ਗੌਂਡਰ ਗੈਂਗ ਵਲੋਂ ਇੰਸਪੈਕਟਰ ਬਿਕਰਮ ਬਰਾੜ ਨੂੰ ਧਮਕੀ

ਗੌਂਡਰ ਗੈਂਗ ਵਲੋਂ ਇੰਸਪੈਕਟਰ ਬਿਕਰਮ ਬਰਾੜ ਨੂੰ ਧਮਕੀ

 

ਜਲੰਧਰ : ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦਾ ਐਨਕਾਊਂਟਰ ਕਰਨ ਵਾਲੀ ਟੀਮ ‘ਚ ਸ਼ਾਮਲ ਪੰਜਾਬ ਪੁਲਸ ਦੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਗੌਂਡਰ ਗੈਂਗ ਨੇ ਧਮਕੀ ਦਿੱਤੀ ਹੈ।

ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂ ਦੇ ਫੇਸਬੁਕ ‘ਤੇ ਗੌਂਡਰ ਗੈਂਗ ਨੇ ਲਿਖਿਆ ਹੈ ਕਿ ‘ਯਾਰੀ ਲਗਾ ਕੇ ਗੱਦਾਰੀ ਕਰਨ ਵਾਲੇ ਬਿਕਰਮ ਬਰਾੜ ਨੇ ਚੰਗਾ ਨਹੀਂ ਕੀਤਾ

ਅਤੇ ਜੋ ਕੁਝ ਬਿਕਰਮ ਨੇ ਸਾਡੇ ਵੀਰਾਂ ਨਾਲ ਕੀਤਾ ਹੈ ਅਸੀਂ ਉਸ ਦਾ ਬਦਲਾ ਜਲਦੀ ਲਵਾਂਗੇ।

 


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿੱਕੀ ਗੌਂਡਰ ਦੇ ਸਸਕਾਰ ਸਮੇਂ ਉਸ ਦੇ ਮਾਮੇ ਨੇ ਮੀਡੀਆ ਅੱਗੇ ਕਿਹਾ ਸੀ ਕਿ ਬਿਕਰਮ ਬਰਾੜ ਗੌਂਡਰ ਦਾ ਜਲੰਧਰ ਸਪੋਰਟਸ ਸਕੂਲ ‘ਚ ਜਮਾਤੀ ਸੀ

 

ਅਤੇ ਉਨ੍ਹਾਂ ਦਾ ਆਪਸੀ ਮੇਲ-ਜੋਲ ਸੀ। ਗੌਂਡਰ ਦੇ ਮਾਮੇ ਨੇ ਕਿਹਾ ਸੀ ਕਿ ਬਿਕਰਮ ਬਰਾੜ ਨੇ ਹੀ ਗੌਂਡਰ ਨੂੰ ਗੱਲਬਾਤ ਲਈ ਅਬੋਹਰ ਬੁਲਾਇਆ ਸੀ ਅਤੇ ਫਿਰ ਧੋਖੇ ਨਾਲ ਉਸ ਦਾ ਐਨਕਾਊਂਟਰ ਕਰ ਦਿੱਤਾ ਪਰ ਇੰਸਪੈਕਟਰ ਬਰਾੜ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।

error: Content is protected !!