ਜੀਓ ਸਿਮ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ

ਰਿਲਾਇੰਸ ਜੀਓ ਦੀ ਪਛਾਣ ਆਪਣੇ ਸਸਤੇ ਡੇਟਾ ਤੇ ਮੁਫ਼ਤ ਵੌਇਸ ਕਾਲਜ਼ ਕਾਰਨ ਹੀ ਬਣੀ ਹੈ। ਪਿਛਲੇ ਇੱਕ ਸਾਲ ਤੋਂ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਆਪਣੇ ਗਾਹਕ ਬਣਾਉਣ ਵਾਲਾ ਜੀਓ ਆਪਣੀ ਮੁਫ਼ਤ ਵੌਇਸ ਕਾਲਜ਼ ਸੇਵਾ ਨੂੰ ਇਨ੍ਹਾਂ ਗਾਹਕਾਂ ਲਈ ਖ਼ਤਮ ਕਰ ਸਕਦਾ ਹੈ। ਦਰਅਸਲ

ਦਰਅਸਲ ਅਸੀਮਤ ਮੁਫ਼ਤ ਵੌਇਸ ਕਾਲ ਦੀ ਸੁਵਿਧਾ ਦੇਣ ਵਾਲੇ ਰਿਲਾਇੰਸ ਜੀਓ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਨੰਬਰ ‘ਤੇ ਦਿਨ ਵਿੱਚ ਕੁੱਲ 300 ਮਿੰਟ ਯਾਨੀ 5 ਘੰਟੇ ਤੋਂ ਜ਼ਿਆਦਾ ਲੰਮੀ ਕਾਲ ਹੋਣ ‘ਤੇ ਉਸ ਦੀ ਮੁਫ਼ਤ ਸੇਵਾ ਬੰਦ ਕਰ ਸਕਦਾ ਹੈ। ਦਰਅਸਲ ਅਸੀਮਤ ਮੁਫ਼ਤ ਵੌਇਸ ਕਾਲ ਦੀ ਸੁਵਿਧਾ ਦੇਣ ਵਾਲੇ ਰਿਲਾਇੰਸ ਜੀਓ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਨੰਬਰ ‘ਤੇ ਦਿਨ ਵਿੱਚ ਕੁੱਲ 300 ਮਿੰਟ ਯਾਨੀ 5 ਘੰਟੇ ਤੋਂ ਜ਼ਿਆਦਾ ਲੰਮੀ ਕਾਲ ਹੋਣ ‘ਤੇ ਉਸ ਦੀ ਮੁਫ਼ਤ ਸੇਵਾ ਬੰਦ ਕਰ ਸਕਦਾ ਹੈ।

ਇਸ ਤੋਂ ਇਲਾਵਾ ਕੰਪਨੀ ਨੂੰ ਲੱਗਦਾ ਹੈ ਕਿ ਜੀਓ ਨੰਬਰ ਨੂੰ ਵਪਾਰਕ ਫਾਇਦਿਆਂ ਲਈ ਵਰਤਿਆ ਜਾ ਰਿਹਾ ਹੈ ਜਾਂ ਕਿਸੇ ਤਰ੍ਹਾਂ ਦੀ ਧੋਖਾਧੜੀ ਦੀ ਕਾਲ ਕਰਨ ਲਈ ਵਰਤਿਆ ਜਾ ਰਿਹਾ ਹੈ ਤਾਂ ਉਹ ਉਸ ਨੰਬਰ ਦੀ ਅਨਲਿਮੀਟੇਡ ਸੇਵਾ ਬੰਦ ਕਰ ਦੇਵੇਗੀ। ਜੀਓ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੰਬਰ ਤੋਂ ਇੱਕ ਦਿਨ ਵਿੱਚ 300 ਮਿੰਟ ਤੋਂ ਜ਼ਿਆਦਾ ਤੇ 7 ਦਿਨਾਂ ਵਿੱਚ 1200 ਮਿੰਟ ਤੇ ਇੱਕ ਮਹੀਨੇ ਵਿੱਚ 3000 ਮਿੰਟ ਤੋਂ ਜ਼ਿਆਦਾ ਗੱਲ ਹੋਵੇਗੀ ਤਾਂ ਉਹ ਉਸ ਨੰਬਰ ਨੂੰ ਵਪਾਰਕ ਨੰਬਰ ਮੰਨੇਗੀ।

ਅਜਿਹੇ ਨੰਬਰ ਦੀਆਂ ਅਸੀਮਤ ਸੇਵਾਵਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਰਿਲਾਇੰਸ ਜੀਓ ਦੇ ਪੋਸਟਪੇਡ ਤੇ ਪ੍ਰੀ-ਪੇਡ ਦੋਵਾਂ ਹੀ ਸੇਵਾਵਾਂ ਨਿਯਮ-ਸ਼ਰਤਾਂ ਵਾਲੇ ਸੈਕਸ਼ਨ ਵਿੱਚ ਸਾਫ ਕੀਤਾ ਗਿਆ ਹੈ ਕਿ ਕੰਪਨੀ ਦੇ ਪਲਾਨ ਦੀ ਵਰਤੋਂ ਨਿਜੀ ਜ਼ਰੂਰਤਾਂ ਲਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਕਿਸੇ ਨੰਬਰ ਦੀ ਵਰਤੋਂ ਟੈਲੀਮਾਰਕੀਟਿੰਗ ਜਾਂ ਵਪਾਰਕ ਤੌਰ ‘ਤੇ ਕਰਦੇ ਹੋ ਜਾਂ ਜੀਓ ਕੋਲ ਮੁਫ਼ਤ ਸੇਵਾਵਾਂ ਬੰਦ ਕਰਨ ਦਾ ਅਧਿਕਾਰ ਹੈ। ਵਪਾਰਕ ਵਰਤੋਂ ਨੂੰ ਮਿਣਨ ਲਈ ਰਿਲਾਇੰਸ ਜੀਓ ਨੇ ਕਾਲ ਲਿਮਟ ਰੱਖੀ ਹੈ, ਜਿਸ ਵਿੱਚ ਇੱਕ ਦਿਨ ਵਿੱਚ 5 ਘੰਟੇ ਤੋਂ ਜ਼ਿਆਦਾ ਕਾਲ ਨੂੰ ਇਸ ਦਾਇਰੇ ਵਿੱਚ ਰੱਖਿਆ ਗਿਆ ਹੈ।

error: Content is protected !!