ਗਰਮੀ ਨਾਲ ਨਹੀਂ, ਕੜਾਕੇ ਦੀ ਠੰਡ ਨਾਲ ਹੋਵੇਗਾ ਧਰਤੀ ਤੋਂ ਜੀਵਨ ਦਾ ਅੰਤ, ਜਾਣੋ ਪੂਰਾ ਮਾਮਲਾ
ਨਵੀਂ ਦਿੱਲੀ : ਦਿੱਲੀ ਵਿਚ ਚੱਲ ਰਹੇ ਕੌਮਾਂਤਰੀ ਪੁਸਤਕ ਮੇਲੇ ਦੀ ਥੀਮ ਇਸ ਵਾਰ ਵਾਤਾਵਰਣ ਨੂੰ ਲੈ ਕੇ ਰੱਖੀ ਗਈ ਹੈ। ਵਾਤਾਵਰਣ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਪਬਲੀਕੇਸ਼ਨਜ਼ ਨੇ ਆਪਣੀਆਂ ਆਪਣੀਆਂ ਕਿਤਾਬਾਂ ਇੱਥੇ ਡਿਸਪਲੇਅ ਕੀਤੀਆਂ ਹਨ। ਤੁਸੀਂ ਅਕਸਰ ਸੁਣਿਆ ਹੋਵੇਗਾ, ਟੀਵੀ ‘ਤੇ ਦੇਖਿਆ ਹੋਵੇਗਾ ਅਤੇ ਅਖ਼ਬਾਰਾਂ ਵਿਚ ਪੜ੍ਹਿਆ ਹੋਵੇਗਾ ਕਿ ਗਲੋਬਲ ਵਾਰਮਿੰਗ ਵਧ ਰਹੀ ਹੈ। ਗਲੋਬਲ ਵਾਰਮਿੰਗ ਦੇ ਚਲਦੇ ਸਾਡੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਸਮੁੰਦਰਾਂ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਇਨਸਾਨੀ ਜੀਵਨ ‘ਤੇ ਖ਼ਤਰਾ ਮੰਡਰਾ ਰਿਹਾ ਹੈ।
ਖਾਸ ਤੌਰ ‘ਤੇ ਸਮੁੰਦਰ ਕਿਨਾਰੇ ਦੇ ਦੁਨੀਆ ਭਰ ਦੇ ਸ਼ਹਿਰਾਂ ਦੇ ਡੁੱਬਣ ਦੇ ਸ਼ੱਕ ਵਾਲੀਆਂ ਖ਼ਬਰਾਂ ਤੁਸੀਂ ਪੜ੍ਹੀਆਂ ਅਤੇ ਸੁਣੀਆਂ ਹੋਣਗੀਆਂ ਪਰ ਜੇਕਰ ਕੋਈ ਤੁਹਾਨੂੰ ਇਹ ਆਖੇ ਕਿ ਅਜਿਹੀਆਂ ਸਾਰੀਆਂ ਗੱਲਾਂ ਸਹੀ ਨਹੀਂ ਹਨ ਤਾਂ ਇਸ ਬਾਰੇ ਵਿਚ ਅੱਗੇ ਗੱਲ ਕਰਨਗੇ। ਪਹਿਲਾਂ ਜਾਣਦੇ ਹਾਂ ਪੁਸਤਕ ਮੇਲੇ ਦੇ ਥੀਮ ਮੰਡਪ ਵਿਚ ਕੀ ਹੈ?ਥੀਮ ਮੰਡਪ ਇਸ ਵਾਰ ਦੇ ਕੌਮਾਂਤਰੀ ਪੁਸਤਕ ਮੇਲੇ ਦੀ ਥੀਮ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਥੀਮ ਮੰਡਪ ਦੇ ਗੇਟ ‘ਤੇ ਪਹੁੰਚਦੇ ਹੀ ਤੁਹਾਨੂੰ ਸਾਰੇ ਪਾਸੇ ਵਾਤਾਵਰਣ ਨਾਲ ਜੁੜੀਆਂ ਚੀਜ਼ਾਂ ਨਜ਼ਰ ਆਉਣਗੀਆਂ। ਫਿਰ ਚਾਹੇ ਉਹ ਬਾਂਸ ਦੇ ਡੰਡਿਆਂ ਨਾਲ ਬਣਾਇਆ ਖ਼ੂਬਸੂਰਤ ਗੇਟ ਹੋਵੇ ਜਾਂ ਬੈਂਤ ਦੀ ਮਹੀਨ ਕਾਰੀਗਰੀ ਨਾਲ ਬੁਣੇ ਗਏ ਸੋਫ਼ੇ, ਕੁਰਸੀ ਅਤੇ ਮੇਜ਼ ਹੋਣ।ਮੰਡਪ ਦੇ ਅਲੱਗ-ਅਲੱਗ ਸਟਾਲ ਦੀ ਛੱਤ ਵੀ ਫੂਸ ਨਾਲ ਬਣਾਈ ਗਈ ਹੈ। ਇਹੀ ਨਹੀਂ, ਜਿਨ੍ਹਾਂ ਖੰਭਿਆਂ ‘ਤੇ ਇਹ ਛੱਤ ਟਿਕੀ ਹੋਈ ਹੈ, ਉਨ੍ਹਾਂ ਨੂੰ ਵੀ ਮਿੱਟੀ ਨਾਲ ਲਿੱਪਿਆ ਗਿਆ ਹੈ ਜੋ ਦਿੱਲੀ ਵਿਚ ਵਾਤਾਵਰਣ ਦੇ ਪ੍ਰਤੀ ਲਗਾਅ ਦੇ ਅੰਦਾਜ਼ ਨੂੰ ਬਿਆਨ ਕਰਦੀ ਹੈ। ਮੰਡਪ ਦੇ ਵਿਚਕਾਰ ਇੱਕ ਵੱਡਾ ਸਾਰਾ ਗਲੋਬ ਵੀ ਲਗਾਇਆ ਗਿਆ ਹੈ ਜੋ ਸਾਡੀ ਪ੍ਰਿਥਵੀ ਵਾਂਗ ਲਗਾਤਾਰ ਘੁੰਮ ਰਿਹਾ ਹੈ। ਇਹ ਸਾਨੂੰ ਸਾਡੀ ਪ੍ਰਿਥਵੀ ਦੇ ਪ੍ਰਤੀ ਜਾਗਰੂਕ ਕਰਨ ਦਾ ਸੰਦੇਸ਼ ਦਿੰਦਾ ਹੈ। ਇਸ ਤੋਂ ਇਲਾਵਾ ਸੋਲਰ ਪੈਨਲ ਅਤੇ ਵਿੰਡ ਮਿੱਲ ਨੂੰ ਦੇਖ ਕੇ ਵੀ ਸਮਝਿਆ ਜਾ ਸਕਦਾ ਹੈ ਕਿ ਇੱਥੇ ਵਾਤਾਵਰਣ ਸੰਭਾਲ ਦਾ ਸੰਦੇਸ਼ ਹਰ ਪਾਸੇ ਹੈ। ਵਾਤਾਵਰਣ ਦੇ ਲਈ ਚਿੰਤਾ ਦੇ ਵਿਚਕਾਰ ਇੱਥੇ ਮਿੱਟੀ ਨਾਲ ਸੁਰ ਵੀ ਤੁਹਾਨੂੰ ਮੰਤਰਮੁਗਧ ਕਰਨ ਲਈ ਕਾਫ਼ੀ ਹਨ।ਗਲੋਬਲ ਵਾਰਮਿੰਗ ਨੂੰ ਲੈ ਕੇ ਸੱਚ ਹੈ ਕਿ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਵਾਤਾਵਰਣ ਅਸੰਤੁਲਨ ਦੇ ਕਾਰਨ ਮੌਸਮ ਵਿਚ ਲਗਾਤਾਰ ਬਦਲਾਅ ਆ ਰਿਹਾ ਹੈ। ਕਦੇ ਪ੍ਰਚੰਡ ਗਰਮੀ ਪੈ ਰਹੀ ਹੈ ਤਾਂ ਕਦੇ ਭਿਆਨਕ ਹੜ੍ਹ ਲੋਕਾਂ ਦੀ ਜਾਨ ਲੈ ਰਿਹਾ ਹੈ। ਕਦੇ ਤੂਫ਼ਾਨ ਜਾਨਲੇਵਾ ਸਾਬਤ ਹੋ ਰਹੇ ਹਨ ਤਾਂ ਕਦੇ ਸੋਕੇ ਦੇ ਚਲਦੇ ਲੋਕਾਂ ਨੂੰ ਜਾਨ ਗਵਾਉਣੀ ਪੈ ਰਹੀ ਹੈ। ਇਨ੍ਹਾਂ ਸਾਰਿਆਂ ਆਫ਼ਤਾਂ ਦਾ ਕਾਰਨ ਨਿਸ਼ਚਿਤ ਤੌਰ ‘ਤੇ ਅਸੀਂ ਇਨਸਾਨ ਹੀ ਹਾਂ। ਇਸ ਲਈ ਗਲੋਬਲ ਵਾਰਿਮੰਗ ਅੱਜ ਚਿੰਤਾ ਦਾ ਵਿਸ਼ਾ ਹੈ।ਗਲੋਬਲ ਵਾਰਮਿੰਗ ਅਤੇ ਵਾਤਾਵਰਣ ਅਸੰਤੁਲਨ ਨੂੰ ਲੈ ਕੇ ਵਿਗਿਆਨੀ ਵੀ ਇੱਕ ਰਾਇ ਨਹੀਂ ਹਨ। ਕਈ ਵਾਰ ਕਿਹਾ ਜਾਂਦਾ ਹੈ ਕਿ ਗਲੋਬਲ ਵਾਰਮਿੰਗ ਵੱਡਾ ਖ਼ਤਰਾ ਹੈ ਤਾਂ ਕਈ ਵਾਰ ਰਿਸਰਚ ਸਾਹਮਣੇ ਆਉਂਦੀ ਹੈ ਕਿ ਧਰਤੀ ਹਿਮਯੁੱਗ ਵੱਲ ਵਧ ਰਹੀ ਹੈ। ਇਸ ‘ਤੇ ਰਤਨੇਸ਼ਵਰ ਦੱਸਦੇ ਹਨ ਕਿ ਰੂਸੀ ਵਿਗਿਆਨੀਆਂ ਦੀ ਅਲੱਗ ਥਿਊਰੀ ਹੈ। ਉਹ ਦੱਸਦੇ ਹਨ ਕਿ ਰੂਸੀ ਵਿਗਿਆਨੀਆਂ ਦੇ ਅਨੁਸਾਰ ਧਰਤੀ ਦਾ ਤਾਪਮਾਨ ਵਧਣ ਨਾਲ ਵਾਸ਼ਪੀਕਰਨ ਵਧੇਗਾ, ਆਸਮਾਨ ਵਿਚ ਬੱਦਲ ਛਾ ਜਾਣਗੇ। ਸੂਰਜ ਦੀਆਂ ਤੇਜ਼ ਕਿਰਨਾਂ ਧਰਤੀ ਤੱਕ ਨਹੀਂ ਪਹੁੰਚਣਗੀਆਂ, ਧਰਤੀ ‘ਤੇ ਹਨ੍ਹੇਰਾ ਛਾ ਜਾਵੇਗਾ, ਮੋਹਲੇਧਾਰ ਬਾਰਿਸ਼ ਹੋਵੇਗੀ ਅਤੇ ਤਾਪਮਾਨ ਡਿੱਗਣ ਲੱਗੇਗਾ। ਇਸ ਤਰ੍ਹਾਂ ਹੌਲੀ ਹੌਲੀ ਧਰਤੀ ਇੱਕ ਵਾਰ ਹਿਮਯੁੱਗ ਵੱਲ ਵਧਣ ਲੱਗੇਗੀ।