ਕੈਪਟਨ ਸਰਕਾਰ ਵੱਲੋਂ ‘ਸੁਖਬੀਰ ਦੇ ਡ੍ਰੀਮ ਪ੍ਰਾਜੈਕਟ’ 1600 ਸੇਵਾ ਕੇਂਦਰਾਂ ਨੂੰ ਬੰਦ ਕਰਨ ਦਾ ਫ਼ੈਸਲਾ

ਚੰਡੀਗੜ੍ਹ (ਨਰਿੰਦਰ ਜੱਗਾ) – ਪੰਜਾਬ ਸਰਕਾਰ ਨੇ ਸੂਬੇ ਵਿਚ ਚੱਲ ਰਹੇ 2140 ਸੇਵਾਕੇਂਦਰਾਂ ‘ਚੋਂ ਲਗਭਗ 75 ਫੀਸਦੀ 1600 ਕੇਂਦਰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਸਰਕਾਰ ਨੂੰ ਕਰੀਬ 90 ਕਰੋੜ ਰੁਪਏ ਸਾਲਾਨਾ ਦੀ ਬੱਚਤ ਹੋਵੇਗੀ। ਇਹ ਸੇਵਾ ਕੇਂਦਰ ਪਿਛਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰਾਜੈਕਟ ਸਨ। ਲੰਘੀ ਸ਼ਾਮ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਵਿਚ ਇਸ ਫੈਸਲੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ।close service centers

ਬੰਦ ਕੀਤੇ ਜਾਣ ਵਾਲੇ 90 ਫ਼ੀਸਦੀ ਸੇਵਾ ਕੇਂਦਰ ਦਿਹਾਤੀ ਖੇਤਰਾਂ ਵਿਚ ਹਨ, ਜਿਨ੍ਹਾਂ ਬਾਰੇ ਇਹ ਰਿਪੋਰਟ ਮਿਲੀ ਸੀ ਕਿ ਉੱਥੇ ਮਹੀਨੇ ਵਿਚ ਪ੍ਰਤੀ ਕੇਂਦਰ ਤੇ ਸਿਰਫ 5 ਤੋਂ 10 ਅਰਜ਼ੀਆਂ ਹੀ ਆਉਂਦੀਆਂ ਸਨ। ਦੂਜੇ ਫੇਸ ਵਿਚ ਹੋਰ ਵੀ ਸੇਵਾ ਕੇਂਦਰ ਬੰਦ ਕੀਤੇ ਜਾਣ ਦੀ ਤਿਆਰੀ ਹੈ।close service centersਜਾਣਕਾਰੀ ਅਨੁਸਾਰ, ਸੂਬੇ ਦੇ ਏ,ਬੀ ਅਤੇ ਸੀ ਸ਼੍ਰੇਣੀ ਦੇ ਸੇਵਾ ਕੇਂਦਰਾਂ ਦੀ ਕੁੱਲ ਗਿਣਤੀ 2140 ਹੈ, ਜਿਨ੍ਹਾਂ ਵਿਚ ਸੀ ਸ਼੍ਰੇਣੀ ਦੇ 1755 ਕੇਂਦਰ ਦਿਹਾਤੀ ਖੇਤਰ ਵਿਚ, ਬੀ ਸ਼੍ਰੇਣੀ ਦੇ 360 ਸ਼ਹਿਰੀ ਖੇਤਰ ਦੇ ਕੇਂਦਰ ਅਤੇ ਵੱਡੇ ਸ਼ਹਿਰਾਂ ਦੇ 22 ਕੇੰਦਰ ਹਨ। ਇਨ੍ਹਾਂ ‘ਚੋਂ ਸੀ ਸ਼੍ਰੇਣੀ ਦੇ ਪ੍ਰਤੀ ਸੇਵਾ ਕੇਂਦਰ ਤੇ 14 ਤੋਂ 20 ਕਰੋੜ ਰੁਪਏ ਖ਼ਰਚ ਆਏ ਸਨ, ਜਦਕਿ ਬਾਕੀਆਂ ‘ਤੇ ਪ੍ਰਤੀ ਸੇਵਾ ਕੇਂਦਰ 17 ਕਰੋੜ ਤੋਂ ਵੱਧ ਦਾ ਖ਼ਰਚ ਆਇਆ ਸੀ।close service centersਇਹ ਸਿਰਫ ਕੇਂਦਰ ਦੇ ਨਿਰਮਾਣ ਅਤੇ ਕੇਂਦਰ ਨੂੰ ਚਲਾਉਣ ਦਾ ਖ਼ਰਚ ਸੀ, ਜਿਸ ਵਿਚ ਮਸ਼ੀਨਾਂ, ਏਅਰ ਕੰਡੀਸ਼ਨਰ, ਫਰਨੀਚਰ ਅਤੇ ਹੋਰ ਸਮਾਨ ਸ਼ਾਮਿਲ ਸੀ। ਇਨ੍ਹਾਂ ਕੇਂਦਰਾਂ ਨੂੰ ਚਲਾਉਣ ਦਾ ਕੰਮ ਬੀ ਐੱਲਐੱਸ -ਈ ਸੋਲੂਸ਼ਨ ਨੂੰ ਦਿੱਤਾ ਹੋਇਆ ਸੀ।close service centersਇਨ੍ਹਾਂ ਸੇਵਾ ਕੇਂਦਰਾਂ ਵਿਚ ਸੇਵਾ ਦੇ ਅਧਿਕਾਰ ਤਹਿਤ ਮਿਲੀਆਂ 67 ਸੇਵਾਵਾਂ ਲਈ ਕੰਮ ਹੁੰਦਾ ਸੀ, ਜਿਸ ਵਿਚ ਜਨਮ ਅਤੇ ਮੌਤ ਦੇ ਸਰਟੀਫੀਕੇਟ, ਅਸਲਾ ਲਾਈਸੈਂਸ, ਬਿਜਲੀ ਬਿੱਲ, ਪਾਣੀ ਅਤੇ ਸੀਵਰੇਜ਼ ਬਿੱਲ, ਕਿਰਾਏਦਾਰਾਂ ਦੀ ਵੈਰੀਫੀਕੇਸ਼ਨ ਵਰਗੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ ਅਤੇ ਬਦਲੇ ਵਿਚ ਘੱਟ ਤੋਂ ਘੱਟ ਫੀਸ ਲਈ ਜਾਂਦੀ ਸੀ ਪਰ ਦਿਹਾਤੀ ਖੇਤਰ ਵਿਚ ਲੋਕ ਇਸ ਸੇਵਾ ਦਾ ਲਾਭ ਨਹੀਂ ਲੈ ਰਹੇ ਸਨ।close service centersਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁੱਝ ਦਿਨ ਪਹਿਲਾਂ ਹੀ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਸੇਵਾ ਕੇਂਦਰਾਂ ਨੂੰ ਬੰਦ ਕਰਨ ਦਾ ਸੰਕੇਤ ਦੇ ਦਿੱਤਾ ਸੀ। ਸੇਵਾ ਕੇਂਦਰਾਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਸੂਬੇ ਦੇ ਤਮਾਮ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।close service centersਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਬਾਰੇ ਸਰਕਾਰ ਵੱਲੋਂ ਕਰਵਾਏ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ 70 ਤੋਂ 80 ਫ਼ੀਸਦੀ ਕੇਂਦਰਾਂ ਨੂੰ ਬੰਦ ਕਰਨ ਦੀ ਲੋੜ ਹੈ, ਜੋ ਸਰਕਾਰ ‘ਤੇ ਫਾਲਤੂ ਬੋਝ ਬਣ ਰਹੇ ਹਨ ਕਿਉਂਕਿ ਉਨ੍ਹਾਂ ਵਿਚ ਨਾਮਾਤਰ ਕੰਮ ਹੁੰਦਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਨੂੰ ਮੁੱਖ ਸਕੱਤਰ ਅਤੇ ਸਟੇਟ ਈ ਗਵਰਨੈਂਸ ਕਮੇਟੀ ਦੀ ਮੀਟਿੰਗ ਵਿਚ 1600 ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ।

error: Content is protected !!