ਕ੍ਰਿਪਾ ਕਰਕੇ ਇੱਕ ਬਾਰ ਪੜ੍ਹੋ ਜਰੂਰ….?
ਗੁੱਸਾ ਨਾ ਕਰੋ ਗੌਰ ਕਰੋ
ਕੁੜੀ ਆਪਣੇ Boyfriend ਨੂੰ ਮਿਲਣ ਗਈ ਉਸਨੂੰ ਕਹਿਣ ਲੱਗੀ ਚੱਲ ਆਪਾ ਘਰੋਂ ਭੱਜ ਕੇ ਵਿਆਹ ਕਰਵਾ ਲਈਏ। ਮੁੰਡਾ ਚੁੱਪ ਰਿਹਾ ਕੁੜੀ ਵਾਰ-ਵਾਰ ਓਹੀ ਗੱਲ ਆਖ ਰਹੀ ਸੀ ਕਿ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਤੂੰ ਚਲ ਆਪਾ ਕੀਤੇ ਦੂਰ ਚਲੇ ਜਾਈਏ। ਮੁੰਡਾ ਫਿਰ ਵੀ ਕੁੱਝ ਨਾ ਬੋਲਿਆ ਚੁੱਪ ਰਿਹਾ ਕੁਛ ਸਮੇ ਬਾਅਦ ਕੁੜੀ ਦਾ #ਬਾਪ ਉਸਨੂੰ ਲੱਭਦਾ ਹੋਇਆ ਓਧਰ ਆ ਰਿਹਾ ਸੀ ਕੁੜੀ ਆਪਣੇ ਬਾਪ ਨੂੰ ਦੇਖ ਕੇ ਉੱਥੋਂ ਤੁਰਨ ਲੱਗੀ ਮੁੰਡੇ ਨੇ ਕੁੜੀ ਨੂੰ ਜਾਂਦੀ-ਜਾਂਦੀ ਨੂੰ ਪੁੱਛਿਆ ਤੇਰਾ Birthday ਕਲ੍ਹ ਆ ਕੁੜੀ ਸਿਰ ਹਲਾ ਕੇ ਚਲੀ ਗਈ.

ਦੂਸਰੇ ਦਿਨ ਕੁੜੀ ਦਾ birthday ਸੀ ਮੁੰਡੇ ਨੇ ਉਸਦੀ ਸਹੇਲੀ ਹੱਥ ਇਕ #ਗਿਫਟ ਭੇਜਿਆ। ਜਦੋ ਕੁੜੀ ਨੇ ਉਹ ਗਿਫ਼ਟ ਖੋਲਿਆ। ਉਸਦੀਆ ਅੱਖਾਂ ਭਰ ਆਈਆ ਗਿਫ਼ਟ ਚ ਇਕ ਸਫੇਦ ਰੰਗ ਦੀ #ਪਗੜੀ ਸੀ, ਇਕ ਕਾਗਜ ਦਾ ਟੁਕੜਾ ਸੀ ਜਿਸ ਉਪਰ ਮੁੰਡੇ ਨੇ ਲਿਖਿਆ ਸੀ “ਕਲ ਜਦੋ ਮੈਂ ਤੇਰੇ ਬਾਪੂ ਨੂੰ ਤੈਨੂੰ ਲੱਭਦੇ ਹੋਏ ਦੇਖਿਆ ਤਾ ਮੈਂ ਓਹਨਾ ਦੀਆ ਅੱਖਾਂ ਚ ਤੈਨੂੰ ਖੋ ਜਾਣ ਦਾ ਡਰ ਦੇਖਿਆ ਮੈੰ ਦੇਖਿਆ ਇਕ ਬਾਪ ਦਾ ਦਰਦ ਆਪਣੀ ਧੀ ਲਈ ਉਸਦਾ ਪਿਆਰ। ਮੈਥੋਂ ਉਹ ਸਭ ਦੇਖ ਕੇ ਰਹਿ ਨੀ ਹੋਇਆ ਮੈਂ ਸਾਰੀ ਰਾਤ ਰੋਇਆ ਤੇ ਤੂੰ ਤਾ ਕਮਲੀਏ ਉਸਦੀ ਧੀ ਆ ਤੈਨੂੰ ਆਪਣੇ ਬਾਪ ਦਾ ਦਰਦ ਕਿਉ ਨੀ ਦਿਸਦਾ ਮੇਰੇ ਵਰਗੇ ਲੱਖਾਂ ਮਿਲ ਜਾਣੇ ਤੈਨੂੰ ਪਰ ਮਾਪੇ ਕਦੀ ਦੁਬਾਰਾ ਨਹੀ ਮਿਲਣੇ। ਆਪਣੇ ਮਾਪਿਆ ਚ ਰਹਿ ਖੁਸ਼ ਰਹਿ ਤੇ ਆਪਣੇ ਬਾਪ ਨੂੰ ਕਦੀ ਦੁੱਖ ਨਾ ਦੇਵੀ ਕਿਉਕਿ ਬਾਪ ਇਕ ਸੂਰਜ ਦੀ ਤਰਾਂ ਆ ਸੂਰਜ ਗਰਮ ਜਰੂਰ ਹੁੰਦਾ ਪਰ ਯਾਦ ਰੱਖੀ ਜਦੋ ਸੂਰਜ ਹੀ ਡੁੱਬ ਗਿਆ ਤਾਂ ਹਨੇਰਾ ਛਾ ਜਾਂਦਾ…..
Sikh Website Dedicated Website For Sikh In World