
ਅਬੂ-ਧਾਬੀ — ਬੁੱਧਵਾਰ ਨੂੰ ਅਬੂ-ਧਾਬੀ ਤੋਂ ਐਮਸਟ੍ਰਾਡੇਮ ਜਾ ਰਹੀ ਇਤਿਹਾਦ ਏਅਰਵੇਜ਼ ਦੀ ਫਲਾਈਟ ਨੂੰ ਉਸ ਵੇਲੇ ਕੁਵੈਤ ‘ਚ ਐਮਰਜੰਸੀ ਲੈਂਡਿੰਗ ਕਰਨੀ ਪਈ, ਜਦੋਂ ਏਅਰਲਾਈਨਜ਼ ਦੇ ਪਾਈਲਟ ਦੀ ਫਲਾਈਟ ਦੌਰਾਨ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਇਕ ਮੈਡੀਕਲ ਟੀਮ ਕੁਵੈਤ ‘ਚ ਇਤਿਹਾਦ ਏਅਰਕ੍ਰਾਫਟ ਦੇ ਲੈਂਡ ਹੋਣ ਦਾ ਇੰਤਜ਼ਾਰ ਕਰ ਰਹੀ ਸੀ, ਤਾਂ ਜੋਂ ਉਹ ਉਸ ਪਾਈਲਟ ਦੀ ਜਾਨ ਬਚਾ ਸਕੇ। ਇਤਿਹਾਦ ਏਅਰਵੇਜ਼ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋ ਕੇ ਫਲਾਈਟ ਈ. ਵਾਈ. 927 ਜਿਹੜੀ ਕਿ ਅਬੂ-ਧਾਬੀ ਤੋਂ ਐਮਸਟ੍ਰਾਡੇਮ ਜਾ ਰਹੀ ਸੀ, ਉਸ ‘ਚ ਉਨ੍ਹਾਂ ਦੇ ਇਕ ਹੋਣਹਾਰ ਪਾਈਲਟ ਦੀ ਮੌਤ ਹੋ ਗਈ। ਬੁੱਧਵਾਰ ਸਵੇਰ ਨੂੰ ਫਲਾਈਟ ਦੌਰਾਨ ਕੈਪਟਨ ਦੇ ਅਸੱਮਰਥ ਹੋਣ ਕਾਰਨ, ਉਸ ਦੇ ਸਾਥੀ ਪਾਈਲਟ ਨੇ ਐਮਰਜੰਸੀ ਕਾਲ ਕਰਦੇ ਹੋਏ ਕੁਵੈਤ ਏਅਰਪੋਰਟ ਦੀ ਮੈਡੀਕਲ ਟੀਮ ਨੂੰ ਇਸ ਦੀ ਜਾਣਕਾਰੀ ਦਿੱਤੀ।
ਜਦੋਂ ਜਹਾਜ਼ ਨੂੰ ਕੁਵੈਤ ਏਅਰਪੋਰਟ ‘ਤੇ ਲੈਂਡ ਕਰਾਇਆ ਗਿਆ ਤਾਂ ਮੈਡੀਕਲ ਟੀਮ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰ ਜ਼ਿਕਰਯੋਗ ਹੈ ਕਿ ਪਾਈਲਟ ਦੀ ਫਲਾਈਟ ਦੌਰਾਨ ਹੀ ਮੌਤ ਹੋ ਗਈ ਸੀ।
ਇਤਿਹਾਦ ਏਅਰਵੇਜ਼ ਨੇ ਕਿਹਾ ਕਿ ,”ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਇਕ ਹੋਣਹਾਰ ਪਾਈਲਟ ਦੀ ਮੌਤ ਹੋ ਗਈ ਅਤੇ ਅਸੀਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਹਰ ਸੰਭਵ ਮਦਦ ਕਰਨ ਦਾ ਵਾਅਦਾ ਕਰਦੇ ਹਾਂ।”

Sikh Website Dedicated Website For Sikh In World