ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਸਥਾਪਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੀਵਨ ‘ਤੇ ਬਣੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਨਾਂ ਹੈ “ਐਨ ਇਨਸਿਗਨੀਫ਼ਿਕੈਂਟ ਮੈਨ”।

ਖੁਸ਼ਬੂ ਰਾਂਕਾ ਤੇ ਵਿਨੈ ਸ਼ੁਕਲਾ ਦੀ ਨਿਰਦੇਸ਼ਨਾ ਵਿੱਚ ਬਣੀ ਇਹ ਫ਼ਿਲਮ ਤੱਥਾਂ ਦੇ ਆਧਾਰ ‘ਤੇ ਰਾਜਨੀਤਕ ਫ਼ਿਲਮ ਹੈ, ਜੋ ਸਮਾਜਿਕ ਕਾਰਕੁਨ ਤੋਂ ਸਿਆਸੀ ਆਗੂ ਬਣੇ ਅਰਵਿੰਦ ਕੇਜਰੀਵਾਲ ਦੀ ਕਹਾਣੀ ਨੂੰ ਦਰਸਾਉਂਦੀ ਹੈ।

ਵਾਇਸ ਦਸਤਾਵੇਜ਼ੀ ਫ਼ਿਲਮਾਂ ਦੇ ਕਾਰਜਕਾਰੀ ਨਿਰਮਾਤਾ ਜੇਸਨ ਮੋਜਿਕਾ ਨੇ ਕਿਹਾ ਸੀ ਕਿ ਉਨ੍ਹਾਂ “ਐਨ ਇਨਸਿਗਨੀਫ਼ਿਕੈਂਟ ਮੈਨ” ਨੂੰ 2016 ਦੇ ਟੋਰੰਟੋ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਵੇਖੀ ਸੀ, ਤਾਂ ਲੱਗਿਆ ਸੀ ਕਿ ਇਹ ਫ਼ਿਲਮ ਮਾਰਸ਼ਲ ਕਰੀ ਦੀ ‘ਸਟ੍ਰੀਟ ਫਾਈਟ’ ਤੋਂ ਬਾਅਦ ਜ਼ਮੀਨੀ ਰਾਜਨੀਤੀ ‘ਤੇ ਬਣੀ ਹੋਈ ਸਭ ਤੋਂ ਵਧੀਆ ਦਸਤਾਵੇਜ਼ੀ ਫ਼ਿਲਮ ਹੈ।

ਇਸ ਫ਼ਿਲਮ ‘ਤੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀ.ਬੀ.ਐਫ.ਸੀ.) ਦੇ ਸਾਬਕਾ ਮੁਖੀ ਪਹਿਲਾਜ ਨਹਿਲਾਨੀ ਨੂੰ ਇਤਰਾਜ਼ ਸੀ। ਉਨ੍ਹਾਂ ਫ਼ਿਲਮ ਰਿਲੀਜ਼ ਕਰਨ ਲਈ ਫ਼ਿਲਮ ਨਿਰਮਾਤਾਵਾਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਅਰਵਿੰਦ ਕੇਜਰੀਵਾਲ ਤੋਂ ਕੋਈ ਇਤਰਾਜ਼ ਨਾ ਹੋਣ ਦਾ ਪ੍ਰਮਾਣ ਪੱਤਰ ਪੇਸ਼ ਕਰਨ ਲਈ ਕਿਹਾ ਸੀ।

ਬਾਅਦ ਵਿੱਚ ਇਸ ਫ਼ਿਲਮ ਨੂੰ ਮਨਜ਼ੂਰੀ ਮਿਲ ਗਈ ਸੀ ਤੇ ਹੁਣ ਇਹ ਸਿਨੇਮਾਘਰਾਂ ਵਿੱਚ ਵਿਖਾਈ ਜਾਵੇਗੀ। ਇੱਥੇ ਵੇਖੋ “ਐਨ ਇਨਸਿਗਨੀਫ਼ਿਕੈਂਟ ਮੈਨ” ਦਾ ਟ੍ਰੇਲਰ-
Sikh Website Dedicated Website For Sikh In World