ਜਾਣੋ ਕਿਉ ਪ੍ਰਾਪਤ ਹੈ ਗੁਰੂਦੁਆਰਾ ਸ੍ਰੀ ਜੋਯਤੀ ਸਰੂਪ ਸਾਹਿਬ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਦਾ ਦਰਜਾ

Gurdwara Jyoti Sarup Sahib ਧਰਤੀ ‘ਤੇ ਸਭ ਤੋਂ ਮਹਿੰਗੀ ਥਾਂ ਭਾਰਤ ਦੇ ਸੂਬੇ ਪੰਜਾਬ ਦੇ ਜਿਲ੍ਹਾ  ਫਤਿਹਗੜ੍ਹ ਸਾਹਿਬ  ਵਿੱਚ ਹੈ।ਇਸ ਥਾਂ ‘ਤੇ ਅੱਜ ਗੁਰੂਦੁਆਰਾ ਸ੍ਰੀ ਜੋਯਤੀ ਸਰੂਪ ਸਾਹਿਬ ਸੁਸ਼ੋਭਿਤ ਹੈ ।ਜੋ ਕਿ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ 1 ਕਿਮੀ ਦੀ ਦੂਰੀ ‘ਤੇ ਸੁਸ਼ੋਭਿਤ ਹੈ।ਜਿੱਥੇ ਕਿ ਗੁਰੁ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ (9 ਸਾਲ) ਸਿੰਘ,,ਬਾਬਾ ਫਤਿਹ ਸਿੰਘ (7 ਸਾਲ) ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।ਸਰਹਿੰਦ ਦੇ ਨਵਾਬ ਵਜੀਰ ਖਾਂ ਵਲੋਂ ਜਬਰੀ ਇਸਲਾਮ ਧਰਮ ਕਬੂਲ ਕਰਵਾਉਣ ਲਈ ਸਾਹਿਬਜਾਦਿਆਂ ਦਬਾਅ ਪਾਇਆ ਗਿਆ।

Gurdwara Jyoti Sarup Sahib

ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਇਸਲਾਮ ਕਬੂਲ ਕਰ ਲੈਣ।ਪਰ ਸਾਹਿਬਜਾਦਿਅੇ ਆਪਣੇ ਗੁਰੁ ਪਿਤਾ ਦੇ ਸਿਖਾਏ ਨਿਯਮਾਂ ‘ਤੇ ਡੱਟੇ ਰਹੇ ਤੇ ਵਜ਼ੀਰ ਖਾਂ ਦੀ ਈਨ ਨਾ ਮੰਨੀ।ਜਿਸ ਕਾਰਨ ਵਜ਼ੀਰ ਖਾਂ ਨੇ ਬੱਚਿਆਂ ਨੂੰ ਜ਼ਿੰਦਾ ਦੀਵਾਰ ‘ਚ ਚਿਣਨ ਦਾ ਫਤਾਵਾ ਜਾਰੀ ਕੀਤਾ ਗਿਆ ਸੀ।ਜਿਸਦੇ ਚਲਦਿਆਂ 2 ਮਾਸੂਮ ਜਿੰਦਾਂ ਆਪਣੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਈਆਂ।ਸ਼ਹਾਦਤ ਤੋਂ ਬਾਦ ਮੁਗਲ ਰਾਜ ਦੇ ਡਰ ਕਾਰਨ ਕੋਈ ਵੀ ਇੰਨਾਂ ਪਵਿੱਤਰ ਦੇਹਾਂ ਦੇ ਕੋਲ ਨਹੀ ਆੳਂਦਾ ਸੀ,ਤਾਂ ਫੇਰ ਇੰਨਾਂ 2 ਮਾਸੂਮ ਜ਼ਿੰਦਾ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਦੇਹਾਂ ਦੇ ਅੰਤਿਮ ਸਸਕਾਰ ਲਈ ਦੀਵਾਨ ਟੋਡਰ ਮੱਲ੍ਹ ਅੱਗੇ ਆਏ।Gurdwara Jyoti Sarup Sahib

ਪਰ ਮੁਗਲ ਰਾਜ ਨੇ ਟੋਡਰ ਮੱਲ ਅੱਗੇ ਇਹ ਸ਼ਰਤ ਰੱਖੀ ਕਿ ਉਸਨੂੰ ਜਿੰਨੀ ਜਗ੍ਹਾ ਸਸਕਾਰ ਲਈ ਚਾਹੀਦੀ ਹੈ।ਉਨੀ ਹੀ ਜਗ੍ਹਾ ‘ਚ ਸੋਨੇ ਦੀ ਮੋਹਰਾਂ ਨੂੰ ਸਿੱਧੀਆਂ ਖੜੀਆਂ ਕਰਕੇ ਉਹ ਥਾਂ ਖਰੀਦ ਸਕਦਾ ਹੈ।ਜਿਸਦੇ ਚਲਦਿਆਂ ਟੋਡਰ ਮੱਲ ਨੇ ਦੇਹਾਂ ਦੇ ਸਸਕਾਰ ਲਈ 78 ਹਜ਼ਾਰ ਸੋਨੇ ਦੀ ਮੋਹਰਾਂ ਨੂੰ ਜ਼ਮੀਨ ‘ਤੇ ਸਿੱਧੀਆਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ। ਸੋਨੇ ਦੀ ਕੀਮਤ ਮੁਤਾਬਿਕ ਇਸ 4 ਸੁਕੇਅਰ ਮੀਟਰ ਜਗ੍ਹਾ ਦੀ ਕੀਮਤ 2 ਅਰਬ 50 ਕਰੋੜ ਰੁਪਏ ਬਣਦੀ ਐ।Gurdwara Jyoti Sarup Sahib

ਇੰਨੀ ਥੋੜੀ ਥਾਂ ਲਈ ਇੰਨੀ ਵੱਡੀ ਰਕਮ ‘ਦੀ ਅਦਾਇਗੀ ਕਰਕੇ ਦੀਵਾਨ ਟੋਡਰ ਮੱਲ੍ਹ ਨੇ ਇਹ ਸੇਵਾ ਨਿਭਾਈ।ਜਿਸ ਕਾਰਨ ਅੱਜ ਸਿੱਖ ਇਤਿਹਾਸ ‘ਚ ਦੀਵਾਨ ਟੋਡਰ ਮੱਲ ਦਾ ਨਾਂ ਸੁਨਿਹਰੀ ਅੱਖਰਾਂ ‘ਚ ਲਿਖਿਆ ਗਿਆ ਹੈ।ਇੰਨਾ ਹੀ ਨਹੀ ਸਰਹਿੰਦ ‘ਚ ਦੀਵਾਨ ਟੋਡਰ ਮੱਲ ਦੇ ਨਾਂ ਦਾ ਯਾਦਗਾਰੀ ਗੇਟ ਵੀ ਬਣ ਚੁੱਕੇ ਨੇ।ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧੂ ਦਰਦਨਾਕ ਤੇ ਦਿਲ ਨੂੰ ਕੰਬਾ ਦੇਣ ਵਾਲਾ ਪਾਪ ਦਾ ਸਾਕਾ ਹੈ।Gurdwara Jyoti Sarup Sahib

ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ `ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ।ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

error: Content is protected !!