ਮੋਦੀ ਦਾ ਇੱਕ ਹੋਰ-ਫੈਸਲਾ ਤੁਹਾਡੇ ਪਰਸ ‘ਚ ਰੱਖੇ ਡੈਬਿਟ ਤੇ ਕ੍ਰੈਡਿਟ ਕਾਰਡ ਨਹੀਂ ਰਹਿਣਗੇ ???

ਤੁਹਾਡੇ ਪਰਸ ‘ਚ ਰੱਖੇ ਡੈਬਿਟ ਤੇ ਕ੍ਰੈਡਿਟ ਕਾਰਡ ਅਗਲੇ ਤਿੰਨ-ਚਾਰ ਸਾਲ ‘ਚ ਕਿਸੇ ਕੰਮ ਦੇ ਨਹੀਂ ਰਹਿਣਗੇ। ਇੰਨਾ ਹੀ ਨਹੀਂ ਤੁਸੀਂ ਕੈਸ਼ ਕੱਢਣ ਲਈ ਜਿਸ ਏਟੀਐਮ ਮਸ਼ੀਨ ਦਾ ਇਸਤੇਮਾਲ ਕਰਦੇ ਹੋ, ਉਹ ਵੀ ਅਗਲੇ 3-4 ਸਾਲਾਂ ‘ਚ ਬੇਕਾਰ ਹੋ ਜਾਵੇਗੀ। ਖੁਦ ਸਰਕਾਰ ਦਾ ਅਜਿਹਾ ਮੰਨਣਾ ਹੈ। ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਸ਼ਨੀਵਾਰ ਨੂੰ ਕਿਹਾ ਕਿ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਨਾਲ-ਨਾਲ ਏਟੀਐਮ ਵੀ ਅਗਲੇ ਤਿੰਨ-ਚਾਰ ਸਾਲ ‘ਚ ਬੇਕਾਰ ਹੋ ਜਾਣਗੇ।
ਵਿੱਤੀ ਲੈਣ-ਦੇਣ ਲਈ ਸਿਰਫ ਮੋਬਾਈਲ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ‘ਚ 72 ਫੀਸਦੀ ਆਬਾਦੀ 32 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਹੈ। ਅਜਿਹੇ ‘ਚ ਉਸ ਲਈ ਅਮਰੀਕਾ ਤੇ ਯੂਰਪ ਦੇ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਯੂਥ ਹੈ। ਕਾਂਤ ਨੇ ਨੋਇਡਾ ‘ਚ ਅਮੇਟੀ ਯੂਨੀਵਰਸਿਟੀ ਦੇ ਕੈਂਪਸ ‘ਚ ਇੱਕ ਪ੍ਰੋਗਰਾਮ ‘ਚ ਇਹ ਗੱਲਾਂ ਆਖੀਆਂ।
ਉਨ੍ਹਾਂ ਕਿਹਾ ਕਿ ਭਾਰਤ ‘ਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਏਟੀਐਮ ਦੀ ਤਕਨੀਕ ਅਗਲੇ ਤਿੰਨ-ਚਾਰ ਸਾਲ ‘ਚ ਬੇਕਾਰ ਹੋ ਜਾਵੇਗੀ। ਅਸੀਂ ਸਾਰੇ ਲੈਣ-ਦੇਣ ਲਈ ਆਪਣੇ ਮੋਬਾਈਲ ਦਾ ਇਸਤੇਮਾਲ ਕਰਾਂਗੇ। ਕਾਂਤ ਨੂੰ ਅਮੇਟੀ ਯੂਨੀਵਰਸਿਟੀ ‘ਚ ਡਾਕਟਰੇਟ ਦੀ ਉਪਾਧੀ ਦੇਣ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ‘ਚ ਇਕੱਲਾ ਅਜਿਹਾ ਮੁਲਕ ਹੈ ਜਿੱਥੇ ਅਰਬਾਂ ਦੀ ਗਿਣਤੀ ਦਾ ਬਾਇਓਮੈਟ੍ਰਿਕ ਡਾਟਾ ਮੌਜੂਦ ਹੈ।
ਇਸ ਦੇ ਨਾਲ ਹੀ ਮੋਬਾਈਲ ਫੋਨ ਤੇ ਬੈਂਕ ਖਾਤੇ ਵੀ ਹਨ। ਇਸ ਲਈ ਭਵਿੱਖ ‘ਚ ਇਕ ਇਕੱਲਾ ਐਸਾ ਦੇਸ਼ ਬਣ ਜਾਵੇਗਾ ਜਿਸ ਕੋਲ ਅਰਬਾਂ ਬਾਇਓਮੈਟ੍ਰਿਕ ਡਾਟਾ ਹੋਵੇਗਾ।
Sikh Website Dedicated Website For Sikh In World