ਜੀ.ਐੱਸ.ਟੀ ‘ਚ ਆਇਆ ਵੱਡਾ ਬਦਲਾਅ…!

ਜੀ.ਐੱਸ.ਟੀ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਡੇਢ ਕਰੋੜ ਤੱਕ ਦੇ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਹਰ ਮਹੀਨੇ ਰਿਟਰਟ ਦਾਖ਼ਲ ਕਰਨ ਤੋਂ ਛੋਟ ਦੇ ਦਿੱਤੀ ਹੈ। ਹੁਣ ਕਾਰੋਬਾਰੀਆਂ ਨੂੰ ਤਿੰਨ ਮਹੀਨੇ ‘ਤੇ ਰਿਟਰਨ ਦਾਖ਼ਲ ਕਰਨੀ ਹੋਵੇਗੀ। ਇਸ ਦੇ ਨਾਲ ਹੀ ਛੋਟੇ ਕਾਰੋਬਾਰੀਆਂ ਨੂੰ ਵੀ ਸਰਕਾਰ ਨੇ ਰਾਹਤ ਦਿੱਤੀ ਹੈ। ਕੌਂਸਲ ਨੇ ਕੰਪਊਂਡਿੰਗ ਸਕੀਮ ਦੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਹੱਦ ਵਧਾ ਦਿੱਤੀ ਹੈ। ਕੰਪਾਉਂਡਿੰਗ ਸਕੀਮ ਦੀ ਹੱਦ 75 ਲੱਖ ਤੋਂ 1 ਕਰੋੜ ਕਰ ਦਿੱਤੀ ਗਈ ਹੈ। ਨਾਲ ਹੀ ਵਪਾਰੀਆਂ ਨੂੰ ਤਿਮਾਹੀ ਰਿਟਰਨ ਦਾਖਲ ਕਰਨ ਦੀ ਛੋਟ ਦਿੱਤੀ ਗਈ ਹੈ।ਇਹ ਹਨ ਹੁਣ ਨਵੀਆਂ ਜੀ.ਐੱਸ.ਟੀ ਦਰਾਂ:
ਖਾਣ ਪੀਣ ਦੀ ਰੋਜ਼ਾਨਾ ਚੀਜਾਂ ਜੋ ਪਹਿਲਾਂ 18% ਅਤੇ 12% ਤੱਕ ਸਨ, ਉਹਨਾਂ ਨੂੰ ਸਿੱਧੇ 5% ਕਰ ਦਿੱਤਾ ਗਿਆ ਹੈ।

ਬ੍ਰਾਂਡਡ ਮਾਰਬਲ ਅਤੇ ਗ੍ਰੇਨਾਈਟ ਛੱਡ ਕੇ ਸਾਰੇ ਤਰ੍ਹਾਂ ਦੇ ਭਾਰਤੀ ਪੱਥਰ 28% ਤੋਂ 18% ਦੀ ਸਲੈਬ ‘ਚ ਲਿਆਂਦੇ ਗਏ ਹਨ।

ਸਰਵਿਸ ਟੈਕਸ 12% ਤੋਂ ਘਟਾ ਕੇ 5% ਤੇ ਲਿਆਂਦਾ ਗਿਆ ਹੈ ਅਤੇ ਜੋਬਵਰਕ ਆਈਟਮਾਂ ਵੀ 5% ਸਲੈਬ ‘ਚ ਲਿਆਂਦੇ ਗਏ ਹਨ।

ਮੋਟਰ ਪਾਰਟਸ 28% ਤੋਂ 12% ਹੇਠਾਂ ਲਿਆਂਦੇ ਗਏ ਹਨ।ਸਟੇਸ਼ਨਰੀ ਦੀਆਂ ਵਸਤਾਂ ਵੀ 28% ਤੋਂ 18% ਕੀਤੀਆਂ ਗਈਆਂ ਹਨ।

ਬਿਨਾਂ ਬ੍ਰਾਂਡ ਦੇ ਆਯੂਰਵੈਦਿਕ ਦਵਾਈਆਂ 12% ਤੋਂ 5% ਸਲੈਬ ‘ਚ ਲਿਆਂਦੀਆ ਗਈਆਂ ਹਨ।

ਜ਼ਰੀ ਦੇ ਕੰਮ ਉੱਤੇ 12% ਹਟਾ ਕੇ 5% ਜੀ.ਐੱਸ.ਟੀ ਕੀਤਾ ਗਿਆ ਹੈ।ਡੀਜ਼ਲ ਇੰਜਣ ਅਤੇ ਪੰਪ ਮੋਟਰ ਪਾਰਟਸ ਵੀ ਸਸਤੇ ਕੀਤੇ ਗਏ ਹਨ।

ਵਿਸਥਾਰ ‘ਚ ਜਾਣੋ ਕੀ ਹਨ ਬਦਲਾਅ:

1. ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਿਊਲਰੀ ਬਿਜ਼ਨਸ ਨੂੰ ਮਨੀ ਲਾਡਰਿੰਗ ਐਕਟ ਜਾਂ ਪੀ.ਐੱਮ.ਐੱਲ.ਏ. ਦੀ ਦਾਈਰੇ ਤੋਂ ਬਾਹਰ ਕੱਢਿਆ ਗਿਆ ਹੈ। ਜੀ.ਐੱਸ.ਟੀ ਵਿੱਚ ਬਦਲਾਅ ਦੇ ਬਾਅਦ ਹੁਣ 2 ਲੱਖ ਰੁਪਏ ਤੱਕ ਜਿਊਲਰੀ ਦੀ ਖਰੀਦ ਉੱਤੇ ਪੈੱਨ ਦੇਣ ਦੀ ਜ਼ਰੂਰਤ ਨਹੀਂ ਹੈ। ਪਹਿਲਾਂ 50 ਹਜ਼ਾਰ ਰੁਪਏ ਤੋਂ ਵੱਧ ਖਰੀਦਦਾਰੀ ਕਰਨ ਲਈ ਪੈਨ ਦਿਖਾਣਾ ਜ਼ਰੂਰੀ ਸੀ।2. ਹੁਣ ਕਾਰੋਬਾਰੀਆਂ ਨੂੰ ਤਿੰਨ ਮਹੀਨੇ ‘ਤੇ ਰਿਟਰਨ ਦਾਖ਼ਲ ਕਰਨੀ ਹੋਵੇਗੀ। ਕੰਪਾਉਂਡਿੰਗ ਸਕੀਮ ਦੀ ਹੱਦ 75 ਲੱਖ ਤੋਂ 1 ਕਰੋੜ ਕਰ ਦਿੱਤੀ ਗਈ ਹੈ। ਨਾਲ ਹੀ ਵਪਾਰੀਆਂ ਨੂੰ ਤਿਮਾਹੀ ਰਿਟਰਨ ਦਾਖਲ ਕਰਨ ਦੀ ਛੋਟ ਦਿੱਤੀ ਗਈ ਹੈ।

3. ਨਿਰਯਾਤਕਾਂ ਨੂੰ 6 ਮਹੀਨੇ ਲਈ ਰਾਹਤ ਮਿਲੀ ਹੈ ਪਰ 6 ਮਹੀਨੇ ਬਾਅਦ ਹਰ ਇਕ ਵਪਾਰੀ ਨੂੰ ਈ-ਵਾਲਟ ਮਿਲੇਗਾ। ਈ-ਵਾਲਟ ਸਿਸਟਮ 1 ਅਪ੍ਰੈਲ 2018 ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। ਇਸ ਸਿਸਟਮ ਇੱਕ ਕੰਪਨੀ ਦੇ ਹੱਥ ਹੋਵੇਗੀ।4. ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਕ ਕਰੋੜ ਤੋਂ ਜ਼ਿਆਦਾ ਟਰਨਓਵਰ ਅਤੇ ਏਅਰ ਕੰਡੀਸ਼ਨਿੰਗ ਵਾਲੇ ਰੈਸਟੋਰੈਂਟ ਜੋ ਪਹਿਲਾਂ 18 ਫੀਸਦੀ ਜੀ.ਐੱਸ.ਟੀ ਟੈਕਸ ਸਿਸਟਮ ਵਿੱਚ ਆਉਂਦੇ ਸਨ ਹੁਣ ਉਹਨਾਂ ਨੂੰ 18 ਫ਼ੀਸਦੀ ਦੀ ਬਦਲ ‘ਚ 5 ਫ਼ੀਸਦੀ ਜੀ.ਐੱਸ.ਟੀ ਟੈਕਸ ਦੇਣਾ ਪਵੇਗਾ।

5. ਵਿੱਤ ਮੰਤਰੀ ਨੇ ਕਿਹਾ ਕਿ ਨਿਰਯਾਤਕਾਂ ਨੂੰ 10 ਅਕਤੂਬਰ ਤੋਂ ਟੈਕਸ ਰਿਫੰਡ ਕੀਤਾ ਜਾਵੇਗਾ। ਨਿਰਯਾਤ ਕਰਨ ਤੇ 0.1 ਫ਼ੀਸਦੀ ਜੀ.ਐੱਸ.ਟੀ ਟੈਕਸ ਦੇਣਾ ਪਵੇਗਾ।6. ਜੇਤਲੀ ਨੇ ਕਿਹਾ ਕਿ ਅੰਬ, ਖਾਖੜਾ ਅਤੇ ਅਨਬਰੈਂਡਡ ਅਯੂਵੈਡੀਕ ਦਵਾਈਆਂ ‘ਤੇ ਜੀ.ਐੱਸ.ਟੀ ਦੀ ਦਰ 12 ਤੋਂ 5 ਫ਼ੀਸਦੀ ਕੀਤੀ ਗਈ ਹੈ। ਸਟੇਸ਼ਨਰੀ ਦੀਆਂ ਕਈ ਵਸਤਾਂ ਉੱਤੇ ਜੀ.ਐੱਸ.ਟੀ 28 ਤੋ 18 ਫ਼ੀਸਦੀ ਕੀਤੀ ਗਈ ਹੈ। ਹੱਥਾਂ ਨਾਲ ਬਣਾਏ ਗਏ ਧਾਗੇ ਤੇ ਜੀ.ਐੱਸ.ਟੀ 18 ਤੋਂ 12 ਫ਼ੀਸਦੀ ਕਰ ਦਿੱਤਾ ਗਿਆ ਹੈ।

7. ਪਲੇਨ ਰੋਟੀ ਤੇ ਜੀ.ਐੱਸ.ਟੀ 12 ਤੋਂ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਆਈਸੀਡੀਐਸ ਕੀਡਜ਼ ਫੂਡ ਪੈਕਟ ਉੱਤੇ ਜੀ.ਐੱਸ.ਟੀ 18 ਤੋਂ 5 ਫ਼ੀਸਦੀ ਕੀਤਾ ਗਏ ਹੈ।8. ਅਨ-ਬਰੈਂਡਡ ਨਮਕੀਨ ‘ਤੇ 5 ਪ੍ਰਤੀਸ਼ਤ ਜੀ.ਐੱਸ.ਟੀ ਦੀ ਦਰ ਲਾਗੂ ਹੋਵੇਗੀ।

9. ਡੀਜ਼ਲ ਇੰਜਣ ‘ਤੇ ਹੁਣ 18 ਫ਼ੀਸਦੀ ਜੀ.ਐੱਸ.ਟੀ ਦੀ ਦਰ ਲਾਗੂ ਹੋਵੇਗੀ। ਨਾਲ ਹੀ ਦਰੀਆਂ (ਕਾਰਪੇਟ) ‘ਤੇ ਜੀ.ਐੱਸ.ਟੀ ਦੀ ਦਰ ਨੂੰ 12 ਤੋਂ 5 ਫ਼ੀਸਦੀ ਕਰ ਦਿੱਤੀ ਗਈ ਹੈ।

10. ਸਭ ਤੋਂ ਵੱਡੀ ਰਾਹਤ ਇਹ ਹੈ ਕਿ ਹੁਣ ਇੱਕ ਹੀ ਫਾਰਮ ਨਾਲ ਜੀ.ਐੱਸ.ਟੀ. ਫਾਇਲ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਰਿਵਰਸ ਚਾਰਜ ਮੈਕੇਨੀਜਮ ਨੂੰ ਮਾਰਚ 2018 ਤੱਕ ਬੰਦ ਕਰ ਦਿੱਤਾ ਗਿਆ ਹੈ।ਭਾਰਤ ਸਰਕਾਰ ਵਲੋਂ ਜੀ.ਐੱਸ.ਟੀ ਬਿੱਲ ‘ਚ ਸੁਧਾਰ ਕਰਨੇ ਲਗਾਤਾਰ ਜਾਰੀ ਹਨ। ਜਿਸ ਨਾਲ ਦੇਸ਼ ਦੀ ਜਨਤਾ ਨੂੰ ਜਾਦਾ ਬੋਝ ਨਾ ਚੱਲਣਾ ਪਵੇ। ਜੇਤਲੀ ਨੇ ਕਿਹਾ ਕਿ ਰਿਟਰਨ ਫਾਈਲਿੰਗ ਅਤੇ ਜੁਲਾਈ ਅਤੇ ਅਗਸਤ ਲਈ ਭੁਗਤਾਨ ਕੀਤੇ ਗਏ ਟੈਕਸਾਂ ਨੂੰ ਇਕ ਪੈਟਰਨ ਵਜੋਂ ਨਹੀਂ ਲਿਆ ਜਾ ਸਕਦਾ ਕਿਉਂਕਿ ਤਿਮਾਹੀ ਐਸ ਐਮ ਈ ਲਈ ਰਿਟਰਨ ਭਰਨ ਤੋਂ ਬਾਅਦ ਪੈਸੇ ਭੰਡਾਰ ਵਿਚ ਵਾਧਾ ਹੋਵੇਗਾ।

ਸਰਕਾਰ ਨੇ ਅਗਸਤ ਦੇ ਲਈ ਸਾਮਾਨ ਅਤੇ ਸੇਵਾ ਟੈਕਸ (ਜੀ.ਐੱਸ.ਟੀ) ਦੇ ਹਿਸਾਬ ਨਾਲ 90,669 ਕਰੋੜ ਰੁਪਏ ਇਕੱਤਰ ਕੀਤੇ ਜੋ ਕਿ ਜੁਲਾਈ ਵਿਚ ਕੁਲ 94,063 ਕਰੋੜ ਰੁਪਏ ਸੀ। ਅਗਸਤ ਦੌਰਾਨ ਲਗਭਗ 55 ਫ਼ੀਸਦੀ ਨੇ ਰਿਟਰਨ ਭਰੀ ਹੈ ਜੋ ਜੁਲਾਈ 64 ਫ਼ੀਸਦੀ ਤੋਂ ਘੱਟ ਹੈ।

error: Content is protected !!