ਗਲਤ ਨੰਬਰ ਲੱਗਣ ਨਾਲ ਹੋਇਆ ਸਹੀ ਕੰਮ, ਤਬਾਹ ਹੋਣ…..

ਗਲਤ ਨੰਬਰ ਲੱਗਣ ਨਾਲ ਹੋਇਆ ਸਹੀ ਕੰਮ, ਤਬਾਹ ਹੋਣ ਤੋਂ ਬਚੀ ਲੜਕੀ ਦੀ ਜ਼ਿੰਦਗੀ..

ਇਕ ਦਿਲ ਕੰਬਾਊ ਜੁਰਮ ਨੂੰ ਅੰਜਾਮ ਦੇਣ ਜਾ ਰਹੇ ਦੋ ਨੌਜਵਾਨਾਂ ਦੇ ‘ਰੌਂਗ ਨੰਬਰ’ ਡਾਇਲ ਕਰਨ ਨਾਲ ਇਕ ਲੜਕੀ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਗਈ। ਦੋਵੇਂ ਲੜਕੀ ਨੂੰ ਜੀ. ਬੀ. ਰੋਡ ‘ਤੇ ਵੇਚਣ ਵਾਲੇ ਸਨ ਪਰ ਦਿਲਚਸਪ ਇਹ ਹੈ ਕਿ ਉਨ੍ਹਾਂ ਜਿਸ ਵਿਅਕਤੀ ਨੂੰ ਜੀ. ਬੀ. ਰੋਡ ਦਾ ਕੋਠਾ ਮਾਲਕ ਜਾਂ ਦਲਾਲ ਸਮਝਿਆ, ਉਹ ਕਮਲਾ ਮਾਰਕੀਟ ਥਾਣੇ ਦੇ ਐੱਸ. ਐੱਚ. ਓ. ਨਿਕਲੇ।

ਦਰਅਸਲ, ਦੋਵਾਂ ਵਿਅਕਤੀਆਂ ਨੇ ਇੰਟਰਨੈੱਟ ‘ਤੇ ਅਪਲੋਡ ਜੀ. ਬੀ. ਰੋਡ ਦੇ ਕੋਠਿਆਂ ਦੇ ਵੀਡੀਓ ਦੇਖੇ ਸਨ। ਉਨ੍ਹਾਂ ਵੀਡੀਓ ਵਿਚ ਇਕ ਕੋਠੇ ਦੇ ਅੰਦਰ ਬੋਰਡ ‘ਤੇ ਲਿਖਿਆ ਮੋਬਾਇਲ ਨੰਬਰ ਨਜ਼ਰ ਆਇਆ। ਦੋਵਾਂ ਨੂੰ ਲੱਗਾ ਕਿ ਇਹ ਕੋਠੇ ਵਾਲਿਆਂ ਦਾ ਨੰਬਰ ਹੈ।

 

 

ਉਹ ਉਸ ‘ਤੇ ਕਾਲ ਕਰ ਕੇ ਲੜਕੀ ਵੇਚਣ ਦੀ ਡੀਲ ਕਰਨ ਲੱਗੇ। ਅਸਲ ਵਿਚ, ਉਹ ਮੋਬਾਇਲ ਨੰਬਰ (ਬੋਰਡ ਤੇ ਲਿਖ ਕੇ) ਖੁਦ ਪੁਲਸ ਨੇ ਕੋਠਿਆਂ ‘ਤੇ ਲਾਏ ਸਨ। ਫੋਨ ਆਉਣ ਤੋਂ ਬਾਅਦ ਐੱਸ. ਐੱਚ. ਓ. ਨੇ ਖੁਦ ਕੋਠਾ ਮਾਲਕ ਬਣ ਕੇ ਉਨ੍ਹਾਂ ਵਿਅਕਤੀਆਂ ਨਾਲ ਡੀਲ ਕੀਤੀ।

 

ਉਨ੍ਹਾਂ ਕੋਲ ਸਾਦੇ ਕੱਪੜਿਆਂ ਵਿਚ ਪੁਲਸ ਨੂੰ ਭੇਜਿਆ। ਖਰੀਦੋ-ਫਰੋਖਤ ਦੀ ਫਾਈਨਲ ਰਕਮ ਤੈਅ ਹੋਈ। 20 ਹਜ਼ਾਰ ਰੁਪਏ ਐਡਵਾਂਸ ਵਿਚ ਦਿੱਤੇ ਅਤੇ ਪੁਲਸ ਟੀਮ ਨੇ ਲੜਕੀ ਸੇਫ ਕਸਟਡੀ ਵਿਚ ਲੈ ਕੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।

 

 

ਡੀ. ਸੀ. ਪੀ. ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦੀ ਪਛਾਣ ਅਮਰ ਅਤੇ ਰਣਜੀਤ ਦੇ ਤੌਰ ‘ਤੇ ਹੋਈ ਹੈ। ਲੜਕੀ ਦੀ ਉਮਰ 17 ਸਾਲ ਹੈ।

error: Content is protected !!