ਕੁੜੀ ਦੇ ਵਿਆਹ ਨੂੰ ਹਾਲੇ 10 ਦਿਨ ਹੀ ਹੋਏ ਸਨ ਅਤੇ ਗਿਆਰਵੇ ਦਿਨ… (Video)
ਕਈ ਵਾਰ ਇਨਸਾਨ ਮਜਬੂਰੀ ਅਤੇ ਫ਼ਿਕਰਾਂ ਦੇ ਵੱਸ ਹੋ ਕੇ ਅਜਿਹਾ ਫੈਸਲਾ ਕਰ ਲੈਂਦਾ ਹੈ ਜਿਸ ਪਿੱਛੋਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ ਹੈ । ਅਜਿਹਾ ਹੀ ਇੱਕ ਕੰਮ ਮੋਗੇ ਦੀ ਰਹਿਣ ਵਾਲੀ ਇੱਕ ਕੁੜੀ ਨਵਜੋਤ ਕੌਰ ਨੇ ਕੀਤਾ ਹੈ ਜਿਸ ਦਾ ਕਿ ਹਾਲੇ ਵਿਆਹ ਵਾਲਾ ਚੂੜਾ ਵੀ ਨਹੀਂ ਸੀ ਉੱਤਰਿਆ ।
ਇਸੇ ਤਰ੍ਹਾਂ ਹੀ ਖੁਦਕੁਸ਼ੀਆਂ ਦਾ ਸਿਲਸਿਲਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਕਿਧਰੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਅਤੇ ਕਿਧਰੇ ਮਜਬੂਰ ਧੀਆਂ । ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਜੋ ਕਿ ਮੋਗਾ ਤੋਂ ਹੈ । ਇੱਥੋਂ ਦੀ ਰਹਿਣ ਵਾਲੀ ਇੱਕ ਚੌਵੀ ਸਾਲਾਂ ਲੜਕੀ ਨਵਜੋਤ ਕੌਰ ਨੇ ਜਿਸ ਦਾ ਕਿ ਹਾਲੇ ਦਸ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ । ਉਸ ਨੇ ਗਿਆਰਵੇਂ ਦਿਨ ਅਚਾਨਕ ਹੀ ਖੁਦਕੁਸ਼ੀ ਕਰ ਲਈ।
ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਕੋਲੋਂ ਇਸ ਦੀ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਸੀ ਹੋਈ ਜਿਸ ਕਰਕੇ ਨਵਜੋਤ ਨੂੰ ਅਜਿਹਾ ਕਦਮ ਉਠਾਉਣਾ ਪੈਂਦਾ । ਨਵਜੋਤ ਕੌਰ ਦਾ ਵਿਆਹ ਹਾਲੇ ਜਨਵਰੀ ਮਹੀਨੇ ਦੀ 24 ਤਰੀਕ ਨੂੰ ਹੋਇਆ ਸੀ ਅਤੇ ਉਹ ਵਿਆਹ ਦੇ ਮਗਰੋਂ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਆਈ ਹੋਈ ਸੀ । ਇੱਥੇ ਆ ਕੇ ਨਵਜੋਤ ਨਹੀਂ ਆਪਣੇ ਪੇਕਿਆਂ ਦੇ ਘਰ ਪੱਖੇ
ਨਾਲ ਲਟਕ ਕੇ ਫਾਹਾ ਲੈ ਲਿਆ ਅਤੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿੱਚ ਕੋਈ ਨਹੀਂ ਸੀ ਅਤੇ ਸਾਰੇ ਜੀਅ ਕੰਮ ਤੇ ਗਏ ਹੋਏ ਸਨ ਅਤੇ ਜਿਸ ਪਿੱਛੋਂ ਲੜਕੀ ਨੇ ਘਰ ਵਿੱਚ ਅਜਿਹਾ ਕਦਮ ਚੁੱਕਿਆ । ਲੜਕੀ ਦੇ ਖੁਦਕੁਸ਼ੀ ਕਰਨ ਦੀ ਅਸਲ ਵਜ੍ਹਾ ਹਾਲੇ ਤੱਕ ਕਿਸੇ ਨੂੰ ਵੀ ਸਮਝ ਨਹੀਂ ਆਈ ।
ਪਰਿਵਾਰ ਦੇ ਜੀਆਂ ਦਾ ਕਹਿਣਾ ਹੈ ਕਿ ਨਵਜੋਤ ਨੇ ਪਤਾ ਨਹੀਂ ਇਹ ਕਦਮ ਕਿਉਂ ਚੁੱਕਿਆ ਹੈ ਅਤੇ ਕਿਸੇ ਨੂੰ ਵੀ ਇਸ ਪਿਛਲੇ ਕਾਰਨ ਦਾ ਕੋਈ ਪਤਾ ਨਹੀਂ ਹੈ ।
ਦੇਖੋ ਵੀਡੀਓ
Sikh Website Dedicated Website For Sikh In World



