ਜਦੋਂ ਸਰਦੂਲ ਸਿਕੰਦਰ ਦੀ ਜਾਨ ਬਚਾਉਣ ਲਈ ਅੱਗੇ ਆਈ ਅਮਰ ਨੂਰੀ !

ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਕੌਣ ਨਹੀਂ ਜਾਣਦਾ। 80 ਦੇ ਦਹਾਕੇ ‘ਚ ਸਰਦੂਲ ਰੇਡੀਓ ਤੇ ਟੀਵੀ ‘ਤੇ ਨਜ਼ਰ ਆਉਂਦੇ ਸਨ। ‘ਪਟਿਆਲਾ ਘਰਾਣੇ ਦੇ ਇਸ ਗਾਇਕ ਨੇ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ। ਸਰਦੂਲ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਮਾਸਟਰ ਸੀ ਜਿਨ੍ਹਾਂ ਨੇ ਇਕ ਵੱਖ ਤਰ੍ਹਾਂ ਦਾ ਤਬਲਾ ਬਣਾਇਆ ਸੀ ਜੋ ਸਿਰਫ਼ ਬਾਂਸ ਦੀਆਂ ਡੰਡੀਆਂ ਨਾਲ ਹੀ ਵੱਜਦਾ ਸੀ।

Amar Noori

Amar Noori

ਦੱਸਣਯੋਗ ਹੈ ਕਿ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ‘ਚ ਜੰਮੇ ਸਰਦੂਲ ਸਿਕੰਦਰ ਦੀ ਕੈਸੇਟ ‘ਹੁਸਨਾ ਦੇ ਮਾਲਕੋ’ 1980 ‘ਚ ਆਈ ਜੋ ਚਾਰ ਮਿਲੀਅਨ ਤੋਂ ਵੱਧ ਵਿਕੀ। ਇਸ ਸ਼ਾਨਦਾਰ ਗਾਇਕ ਦਾ ਵਿਆਹ ਅਮਰ ਨੂਰੀ ਨਾਲ ਹੋਇਆ ਹੈ ਜੋ ਕਿ ਆਪ ਇਕ ਬੇਹਤਰੀਨ ਗਾਇਕਾ ਤਾਂ ਹੈ ਹੀ ਪਰ  ਇਕ ਅਦਾਕਾਰਾ ਵੀ ਹਨ। ਸਰਦੂਲ ਸਿਕੰਦਰ ਦੀ ਹੀ ਤਰ੍ਹਾਂ ਅਮਰ ਨੂਰੀ ਨੇ ਵੀ ਕਾਫ਼ੀ ਐਵਾਰਡ ਜਿੱਤੇ ਹਨ। ਦੋਵਾਂ ਨੇ ਸੰਸਾਰ ਭਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਦਿਲ ਜਿਤਿਆ ਹੈ।

Amar Noori

Amar Noori

ਦੱਸਣਯੋਗ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਔਰਤ ਨੂੰ ਕਾਫ਼ੀ ਮਹਾਨ ਦਰਜਾ ਹਾਸਲ ਹੈ। ਔਰਤ ਮਾਂ ਦੇ ਰੂਪ ਵਿੱਚ ਆਪਣੇ ਪਰਿਵਾਰ ਲਈ ਵੱਡੇ ਤੋਂ ਵੱਡਾ ਤਿਆਗ ਵੀ ਕਰ ਸਕਦੀ ਹੈ। ਬੇਟੀ ਦੇ ਰੂਪ ਵਿੱਚ ਆਪਣੇ ਪਿਤਾ ਦੀ ਪੱਗ ਤੇ ਨੂੰਹ ਦੇ ਰੂਪ ਵਿਚ ਸੱਸ-ਸਹੁਰੇ ਦੀ ਸੇਵਾ ਕਰਨ ਵਾਲੀ ਹੁੰਦੀ ਹੈ।

Amar Noorie gives kidney to save sardool sikander life

Amar Noori

ਪਤਨੀ ਦੇ ਰੂਪ ਵਿਚ ਉਹ ਦੁੱਖ-ਸੁੱਖ ਵੇਲੇ ਪਤੀ ‘ਤੇ ਸਭ ਕੁੱਝ ਵਾਰ ਦਿੰਦੀ ਹੈ। ਇਸਦੀ ਤਾਜ਼ਾ ਮਿਸਾਲ ਅਮਰ ਨੂਰੀ ਨੇ ਆਪਣੇ ਪਤੀ ਸਰਦੂਲ ਸਿਕੰਦਰ ਨੂੰ ਆਪਣੀ ਕਿਡਨੀ ਦੇ ਕੇ ਕਾਇਮ ਕੀਤੀ ਹੈ। ਪਿਛਲੇ ਸਾਲ ਦੀ ਗੱਲ ਹੈ ਕਿ ਸਰਦੂਲ ਸਿਕੰਦਰ ਦੀ ਕਾਫੀ ਸਮੇਂ ਤੋਂ ਕਿਡਨੀ ਖਰਾਬ ਸੀ। ਲੁਧਿਆਣਾ ਵਿੱਚ ਡਾਕਟਰਾਂ ਦੀ ਟੀਮ ਨੇ 17 ਮਾਰਚ 2016ਨੂੰ ਕਿਡਨੀ ਟਰਾਂਸ ਪਲਾਂਟ ਕੀਤੀ। ਸਰੋਤਿਆਂ ਦੀਆਂ ਦੁਆਵਾਂ ਸਦਕਾ ਸਰਦੂਲ ਸਿਕੰਦਰ ਹੁਣ ਬਿਲਕੁਲ ਸਿਹਤਮੰਦ ਹਨ।

ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਵੇਂ ਰੈਪਰ ਸੰਗੀਤ ਨਿਰਦੇਸ਼ਕ ਮਿਸਟਰ ਵਾਓ ਨਾਲ ਜਲਦ ਹੀ ਇਕ ਗੀਤ ‘ਚ ਨਜ਼ਰ ਆਉਣਗੇ। ਇਸ ਰੈਪਰ ਤੇ ਸੰਗੀਤ ਨਿਰਦੇਸ਼ਕ ਦਾ ‘ਨੀਲੇ ਨੈਣ’ ਲੋਕਾਂ ਨੂੰ ਕਾਫ਼ੀ ਪਸੰਦ ਆਇਆ ਜਿਸ ‘ਚ ਉਨ੍ਹਾਂ ਨੇ ਤਿੰਨ ਵੱਡੇ ਗਾਇਕ ਫ਼ਿਰੋਜ਼ ਖਾਨ, ਕਮਾਲ ਖਾਨ ਤੇ ਮਾਸ਼ਾ ਅਲੀ ਨਾਲ ਕੰਮ ਕੀਤਾ।

Amar Noori

error: Content is protected !!