ਕਾਰ ‘ਚ ਦੁੱਧ ਪਿਲਾ ਰਹੀ ਔਰਤ ਅਚਾਨਕ ਉੱਡਣ ਲੱਗੀ ਹਵਾ ‘ਚ, ਜਾਣੋ ਪੂਰਾ ਸੱਚ…

ਇਥੋਂ ਦੇ ਮਲਾਡ ਇਲਾਕੇ ਵਿੱਚ ਸੜਕ ਕੰਡੇ ਖੜੀ ਇੱਕ ਕਾਰ ਨੂੰ ਟਰੈਫਿਕ ਪੁਲਿਸ ਵਾਲੇ ਚੁੱਕ ਕੇ ਲੈ ਗਏ। ਕਾਰ ਦੀ ਪਿਛਲੀ ਸੀਟ ‘ਤੇ ਇੱਕ ਔਰਤ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ। ਟਰੈਫਿਕ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਕਾਰ ਸੜਕ ‘ਤੇ ਗਲਤ ਢੰਗ ਨਾਲ ਪਾਰਕ ਕੀਤੀ ਗਈ ਸੀ। ਉਨ੍ਹਾਂ ਨੇ ਕਾਰ ਨੂੰ ਕ੍ਰੇਨ ਨਾਲ ਉਠਾ ਲਿਆ ।

Woman Breastfeeding Baby

mumbai

ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਔਰਤ ਅਤੇ ਨੇੜੇ ਤੇੜੇ ਦੇ ਲੋਕ ਪੁਲਿਸ ਵਾਲਿਆਂ ਨੂੰ ਅਵਾਜ ਲਗਾ ਰਹੇ ਸਨ। ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਮੁੰਬਈ ਦੇ ਜੁਆਇੰਟ ਕਮਿਸ਼ਨਰ ਨੇ ਟਰੈਫਿਕ ਪੁਲਿਸ ਨੂੰ ਇਸ ਘਟਨਾ ਦੀ ਜਾਂਚ ਕਰ ਕੱਲ ਤੱਕ ਰਿਪੋਰਟ ਦੇਣ ਨੂੰ ਕਿਹਾ ਹੈ।

ਔਰਤ ਨੇ ਸ਼ੋਰ ਮਚਾਇਆ ਪਰ ਟਰੈਫਿਕ ਪੁਲਿਸ ਨੇ ਅਣਸੁਣਿਆ ਕੀਤਾ
ਇਹ ਘਟਨਾ ਸ਼ੁੱਕਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਮਲਾਡ ਦੀ ਐੱਸ ਵੀ ਰੋਡ ‘ਤੇ ਇੱਕ ਔਰਤ ਆਪਣੇ 7 ਮਹੀਨੇ ਦੇ ਬੱਚੇ ਦੇ ਨਾਲ ਆਪਣੀ ਕਾਰ ਵਿੱਚ ਬੈਠੀ ਹੋਈ ਸੀ। ਉਹ ਬੱਚੇ ਨੂੰ ਦੁੱਧ ਪਿਲਾ ਰਹੀ ਸੀ, ਉਦੋਂ ਟਰੈਫਿਕ ਪੁਲਿਸ ਵਾਲੇ ਆਏ ਅਤੇ ਕਾਰ ਨੂੰ ਕ੍ਰੇਨ ਨਾਲ ਚੁੱਕ ਕੇ ਲੈ ਜਾਣ ਲੱਗੇ। ਪੁਲਿਸ ਦੇ ਮੁਤਾਬਕ ਕਾਰ ਸੜਕ ‘ਤੇ ਗਲਤ ਢੰਗ ਨਾਲ ਪਾਰਕ ਕੀਤੀ ਗਈ ਸੀ। ਕਾਰ ਦੇ ਅੰਦਰ ਤੋਂ ਔਰਤ ਅਤੇ ਨੇੜੇ ਤੇੜੇ ਦੇ ਲੋਕ ਪੁਲਿਸ ਵਾਲਿਆਂ ਨੂੰ ਅਵਾਜ ਲਗਾ ਰਹੇ ਸਨ, ਪਰ ਉਨ੍ਹਾਂ ਪੁਲਿਸ ਵਾਲਿਆਂ ਨੇ ਇਨ੍ਹਾਂ ਅਵਾਜਾਂ ਨੂੰ ਅਣਸੁਣਿਆ ਕਰ ਦਿੱਤਾ।

mumbai

ਬੱਚੇ ਦੀ ਜਾਨ ਗਈ ਤਾਂ ਜ਼ਿੰਮੇਦਾਰ ਕੌਣ ? ਵੀਡੀਓ ਬਣਾਉਣ ਵਾਲਾ ਬੋਲਿਆ
ਇੱਕ ਵਿਅਕਤੀ ਨੇ ਇਸ ਘਟਨਾ ਦਾ ਵੀਡੀਓ ਤਿਆਰ ਕੀਤਾ। ਇਸ ਵਿਅਕਤੀ ਨੇ ਵਾਰ-ਵਾਰ ਕਾਰ ਵਿੱਚ ਔਰਤ ਤੇ ਬੱਚੇ ਦੇ ਹੋਣ ਦੀ ਗੱਲ ਟਰੈਫਿਕ ਕਾਂਸਟੇਬਲ ਨੂੰ ਕਹੀ। ਪਰ ਉਸ ਨੇ ਇਹ ਸਾਰਾ ਕੁਝ ਅਨ ਸੁਣਾ ਕਰ ਦਿੱਤਾ। ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਕਹਿੰਦੇ ਹੋਏ ਸੁਣਾਈ ਦੇ ਰਿਹੇ ਹੈ ਕਿ ਉਹ (ਔਰਤ) ਫਾਇਨ ਭਰਨ ਲਈ ਤਿਆਰ ਹੈ। ਜੇਕਰ ਬੱਚਾ ਮਰ ਗਿਆ ਤਾਂ ਇਸ ਦਾ ਜ਼ਿੰਮੇਦਾਰ ਕੌਣ ਹੋਵੇਗਾ।

mumbai

ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਹੋਵੇਗੀ – DCP ਟਰੈਫਿਕ
ਘਟਨਾ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਡੀ ਸੀ ਪੀ ਟਰੈਫਿਕ ਨੇ ਜਾਂਚ ਦਾ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਹ ਵੀਡੀਓ ਠੀਕ ਹੈ ਤਾਂ ਦੋਸ਼ੀ ਪੁਲਸ ਕਰਮਚਾਰੀ ‘ਤੇ ਸਖਤ ਕਾਰਵਾਈ ਹੋਵੇਗੀ।

mumbai

ਕਾਂਸਟੇਬਲ ਸਸਪੈਂਡ
ਟਰੈਫਿਕ ਡਿਪਾਰਟਮੈਂਟ ਦੇ ਜਾਇੰਟ ਸੀ ਪੀ ਅਮਿਤੇਸ਼ ਕੁਮਾਰ ਨੇ ਕਿਹਾ ਕਿ ਸ਼ੁਰੁਆਤੀ ਤੌਰ ‘ਤੇ ਇਸ ਵੀਡੀਓ ਨੂੰ ਵੇਖ ਅਜਿਹਾ ਲੱਗ ਰਿਹਾ ਹੈ ਕਿ ਔਰਤ ਅਤੇ ਉਸ ਦੇ ਬੱਚੇ ਦੀ ਲਾਇਫ ਨੂੰ ਮੁਸੀਬਤ ਵਿੱਚ ਪਾਇਆ ਗਿਆ। ਅੱਗੇ ਦੀ ਇੰਕਵਾਇਰੀ ਜਾਰੀ ਹੈ। ਕਾਂਸਟੇਬਲ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ।

mumbai

ਉਸ ‘ਤੇ ਡਿਪਾਰਟਮੈਂਟ ਐਕਸ਼ਨ ਜਾਂਚ ਰਿਪੋਰਟ ਆਉਣ ਦੇ ਬਾਅਦ ਲਿਆ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਇਕ ਜੋ ਇਹ ਘਟਨਾ ਹੋਈ ਹੈ ਉਹ ਬਹੁਤ ਹੀ ਸ਼ਰਮਨਾਕ ਹੈ। ਪੁਲਿਸ ਦਾ ਕੰਮ ਲੋਕਾਂ ਦੀ ਰੱਖਿਆ ਕਰਨਾ ਹੈ ਨਾ ਕਿ ਉਨ੍ਹਾਂ ਨੂੰ ਮੁਸੀਬਤ ‘ਚ ਪਾਉਣਾ।

mumbai

error: Content is protected !!