ਜੀ. ਟੀ. ਰੋਡ ‘ਤੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ ….

ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ ‘ਤੇ ਸਥਿਤ ਸ਼ੇਖਾਂ ਵਾਲੀ ਪੁਲੀ ‘ਤੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ,

ਜਿਸ ‘ਚ 4 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 9 ਵਜੇ ਸੰਘਣੀ ਧੁੰਦ ਕਾਰਨ ਸਾਰੇ ਵਾਹਨ ਇਕ ਤੋਂ ਬਾਅਦ ਇਕ ਖੜੇ ਟਰਾਲੇ ਦੇ ਪਿੱਛੇ ਰੁਕੀ ਬਲ਼ੈਰੋ ਗੱਡੀ ਦੇ ਪਿੱਛੇ ਬੱਸ-ਇਕ ਹੋਰ ਟਰਾਲਾ ਅਤੇ ਇਸ ਦੇ ਪਿੱਛੇ ਕਾਰ ‘ਚ ਘੁੱਸ ਗਈ।

ਮੌਕੇ ‘ਚੇ ਪੁਹੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

error: Content is protected !!