼ਾਨੀ ਆਉਂਦੀ ਹੈ।
ਅਸੀ ਤੁਹਾਨੂੰ ਦੱਸ ਰਹੇ ਹਾਂ ਕਿ ਤੰਗ ਜੁਰਾਬਾਂ ਪਹਿਨਣ ਤੋਂ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ:
ਬਿਨਾਂ ਜੁਰਾਬਾਂ ਦੇ ਜੁੱਤੇ ਪਹਿਨਣ ਉੱਤੇ ਕੇਵਲ ਪੈਰਾਂ ਤੋਂ ਬਦਬੂ ਆਉਣ ਦਾ ਹੀ ਖ਼ਤਰਾ ਨਹੀਂ ਰਹਿੰਦਾ। ਰਿਪੋਰਟ ਦੇ ਮੁਤਾਬਕ ਇਸ ਨਵੇਂ ਫੈਸ਼ਨ ਨਾਲ ਪੁਰਸ਼ਾਂ ਵਿੱਚ Fungal Infection ਦਾ ਖ਼ਤਰਾ ਵੱਧ ਗਿਆ ਹੈ। ਪੈਰਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ 18-25 ਸਾਲ ਦੇ ਪੁਰਸ਼ਾਂ ਵਿੱਚ ਬਿਨਾਂ ਜੁਰਾਬਾਂ ਅਤੇ ਖ਼ਰਾਬ Fitting ਦੇ ਜੁੱਤੇ ਪਹਿਨਣ ਦੀ ਵਜ੍ਹਾ ਨਾਲ ਕਈ ਸਮੱਸਿਆਵਾਂ ਦਾ ਖ਼ਤਰਾ ਵੱਧ ਗਿਆ ਹੈ।
Red carpet ਉੱਤੇ ਮਸ਼ਹੂਰ ਹਸਤੀਆਂ ਅਕਸਰ ਨੰਗੇ ਪੈਰਾਂ ਬਿਨਾਂ ਜੁਰਾਬਾਂ ਦੇ ਜੁੱਤੇ ਪਾਉਂਦੇ ਦਿਖਦੇ ਹਨ। ਬਹੁਤ ਸਾਰੇ ਕਲਾਕਾਰ ਅਤੇ ਮਾਡਲ ਅਕਸਰ ਬਿਨਾਂ ਜੁਰਾਬਾਂ ਦੇ ਜੁੱਤੇ ਪਾਉਂਦੇ ਫੋਟੋ ਵਿੱਚ ਵੇਖੇ ਜਾਂਦੇ ਹਨ।
ਮਾਡਲ ਅਤੇ Trainer ਬਿਨਾਂ ਜੁਰਾਬਾਂ ਦੇ ਜੁੱਤੇ ਪਾਉਂਦੇ ਮਾਡਲਿੰਗ ਕਰਦੇ ਦਿਖਾਈ ਦਿੰਦੇ ਹਨ ਤੇ ਅਜਿਹੇ ਕਈ ਮਸ਼ਹੂਰ ਮਾਡਲ ਹਨ ਜਿਨ੍ਹਾਂ ਨੇ ਕਈ ਕਈ ਅਵਾਰਡ ਆਪਣੇ ਨਾਮ ਕੀਤੇ ਹਨ ।