ਖੁਦਕੁਸ਼ੀ ਦੇ ਕੁਝ ਘੰਟਿਆਂ ਪਹਿਲਾਂ ਹੀ …..

ਵਿਆਹ ਤੋਂ ਬਾਅਦ ਵੀ ਪ੍ਰੇਮ ਸਬੰਧਾਂ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਹਨਾਂ ਮਾਮਲਿਆਂ ਨੇ ਕਈ ਘਰਾਂ ਨੂੰ ਉਜਾੜਿਆ ਹੈ ਅਜਿਹਾ ਹੀ ਮਾਮਲਾ ਖੰਨਾ ਤੋਂ ਆਇਆ ਹੈ ।

ਜਿਥੇ ਇਕ ਵਿਆਹੇ ਹੋਏ ਨੌਜਵਾਨ ਦੀ ਜ਼ਿੰਦਗੀ ਵੀ ਬਰਬਾਦ ਹੋਈ ਹੈ ਉਥੇ ਖੰਨਾ ਪੁਲਿਸ ਵੀ ਸਵਾਲਾਂ ਦੇ ਘੇਰੇ ‘ਚ ਹੈ ਦਰਅਸਲ ਸੰਦੀਪ ਸਿੰਘ ਨਾਮ ਦੇ ਇਕ ਨੌਜਵਾਨ ਕੈਦੀ ਨੇ ਪੁਲਿਸ ਹਿਰਾਸਤ ‘ਚ ਹੀ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਕੈਦੀਆਂ ਨੂੰ ਫ਼ੜਨਾ ਅਤੇ ਉਹਨਾਂ ਦੀ ਰੱਖਿਆ ਕਰਨਾ ਵੀ ਪੁਲਿਸ ਦੀ ਹੀ ਜ਼ਿੰਮੇਵਾਰੀ ਹੈ ਪਰ ਇਥੇ ਪੁਲਿਸ ਆਪਣੇ ਆਪ ਨੂੰ ਬੇਕਸੂਰ ਦੱਸ ਰਹੀ ਹੈ।

ਪੁਲਿਸ ਮੁਤਾਬਿਕ ਸੰਦੀਪ ਸਿੰਘ ਧਾਰਾ 306 ਤਹਿਤ ਜੇਲ੍ਹ ‘ਚ ਕੈਦ ਸੀ ਅਤੇ ਉਸਨੇ ਜੇਲ੍ਹ ਦੇ ਅੰਦਰਲੇ ਕਮਰੇ ‘ਚ ਜਾ ਕੇ ਪੱਖੇ ਨਾਲ਼ ਲਟਕ ਕੇ ਖੁਦਕੁਸ਼ੀ ਕਰ ਲਈ।

ਸੰਦੀਪ ਦੇ ਪਹਿਲਾਂ ਤੋਂ ਹੀ ਵਿਆਹੁਤਾ ਹਰਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸਨ। ਸੰਦਪਿ ਸਿੰਘ ਦੇ ਖੁਦਕੁਸ਼ੀ ਦੇ ਕੁਝ ਘੰਟਿਆਂ ਪਹਿਲਾਂ ਹੀ ਉਸਦੀ ਪ੍ਰੇਮਿਕਾ ਹਰਪ੍ਰੀਤ ਨੇ ਵੀ ਫ਼ਾਹਾ ਲਗਾ ਕੇ ਖੁਦਕੁਸ਼ੀ ਕੀਤੀ ਸੀ।ਹਰਪ੍ਰੀਤ ਦੇ ਪਤੀ ਮੁਤਾਬਿਕ ਸੰਦੀਪ ਨਸ਼ੇ ਦਾ ਆਦੀ ਵੀ ਸੀ ਅਤੇ ਉਸਦੀਆਂ ਹਰਕਤਾਂ ਨੇ ਉਸਦਾ ਘਰ ਉਜਾੜ ਦਿੱਤਾ।

error: Content is protected !!