ਚਕਨਾ ਚੂਰ ਹੋਇਆ ਪੁਲਾੜ ਜਹਾਜ਼, ਪੁਲਾੜ ਯਾਤਰੀਆਂ ਦੀ ਮੌਤ, ਆਈਆਂ ਤਸਵੀਰਾਂ

ਵਾਸ਼ਿੰਗਟਨ : ਪੁਲਾੜ ‘ਚ ਬਣੇ ਕੌਮਾਂਤਰੀ ਸਪੇਸ ਸਟੇਸ਼ਨ ਦੀ ਯਾਤਰਾ ‘ਤੇ ਰਵਾਨਾ ਹੋਏ ਅਮਰੀਕਾ, ਰੂਸ ਤੇ ਜਾਪਾਨ ਦੇ ਤਿੰਨ ਯਾਤਰੀਆਂ ਦਾ ਦਲ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਨੂੰ ਲੈ ਕੇ ਕਜ਼ਾਖਸਤਾਨ ਤੋਂ ਰਵਾਨਾ ਹੋਇਆ ਪੁਲਾੜ ਜਹਾਜ਼ ਰਸਤੇ ਵਿਚ ਹੀ ਹਾਦਸੇ ਦਾ ਸ਼ਿਕਾਰ ਹੋ ਕੇ ਟੁੱਕੜੇ-ਟੁੱਕੜੇ ਹੋ ਗਿਆ। ਕਿਸੇ ਵੀ ਪੁਲਾੜ ਯਾਤਰੀ ਦੇ ਜਿਊਂਦਾ ਬਚਣ ਦੀ ਸੰਭਾਵਨਾ ਨਹੀਂ ਹੈ। ਨਾਸਾ ਟੀਵੀ ਨੇ ਇਹ ਜਾਣਕਾਰੀ ਦਿੱਤੀ ਹੈ।

ਦੋ ਦਿਨ ਦੀ ਯਾਤਰਾ ‘ਤੇ ਪੁਲਾੜ ਯਾਤਰੀਆਂ ਦਾ ਇਹ ਦਲ ਰੂਸ ਦੇ ਕਮਾਂਡਰ ਐਂਟਨਸ਼ਕਾਪਲੇਰੋਵ ਦੀ ਅਗਵਾਈ ‘ਚ ਰਵਾਨਾ ਹੋਇਆ ਸੀ। ਇਸ ਦਲ ‘ਚ ਫਲਾਈਟ ਇੰਜੀਨੀਅਰ ਜਾਪਾਨ ਦੇ ਨੋਰੀਸ਼ਿਜੇ ਕਨਾਈ ਅਤੇ ਨਾਸਾ ਦੇ ਅਮਰੀਕੀ ਇੰਜੀਨੀਅਰ ਸਕਾਟ ਟਿੰਗਲ ਵੀ ਸ਼ਾਮਿਲ ਸਨ।

ਪੁਲਾੜ ਜਹਾਜ਼ ਕਜ਼ਾਖਸਤਾਨ ਦੇ ਬਾਈਕੋਨੂਰ ਕੋਸਮੋਡ੫ੋਮ ਨਾਲ ਰਵਾਨਾ ਹੋਇਆ ਸੀ। ਹਾਦਸੇ ਦੇ ਸਮੇਂ ਪੁਲਾੜ ਜਹਾਜ਼ ਧਰਤੀ ਤੋਂ ਕਰੀਬ 400 ਕਿਲੋਮੀਟਰ ਦੀ ਉਚਾਈ ‘ਤੇ ਸੀ। ਤਿੰਨੋਂ ਹੀ ਪੁਲਾੜ ਯਾਤਰੀਆਂ ਨੂੰ ਸਪੇਸ ਸਟੇਸ਼ਨ ‘ਚ ਮੌਜੂਦ ਰੂਸੀ ਵਿਗਿਆਨਕ ਅਲੈਕਜ਼ੈਂਡਰ ਮਿਸੁਰਕਿਨ ਤੇ ਅਮਰੀਕਾ ਦੇ ਮਾਰਕ ਵੰਡ ਹੇਈ ਤੇ ਜੋਈ ਅਕਾਬਾ ਨਾਲ ਮੁਲਾਕਾਤ ਕਰਨੀ ਸੀ।

ਇਹ ਤਿੰਨੋਂ ਬੀਤੇ ਸਤੰਬਰ ਮਹੀਨੇ ਤੋਂ ਸਪੇਸ ਸਟੇਸ਼ਨ ‘ਚ ਮੌਜੂਦ ਹਨ। ਨਾਸਾ ਟੀਵੀ ਦੀਆਂ ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ਪੁਲਾੜ ਜਹਾਜ਼ ਰਵਾਨਾ ਹੋਣ ‘ਤੇ ਤਿੰਨੋਂ ਹੀ ਯਾਤਰੀਆਂ ਨੇ ਅੰਗੂਠਾ ਉੱਪਰ ਕਰ ਕੇ ਸਭ ਕੁਝ ਠੀਕ ਹੋਣ ਦਾ ਇਸ਼ਾਰਾ ਕੀਤਾ ਤੇ ਖ਼ੁਸ਼ੀ ਜਾਹਿਰ ਕੀਤੀ।

ਸਿਫ਼ਰ ਗੁਰੂਤਾ ਵਾਲੇ ਜਹਾਜ਼ ‘ਚ ਸ਼ਕਾਪਲੇਰੋਵ ਆਪਣੀ ਬੇਟੀ ਦੇ ਦਿੱਤੇ ਸਟਫ ਟਾਏ ਡਾਗ ਨਾਲ ਖੇਡਦੇ ਵੀ ਨਜ਼ਰ ਆਏ। ਲਾਂਚ ਦੇ ਦਸ ਮਿੰਟ ਬਾਅਦ ਹੀ ਸੋਯੂਜ ਨਾਂ ਦਾ ਇਹ ਪੁਲਾੜ ਜਹਾਜ਼ ਸਫ਼ਲਤਾ ਨਾਲ ਪੁਲਾੜ ਪੰਧ ‘ਚ ਸਥਾਪਿਤ ਵੀ ਹੋ ਗਿਆ ਸੀ ਪਰ ਉਸੇ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਟੁੱਕੜੇ-ਟੁੱਕੜੇ ਹੋ ਗਿਆ।

error: Content is protected !!