ਗਰੰਟੀ ਆ ਇਸ ਤਰਾਂ ਦਾ ਵਿਆਹ ਤੁਸੀਂ ਜਿੰਦਗੀ ‘ਚ ਨਹੀਂ ਦੇਖਿਆ ਹੋਵੇਗਾ ..

ਗਰੰਟੀ ਆ ਇਸ ਤਰਾਂ ਦਾ ਵਿਆਹ ਤੁਸੀਂ ਜਿੰਦਗੀ ‘ਚ ਨਹੀਂ ਦੇਖਿਆ ਹੋਵੇਗਾ ..

ਕਿੳੁਂ ? ਦੇਖਿਅੈ…ੲਿਹੋ ਜਿਹਾ ਵਿਅਾਹ? ਜਦੋਂ ‘ਸੋਚ’ ‘ਸੱਚ’ ‘ਚ ਤਬਦੀਲ ਹੁੰਦੀ ਅੈ ਤਾਂ ਜ਼ਮਾਨਾ ੳੁਸ ਸੋਚਵਾਨ ਸਖ਼ਸ਼ ਲਈ ਰਾਹ ਛੱਡ ਕੇ ਖਲੋ ਜਾਂਦੈ!Image result for sikh marriage
ਓਹ ਸੋਚ ਜਿਹਨਾਂ ਦੇ ਅੰਦਰ ਘਰ ਕਰ ਜਾਂਦੀ ਅੈ, ਓਸ ਸਖ਼ਸ਼ ਦੇ ਸੰਗੀ ਹੋ ਤੁਰਦੇ ਹਨ! ਅਜਿਹੀ ਹੀ ਨਵੀਂ ਲੀਹ/ਪਿਰਤ ਪਾੳੁਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ੲਿੰਗਲੈਂਡੋਂ ਪਰਤੇ ਨੌਜਵਾਨ ਪਰਮਜੀਤ ਸਿੰਘ ੳੁਰਫ਼ “ਕੁੱਕੀ ਭੰਮਰਾ ” ਨੇ!
ਕੁੱਕੀ ਨੇ ਅਾਪਣੇ ਵਿਅਾਹ ‘ਚ ਨਵੀਂ ਪਿਰਤ ਦਾ ਮੁੱਢ ੲਿਹ ਬੰਨ੍ਹਿਅਾ ਕਿ ੳੁਸਦੀ ਜੰਞ ਕਿਸੇ ਮਹਿੰਗੇ ਮੈਰਿਜ ਪੈਲੇਸ ਦੀ ਨਿਸਬਤ ਡੱਬਵਾਲੀ ਦੇ ੲਿੱਕ ਗੁਰੂਘਰ ਪਹੁੰਚੀ! ਬਿਨਾਂ ਡੀ.ਜੇ., ਬਿਨਾਂ ਵਾਜਿਅਾਂ ਦੇ ਸ਼ੋਰ ਸ਼ਰਾਬੇ ਦੇ ਅਾਨੰਦ ਕਾਰਜ ਹੋੲੇ! ਸ਼ਗਨ ਪਾੳੁਣ ਦੀ ਰਸਮ ਮੂਲੋਂ ਹੀ ਨਿਵੇਕਲੀ ੲਿਸ ਗੱਲੋਂ ਸੀ ਕਿ ਕਿਸੇ ਨੇ ਵੀ ਕੁੱਕੀ ਤੇ ੳੁਸਦੀ ਜੀਵਨ ਸਾਥਣ ਗੋਲਡੀ ਨੂੰ ਨੋਟਾਂ ਦੇ ਸ਼ਗਨ ਦੀ ਬਜਾੲੇ ਕਿਤਾਬ ਅਤੇ ਫ਼ੁੱਲ ਭੇਂਟ ਕੀਤਾ!
ਗੁਰੂਘਰ ‘ਚ ਹੀ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ ਹੋੲੀ ਸੀ! ਬਰਾਤੀ ਅਾਪਣੀ ਪਸੰਦੀਦਾ ਕਿਤਾਬ ਖਰੀਦ ਕੇ ਜੋੜੀ ਨੂੰ ਭੇਂਟ ਕਰ ਦਿੰਦੇ! ਜਾੜ੍ਹ ਕਰਾਰੀ ਕਰਨ ਵਾਲੇ ਕੌੜੇ ਪਾਣੀ ਤੋਂ ਰਹਿਤ ੲਿਸ ਵਿਅਾਹ ‘ਚ ਲਲਕਾਰੇ ਵੱਜਣ ਦੀ ਨੌਬਤ ਤਾਂ ਕੀ ਅਾੳੁਣੀ ਸੀ ਸਗੋਂ ਗਿਅਾਨ ਦਾ ਚਾਨਣ ਕਿਤਾਬਾਂ ਵੰਡਦਾ ੲਿਹ ਵਿਅਾਹ “ਬਿਨਾ ਦਾਜ ਦਹੇਜ” ਦੇ ਨੇਪਰੇ ਚੜ੍ਹਿਅਾ!
ਕਿਤਾਬਾਂ ਨਾਲ ਮੋਹ ਪਾਲੀ ਬੈਠੇ ਕੁੱਕੀ ਦਾ ਕਹਿਣਾ ਹੈ ਕਿ ਵਿਅਾਹ ਮੌਕੇ ੲਿਕੱਠੀਅਾਂ ਹੋੲੀਅਾਂ ਕਿਤਾਬਾਂ ਨਾਲ ੳੁਹ ਪਿੰਡ ‘ਚ “ਕਿਤਾਬ ਘਰ” ਖੋਲ੍ਹੇਗਾ! ਸੋ ਦੋਸਤੋ… ੲਿੱਕ ਦੂਜੇ ਨਾਲੋਂ ਵਧ ਕੇ ਖਰਚ ਕਰਨ ਦੀ ਹੋੜ ਤੋਂ ਕਿਨਾਰਾ ਕੀਤਿਅਾਂ ਹੀ ਬਚਿਅਾ ਜਾ ਸਕਦਾ ਹੈ! ਨਹੀਂ ਤਾਂ ਖ਼ੁਦਕੁਸ਼ੀਅਾਂ ਦੇ ਬੂਟੇ ਨੂੰ “ਬਾਰਾਂਮਾਸਾ” ਫ਼ਲ ਲਗਦਾ ਹੀ ਰਹਿਣੈ! ?ਮਨਦੀਪ ਖੁਰਮੀ ਹਿੰਮਤਪੁਰਾ

error: Content is protected !!