ਜਸਟਿਨ ਟਰੂਡੋ ਹੋੲੇ ਦਰਬਾਰ ਸਾਹਿਬ ਨਤਮਸਤਕ… ਕੀਤੀ ਲੰਗਰ ਦੀ ਸੇਵਾ.. ਦੇਖੋ ਤਾਜਾ ਤਸਵੀਰਾਂ
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਅੰਮ੍ਰਿਤਸਰ ਪਹੁੰਚ ਗੲੇ ਨੇ ੲੇਥੇ ੳੁਹਨਾਂ ਦਾ ਪੰਜਾਬੀਅਾਂ ਵੱਲੋਂ ਬਹੁਤ ਹੀ ਵਧੀਅਾ ਅਤੇ ਨਿੱਘ ਭਰਿਅਾ ਸਵਾਗਤ ਕੀਤਾ ਗਿਅਾ। ਮੋਦੀ ਸਰਕਾਰ ਵੱਲੋਂ ਜਿੱਥੇ ਉਨ੍ਹਾਂ ਦੇ ਭਾਰਤ ਪਹੁੰਚਣ ਤੇ ਫਿੱਕਾ ਸਵਾਗਤ ਕੀਤਾ ਗਿਆ ਸੀ ਉੱਥੇ ਹੀ ਪੰਜਾਬ ਪਹੁੰਚਣ ਤੇ ਜਸਟਿਨ ਟਰੂਡੋ ਦਾ ਬਹੁਤ ਹੀ ਗਰਮਜੋਸ਼ੀ ਨਾਲ ਅਤੇ ਨਿੱਘਾ ਸਵਾਗਤ ਕੀਤਾ ਗਿਆ ।

ਖਾਸ ਗੱਲ ਤਾਂ ਇਹ ਸੀ ਕਿ ਉਨ੍ਹਾਂ ਦੇ ਸਵਾਗਤ ਲਈ ਬਹੁਤ ਸਾਰੇ ਪੰਜਾਬੀ ਆਮ ਲੋਕ ਵੀ ਪਹੁੰਚੇ ਹੋਏ ਸਨ । ਜਸਟਿਨ ਟਰੂਡੋ ਪੰਜਾਬੀਆਂ ਦੇ ਇਸ ਸਵਾਗਤ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੇ ਸਨ । ਜਸਟਿਨ ਟਰੂਡੋ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ । ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਲੰਗਰ ਛਕਿਆ ਅਤੇ ਲੰਗਰ ਦੀ ਸੇਵਾ ਵੀ ਕੀਤੀ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਇੱਕ ਚਿੰਨ੍ਹ ਵੀ ਭੇਟ ਕੀਤਾ ਗਿਆ । ਇੱਕ ਯਾਦਗਾਰੀ ਚਿੰਨ੍ਹ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਇੱਕ ਸਿਰੋਪਾਓ ਭੇਟ ਕੀਤਾ ਗਿਆ ਸਵੇਰੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਇਸ ਤੋਂ ਇਲਾਵਾ ਪੰਜਾਬ ਦੇ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲੇ ਤੇ ਸੈਰਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ

ਨਿੱਘਾ ਸਵਾਗਤ ਕੀਤਾ ਗਿਆ । ਇਨ੍ਹਾਂ ਮੰਤਰੀਆਂ ਤੋਂ ਇਲਾਵਾ ਉੱਥੇ ਬਹੁਤ ਸਾਰੇ ਆਮ ਪੰਜਾਬੀ ਲੋਕ ਵੀ ਮੌਜੂਦ ਸਨ । ਟਰੂਡੋ ਦੀ ਇਸ ਪੰਜਾਬ ਦੀ ਫੇਰੀ ਨੂੰ ਕਾਫੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਹੈ ।

ਸਿਰਫ ਅੰਮ੍ਰਿਤਸਰ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਪੰਜਾਬੀਆਂ ਵਿੱਚ ਜਸਟਿਨ ਟਰੂਡੋ ਦੇ ਪੰਜਾਬ ਆਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
Sikh Website Dedicated Website For Sikh In World