
ਰਿਲਾਇੰਸ ਜਿਓ ਦੇ ਲਾਂਚ ਹੋਣ ਤੋਂ ਬਾਅਦ ਹੀ ਟੈਲੀਕਾਮ ਕੰਪਨੀਆਂ ਦੇ ਗਾਹਕਾਂ ਨੂੰ ਲੁਭਾਉਣ ਦੇ ਨਿਯਮ ਪੂਰੀ ਤਰ੍ਹਾਂ ਬਦਲ ਗਏ ਹਨ। ਪਿਛਲੇ ਸਾਲ ਜਿਓ ਦੇ ਬਾਜ਼ਾਰ ‘ਚ ਕਦਮ ਰੱਖਣ ਦੇ ਨਾਲ ਹੀ ਡਾਟਾ ਵਾਰ ਚੱਲ ਰਹੀ ਹੈ।

ਜਿਓ ਨੇ ਬਾਕੀ ਟੈਲੀਕਾਮ ਕੰਪਨੀਆਂ ਨੂੰ ਵੀ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਉਸ ਦੀ ਤਰ੍ਹਾਂ ਆਫਰ ਪੇਸ਼ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਆਪਣੇ ਗਾਹਕਾਂ ਤੋਂ ਹੱਥ ਧੋਣਾ ਪੈਂਦਾ ਹੈ।
ਪਰ ਬੇਂਗਲੂਰੁ ਦੀ ਇਕ ਕੰਪਨੀ ਸ਼ਾਨਦਾਰ ਆਫਰਸ ਦੇ ਨਾਲ ਬਾਜ਼ਾਰ ‘ਚ ਉਤਰ ਗਈ ਹੈ। ਇਸ ਕੰਪਨੀ ਦਾ ਨਾਂ Wifi Dabba ਹੈ ਜੋ ਸਿਰਫ 20 ਰੁਪਏ ‘ਚ 1 ਜੀ.ਬੀ. ਡਾਟਾ ਦੇ ਰਹੀ ਹੈ। ਦੱਸ ਦਈਏ ਕਿ ਇਹ ਕੰਪਨੀ ਪਿਛਲੇ 13 ਮਹੀਨਿਆਂ ਤੋਂ ਬੇਂਗਲੂਰੁ ‘ਚ ਆਪਣੀ ਸਰਵਿਸ ਦੇ ਰਹੀ ਹੈ।
ਕੰਪਨੀ ਦੇ ਰਹੀ ਹੈ 3 ਡਾਟਾ ਆਫਰਸ
ਰਿਪੋਰਟ ਮੁਤਾਬਕ ਇਹ ਕੰਪਨੀ ਫਿਲਹਾਲ 3 ਡਾਟਾ ਆਫਰਸ ਦੇ ਰਹੀ ਹੈ ਜਿਨ੍ਹਾਂ ਵਿਚ 2 ਰੁਪਏ, 10 ਰੁਪਏ ਅਤੇ 20 ਰੁਪਏ ਦੇ ਪਲਾਨ ਸ਼ਾਮਿਲ ਹਨ। 2 ਰੁਪਏ ਵਾਲੇ ਪਲਾਨ ‘ਚ 100 ਐੱਮ.ਬੀ., 10 ਰੁਪਏ ਵਾਲੇ ਪਲਾਨ ‘ਚ 500 ਐੱਮ.ਬੀ. ਅਤੇ 20 ਰੁਪਏ ਵਾਲੇ ਪਲਾਨ ‘ਚ 1 ਜੀ.ਬੀ. ਡਾਟਾ ਮਿਲੇਗਾ। ਸਾਰੇ ਪਲਾਨ ਦੀ ਮਿਆਦ 24 ਘੰਟੇ ਦੀ ਹੈ। ਜੋ ਯੂਜ਼ਰਸ ਡਾਟਾ ਪੈਕ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਚਾਹ ਦੀ ਦੁਕਾਨ ਜਾਂ ਅਜਿਹੇ ਹੀ ਛੋਟੀਆਂ-ਛੋਟੀਆਂ ਦੁਕਾਨਾਂ ‘ਤੇ ਮਿਲ ਰਹੇ ਪ੍ਰੀਪੇਡ ਕੂਪਨ ਨੂੰ ਖਰੀਦਣਾ ਪਵੇਗਾ। ਕੂਪਨ ਨੂੰ ਆਪਣੇ ਫੋਨ ‘ਤੇ ਇਕ ਓ.ਟੀ.ਪੀ. ਰਾਹੀਂ ਰੀਚਾਰਜ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਡਾਟਾ ਮਿਲ ਜਾਵੇਗਾ।
 <
350 ਤੋਂ ਜ਼ਿਆਦਾ Wifi ਰਾਊਟਰਸ ਸਥਾਪਿਤ
ਕੰਪਨੀ ਦੇ ਫਾਊਂਡਰ ਸ਼ੁਭੇਂਦੂ ਸ਼ਰਮਾ ਅਤੇ ਕਰਮਲ ਲਕਸ਼ਮਣ ਮੁਤਾਬਕ ਵਾਈ-ਫਾਈ ਡੱਬਾ 100-200 ਮੀਟਰ ਦੇ ਦਾਇਰੇ ‘ਚ 50 ਐੱਮ.ਬੀ.ਪੀ.ਐੱਮ. ਦੀ ਦੇਣ ‘ਚ ਸਮਰੱਥ ਹੈ। ਇਸ ਲਈ ਕੰਪਨੀ ਨੇ 350 ਤੋਂ ਜ਼ਿਆਦਾ ਵਾਈ-ਫਾਈ ਰਾਊਟਰਸ ਸਥਾਪਿਤ ਕੀਤੇ ਹਨ। ਉਥੇ ਹੀ ਕੰਪਨੀ ਨੇ ਬਿਹਤਰ ਸਰਵਿਸ ਲਈ ਲੋਕਲ ਕੇਬਲ ਆਪਰੇਟਰਸ ਨਾਲ ਪਾਰਟਨਰਸ਼ਿਪ ਵੀ ਕੀਤੀ ਹੈ।
 Sikh Website Dedicated Website For Sikh In World
Sikh Website Dedicated Website For Sikh In World