ਕਿੰਸ਼ਾਸਾ— ਕਾਂਗੋ ‘ਚ ਕਿੰਸ਼ਾਸਾ ਦੇ ਨੇੜੇ ਸਵਾਰੀਆਂ ਨਾਲ ਭਰਿਆ ਫੌਜ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਜਹਾਜ਼ ‘ਚ ਕਿੰਨੇ ਲੋਕ ਸਵਾਰ ਸਨ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਹਵਾਈ ਅੱਡੇ ਦੇ ਸੂਤਰ ਨੇ ਦੱਸਿਆ ਕਿ ਐਂਤੋਨੋਵ ਪਰਿਵਾਹਨ ਜਹਾਜ਼ ਉਡਾਣ ਭਰਣ ਦੇ ਕੁਝ ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ‘ਚ ਕਈ ਦਰਜਨਾਂ ਲੋਕ ਸਵਾਰ ਸਨ।
ਇਹ ਜਹਾਜ਼ ਕਿੰਸ਼ਾਸਾ ਤੋਂ ਕਰੀਬ 100 ਕਿਲੋਮੀਟਰ ਦੂਰ ਨਸੇਲੇ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ।
Sikh Website Dedicated Website For Sikh In World



