ਜੀਭ ‘ਤੇ ਸ਼ਹਿਦ ਨਾਲ ਓਮ ਲਿਖ ਕੇ ਲੜਕੀ ਨੂੰ ਚੱਟਣ ਲਈ ਆਖਣ ਲੱਗਾ ਇਹ ‘ਢੋਂਗੀ ਬਾਬਾ’

ਅਲਵਰ : ਰਾਮ ਰਹੀਮ ਤੋਂ ਬਾਅਦ ਹੁਣ ਫਲਾਹਾਰੀ ਬਾਬਾ ਵੀ ਬਲਾਤਕਾਰ ਦੇ ਦੋਸ਼ਾਂ ਵਿਚ ਘਿਰਿਆ ਹੋਇਆ ਹੈ। ਬਲਾਤਕਾਰ ਦੀ ਸ਼ਿਕਾਰ ਹੋਈ ਪੀੜਤ ਲੜਕੀ ਨੇ ਫਲਾਹਰੀ ਬਾਬੇ ਦੇ ਬਾਰੇ ਵਿਚ ਇੱਕ ਅਜ਼ੀਬ ਖੁਲਾਸਾ ਹੋਇਆ ਹੈ। ਬਲਾਤਕਾਰ ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੀ ਜੀਭ ‘ਤੇ ਸ਼ਹਿਦ ਨਾਲ ਓਮ ਲਿਖ ਕੇ ਮੈਨੂੰ ਚੱਟਣ ਲਈ ਕਹਿ ਰਿਹਾ ਸੀ। ਲੜਕੀ ਦਾ ਇਹ ਵੀ ਕਹਿਣਾ ਸੀ ਕਿ ਅਜਿਹਾ ਉਹ ਕਈ ਔਰਤਾਂ ਅਤੇ ਲੜਕੀਆਂ ਨਾਲ ਕਰ ਚੁੱਕਾ ਹੈ। ਉਸ ਦਾ ਕਹਿਣਾ ਸੀ ਕਿ ਅਜਿਹੀ ਸਿੱਖਿਆ ਨਾਲ ਇੱਕ ਅਲੱਗ ਤਰ੍ਹਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਰੇਪ ਦਾ ਮਾਮਲਾ ਦਰਜ ਹੋਣ ਤੀ ਭਿਣਕ ਬਾਬੇ ਨੂੰ ਲੱਗੀ ਤਾਂ ਉਹ ਜਾ ਕੇ ਇੱਕ ਨਰਸਿੰਗ ਹੋਮ ਵਿਚ ਭਰਤੀ ਹੋ ਗਿਆ। ਸ਼ਾਮ ਸਾਢੇ ਸੱਤ ਵਜੇ ਐੱਸਪੀ ਰਾਹੁਲ ਪ੍ਰਕਾਸ਼, ਏਐੱਸਪੀ ਪਾਰਸ ਜੈਨ, ਸੀਓ ਅਨਿਲ ਬੈਨੀਵਾਲ ਸਮੇਤ ਸ਼ਹਿਰ ਦੇ ਕਈ ਥਾਣਾ ਇੰਚਾਰਜ ਜਾਪਤੇ ਦੇ ਨਾਲ ਹਸਪਤਾਲ ਪਹੁੰਚੇ।ਦੇਰ ਰਾਤ ਤੱਕ ਪੁਲਿਸ ਹਸਪਤਾਲ ਦੇ ਅੰਦਰ ਬਾਹਰ ਤਾਇਨਾਤ ਸੀ। ਬਾਬਾ ਦੇ ਆਈਸੀਯੂ ਵਾਰਡ ਵਿਚ ਹੋਣ ਕਾਰਨ ਪੁਲਿਸ ਬਿਆਨ ਨਹੀਂ ਲੈ ਸਕੀ। ਫਲਾਹਾਰੀ ਬਾਬਾ ਨੂੰ ਜਗਦਗੁਰੂ ਰਾਮਾਨੁਜਾਚਾਰੀਆ ਸਵਾਮੀ ਕੌਸ਼ਲੇਂਦਰ ਪ੍ਰਪੰਨਾਚਾਰੀਆ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।ਉਸ ਦੇ ਕਿਸੇ ਸੂਤਰ ਨੇ ਉਸ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਲੜਕੀ ਨਾਲ ਰੇਪ ਦਾ ਕੇਸ ਦਰਜ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਘਬਰਾਇਆ ਬਾਬਾ ਬੁੱਧਵਾਰ ਸ਼ਾਮ 6 ਵਜੇ ਸ਼ਹਿਰ ਦੇ ਬਸੰਤ ਵਿਹਾਰ ਸਥਿਤ ਐਕਸਾਨ ਸੈਂਟਰ ਆਫ਼ ਸਾਇੰਸੇਜ਼ ਹਸਪਤਾਲ ਵਿਚ ਖ਼ੁਦ ਜਾ ਕੇ ਭਰਤੀ ਹੋ ਗਿਆ।ਇਸ ਤੋਂ ਪਹਿਲਾਂ ਛੱਤੀਸਗੜ੍ਹ ਤੋਂ ਅਲਵਰ ਪੁੱਜੀ ਅਤੇ ਲੜਕੀ ਦੁਆਰਾ ਦਰਜ ਕਰਵਾਈ ਗਈ ਐੱਫਆਈਆਰ ਸਬੂਤ ਦੇ ਰੂਪ ਵਿਚ ਕੱਪੜੇ ਦਿੱਤੇ। ਛੱਤੀਸਗੜ੍ਹ ਅਲਵਰ ਪੁਲਿਸ ਨੇ ਬਾਬਾ ਦੇ ਕਾਲਾ ਖੂਹ ਸਥਿਤ ਮਧੂ ਸੂਦਨ ਸੇਵਾ ਆਸ਼ਰਮ ਵਿਚ ਤਲਾਸ਼ੀ ਲਈ। ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਬਾਬਾ ਨਿੱਜੀ ਹਸਪਤਾਲ ਵਿਚ ਭਰਤੀ ਹੋ ਚੁੱਕਿਆ ਸੀ। ਦੱਸ ਦੇਈਏ ਕਿ ਬਾਬਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਾਰਗ ਦਰਸ਼ਕ ਮੰਡਲ ਵਿਚ ਮੈਂਬਰ ਵੀ ਹੈ।ਅਰਾਵਲੀ ਵਿਹਾਰ ਥਾਣਾ ਇੰਚਾਰਜ ਸ਼ੀਸ਼ਰਾਮ ਮੀਨਾ ਨੇ ਦੱਸਿਆ ਕਿ ਬਿਲਾਸਪੁਰ ਦੇ ਮਹਿਲਾ ਥਾਣੇ ਵਿਚ ਲੜਕੀ ਨੇ 11 ਸਤੰਬਰ ਨੂੰ ਬਾਬਾ ਦੇ ਖਿ਼ਲਾਫ਼ ਯੌਨ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਦੇ ਪਰਿਵਾਰ ਦੇ ਬਾਬਾ ਨਾਲ ਕਰੀਬ 25 ਸਾਲ ਤੋਂ ਪਰਿਵਾਰਕ ਸਬੰਧ ਸਨ। ਲੜਕੀ ਨੇ ਲਾਅ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿਚ ਇੱਕ ਵਕੀਲ ਕੋਲ ਇੰਟਰਸ਼ਿਪ ਪੁਰੀ ਕੀਤੀ ਸੀ। ਇਸ ਤੋਂ ਬਾਅਦ 3 ਹਜ਼ਾਰ ਰੁਪਏ ਉਸ ਨੂੰ ਮਿਲੇ ਸਨ।ਜੀਵਨ ਵਿਚ ਮਿਲੀ ਪਹਿਲੀ ਕਮਾਈ ਨੂੰ ਲੈ ਕੇ ਉਹ ਬਾਬਾ ਦੇ ਚਰਨਾਂ ਵਿਚ ਸਮਰਪਿਤ ਕਰਨ ਲਈ 7 ਅਗਸਤ ਨੂੰ ਅਲਵਰ ਆਸ਼ਰਮ ਪਹੁੰਚੀ। ਇੱਥੇ ਸ਼ਾਮ ਕਰੀਬ 7 ਵਜੇ ਬਾਬਾ ਨੇ ਉਸ ਨੂੰ ਮੰਦਰ ਦੇ ਬੇਸਮੈਂਟ ਵਿਚ ਬਣੇ ਕਮਰੇ ਵਿਚ ਠਹਿਰਾਇਆ। ਐਂਫਆਈਆਰ ਮੁਤਾਬਕ ਸ਼ਾਮ ਨੂੰ ਬਾਬਾ ਦਾ ਇੱਕ ਚੇਲਾ ਪੀੜਤ ਲੜਕੀ ਦੇ ਕੋਲ ਆਇਆ ਅਤੇ ਕਿਹਾ ਬਾਬਾ ਉਸ ਨੂੰ ਬੁਲਾ ਰਹੇ ਹਨ।ਚੇਲੇ ਦੇ ਕਹਿਣ ‘ਤੇ ਉਹ ਬਾਬਾ ਦੇ ਕਮਰੇ ਵਿਚ ਪਹੁੰਚੀ। ਨਾਲ ਹੀ ਬਬਾ ਨੇ ਇੱਥੇ ਮੌਜੂਦ ਲੋਕਾਂ ਨੂੰ ਆਰਤੀ ਵਿਚ ਸ਼ਾਮਲ ਹੋਣ ਲਈ ਭੇਜ ਦਿੱਤਾ। ਇਸ ਤੋਂ ਬਾਅਦ ਬਾਬਾ ਨੇ ਲੜਕੀ ਨੂੰ ਇਕੱਲੀ ਦੇਖ ਕੇ ਕਮਰੇ ਦਾ ਗੇਟ ਬੰਦ ਕਰ ਦਿੱਤਾ ਅਤੇ ਉਸ ਦੇ ਨਾਲ ਅਸ਼ਲੀਲ ਗੱਲਾਂ ਕਰਨ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।ਬਾਬੇ ਨੇ ਕਿਹਾ ਕਿ ਉਹ ਆਪਣੀ ਜੀਭ ‘ਤੇ ਸ਼ਹਿਦ ਨਾਲ ਓਮ ਲਿਖਣਗੇ ਅਤੇ ਤੂੰ ਆਪਣੀ ਜੀਭ ਨਾਲ ਉਸ ਨੂੰ ਚੱਟਣਾ ਹੈ, ਅਜਿਹੀ ਸਿੱਖਿਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਦਿੱਤੀ ਹੈ।

error: Content is protected !!