ਜਾਣੋਂ ਕਿਸ ‘ਤੇ ਕਿੰਨ੍ਹਾਂ ਟੈਕਸ – ਘਰਾਂ ਵਿੱਚ ਰੱਖੇ ਜਾਨਵਰ ਅਤੇ ਪਸ਼ੂਆਂ ‘ਤੇ ਲੱਗਾ ਟੈਕਸ ….
ਘਰਾਂ ਵਿੱਚ ਰੱਖੇ ਜਾਨਵਰ ਅਤੇ ਪਸ਼ੂਆਂ ‘ਤੇ ਲੱਗਾ ਟੈਕਸ, ਜਾਣੋਂ ਕਿਸ ‘ਤੇ ਕਿੰਨ੍ਹਾਂ ਟੈਕਸ:ਪੰਜਾਬ ਸਰਕਾਰ ਵੱਲੋਂ ਅਜਿਹੇ ਟੈਕਸ ਲਾਗੂ ਕੀਤੇ ਜਾ ਰਹੇ ਹਨ ਜਿਸ ਨੂੰ ਜਾਣ ਕੇ ਸਭ ਹੈਰਾਨ ਰਹਿ ਜਾਣਗੇ| ਘਰਾਂ ਵਿੱਚ ਪਾਲੇ ਜਾਣ ਵਾਲੇ ਜਾਨਵਰਾਂ ‘ਤੇ ਟੈਕਸ ਲਗਾਉਣ ਦੀ ਉਕਤ ਯੋਜਨਾ ਤਿਆਰ ਕੀਤੀ ਹੈ।
ਹੋਰ ਟੈਕਸਾਂ ਦੇ ਨਾਲ-ਨਾਲ ਹੁਣ ਕੁੱਤਾ-ਬਿੱਲੀ ਅਤੇ ਹੋਰ ਜਾਨਵਰ ਪਾਲਣ ‘ਤੇ ਵੀ ਸਰਕਾਰ ਟੈਕਸ ਵਸੂਲ ਕਰੇਗੀ। ਸਰਕਾਰ ਵੱਲੋਂ ਇਸ ਸਬੰਧੀ ਯੋਜਨਾ ਬਣਾ ਕੇ ਨਿਗਮਾਂ ਨੂੰ ਭੇਜੀ ਗਈ ਹੈ। ਜਿਸ ਨੂੰ ਜਲਦੀ ਹੀ ਮਨਜ਼ੂਰੀ ਦੇ ਕੇ ਸੂਬੇ ਭਰ ‘ਚ ਲਾਗੂ ਕਰ ਦਿੱਤਾ ਜਾਵੇਗਾ। ਪਹਿਲਾਂ ਵੀ ਸਰਕਾਰ ਗਊ ਸੈਸ਼ ਦੇ ਨਾਮ ‘ਤੇ ਵੱਖ-ਵੱਖ ਵਸਤਾਂ ‘ਤੇ ਟੈਕਸ ਵਸੂਲੀ ਰਹੀ ਹੈ|ਹੁਣ ਘਰਾਂ ਵਿੱਚ ਜਾਨਵਰਾਂ ਨੂੰ ਪਾਲਣ ‘ਤੇ ਵੀ ਲੋਕਾਂ ਤੋਂ ਟੈਕਸ ਦੀ ਵਸੂਲੀ ਕੀਤੀ ਜਾਵੇਗੀ। ਨਗਰ ਨਿਗਮ ਬਠਿੰਡਾ ਨੇ ਉਕਤ ਮਤੇ ਨੂੰ ਪਾਸ ਕਰਕੇ ਮਨਜ਼ੂਰੀ ਦੇ ਲਈ ਭੇਜ ਦਿੱਤਾ ਹੈ|
ਇਸ ਦੇ ਤਹਿਤ ਕੁੱਤਾ, ਬਿੱਲੀ , ਸੂਰ, ਬੱਕਰੀ, ਪੋਨੀ, ਵੱਛਾ, ਭੇਡ, ਹਿਰਨ ਪਾਲਣ ਵਾਲੇ ਲੋਕਾਂ ਨੂੰ 250 ਰੁਪਏ ਪ੍ਰਤੀ ਸਾਲ ਟੈਕਸ ਦੇਣਾ ਪਵੇਗਾ। ਇਸਦੇ ਨਾਲ ਹੀ ਮੱਝ, ਸਾਨ੍ਹ, ਉੱਠ, ਘੋੜਾ , ਗਾਂ, ਹਾਥੀ, ਨੀਲ ਗਊ ਆਦਿ ਪਾਲਣ ਵਾਲੇ ਲੋਕਾਂ ਨੂੰ 500 ਰੁਪਏ ਪ੍ਰਤੀ ਸਾਲ ਟੈਕਸ ਦੇਣਾ ਪਵੇਗਾ ।
ਯੋਜਨਾ ਦੇ ਤਹਿਤ ਹਰ ਜਾਨਵਰ ਦਾ ਲਾਇਸੈਸ ਬਣਾਇਆ ਜਾਵੇਗਾ ਜਿਸਨੂੰ ਹਰ ਸਾਲ ਰੀਨਿਊ ਕਰਵਾਉਣਾ ਪਵੇਗਾ।ਜੇਕਰ ਕੁੱਤਾ-ਬਿੱਲੀ ਵਰਗ ਦਾ ਕੋਈ ਮਾਲਿਕ ਨਿਰਧਾਰਿਤ ਸਮੇਂ ਤੋਂ 30 ਦਿਨਾਂ ਦੇ ਅੰਦਰ ਲਾਇਸੈਂਸ ਰੀਨਿਊ ਨਹੀਂ ਕਰਵਾਏਗਾ ਤਾਂ ਉਸ ਕੋਲੋਂ 150 ਰੁਪਏ ਜੁਰਮਾਨਾ ਵਸੂਲ ਕੀਤਾ ਜਾਵੇਗਾ।
ਇਸ ਤਰ੍ਹਾਂ ਗਾਂ, ਮੱਝ ਵਰਗ ਦਾ ਲਾਇਸੈਂਸ ਨਿਰਧਾਰਿਤ ਤਾਰੀਕ ਤਕ ਰੀਨਿਊ ਨਹੀਂ ਕਰਵਾਇਆ ਗਿਆ ਤਾਂ ਮਾਲਿਕ ਨੂੰ 200 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ। ਉਕਤ ਯੋਜਨਾ ‘ਤੇ ਸਰਕਾਰ ਜਲਦੀ ਹੀ ਮੋਹਰ ਲਗਾਉਣ ਜਾ ਰਹੀ ਹੈ। ਜਿਸ ਨਾਲ ਜਾਨਵਰ ਪ੍ਰੇਮੀਆਂ ‘ਤੇ ਕਰੋੜਾਂ ਰੁਪਏ ਦਾ ਨਵਾਂ ਬੋਝ ਪੈਣ ਦੇ ਆਸਾਰ ਹਨ।
Sikh Website Dedicated Website For Sikh In World

