ਕਹਿੰਦੀ ਜਦੋਂ ਹਨੀਪ੍ਰੀਤ ਨੂੰ ਪੈਸੇ ਦੀ ਜਰੂਰਤ ਹੁੰਦੀ ਸੀ ਤਾਂ ਏਹੇ ਆਹ ਕੰਮ ਕਰਦੀ ਸੀ ……

ਹਨੀਪ੍ਰੀਤ ਬਾਰੇ ਸਾਥਣ ਵਲੋਂ ਚੱਪੇ-ਚੱਪੇ ਦੀ ਜਾਣੂ ਹੋਣ ਦਾ ਦਾਅਵਾ

ਚੰਡੀਗੜ੍ਹ, 7 ਅਕਤੂਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ  ਦੇ ਮਾਮਲੇ ਵਿਚ ਸੌਦਾ ਸਾਧ ਰਾਮ ਰਹੀਮ ਦੇ ਜੇਲ ਜਾਣ ਤੋਂ ਕਰੀਬ ਸਵਾ ਮਹੀਨੇ ਬਾਅਦ ਮਸਾਂ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਆਈ ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਯੰਕਾ ਤਨੇਜਾ ਬਾਰੇ ਨਿੱਤ ਨਵੇਂ ਪ੍ਰਗਟਾਵੇ ਹੋ ਰਹੇ ਹਨ। ਪੁਲਿਸ ਨੂੰ ਪੁੱਛਗਿਛ ‘ਚ ਸਹਿਯੋਗ ਨਾ ਦਿੰਦੇ ਹੋਏ ਭੋਲੀ-ਭਾਲੀ ਬਣ ਰਹੀ ਹਨੀਪ੍ਰੀਤ ਬਾਰੇ ਉਸ ਨਾਲ ਫੜੀ ਸਾਥਣ ਸੁਖਦੀਪ ਕੌਰ ਵਲੋਂ ਉਸ ਬਾਰੇ ਚੱਪੇ-ਚੱਪੇ ਦੀ ਜਾਣੂ ਹੋਣ ਦਾ ਦਾਅਵਾ ਕੀਤਾ ਹੈ। ਪੰਚਕੂਲਾ ਪੁਲਿਸ ਪੁੱਛਗਿਛ ਵਿਚ ਹਨੀਪ੍ਰੀਤ ਲਗਾਤਾਰ ਇਹ ਕਹਿ ਰਹੀ ਕਿ ਉਹ ਫ਼ਰਾਰੀ ਦੌਰਾਨ ਕਰੀਬ 38 ਦਿਨ ਕਿੱਥੇ-ਕਿੱਥੇ ਰਹੀ?

ਇਹ ਸੱਭ ਉਸ ਨੂੰ ਯਾਦ ਨਹੀਂ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਮੁਤਾਬਕ ਸੁਖਦੀਪ ਕੌਰ ਨੇ ਦਾਅਵਾ ਕੀਤਾ ਕਿ ਹਨੀਪ੍ਰੀਤ ਨੂੰ ਚੱਪੇ – ਚੱਪੇ ਦੀ ਜਾਣਕਾਰੀ ਹੈ। ਇਸ ਦੌਰਾਨ ਉਹ ਜਿੱਥੇ-ਜਿਥੇ ਵੀ ਗਈ ਉਸ ਨੂੰ ਕਿਸੇ ਕੋਲੋਂ ਰਸਤਾ ਪੁੱਛਣ ਤਕ ਦੀ ਲੋੜ ਨਹੀਂ ਪਈ। ਉਸ ਨੂੰ ਸਾਰੇ ਸੜਕਾਂ ਅਤੇ ਸ਼ਹਿਰਾਂ ਦੀ ਜਾਣਕਾਰੀ ਹੈ। ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਪੰਚਕੂਲਾ ਵਿਚ ਹਿੰਸਾ ਮਗਰੋਂ ਸੋਚੀ – ਸਮੱਝੀ ਰਣਨੀਤੀ ਤਹਿਤ ਗ਼ਾਇਬ ਹੋਈ ਹਨੀਪ੍ਰੀਤ ਨੇ ਗ੍ਰਿਫ਼ਤਾਰੀ ਵਲੋਂ ਪਹਿਲਾਂ ਅਪਣੇ ਆਪ ਨੂੰ ਪੁਲਿਸ ਗ੍ਰਿਫ਼ਤ ਤੋਂ ਬਚਾਈ ਰੱਖਣ ਲਈ ਮੋਬਾਈਲ ਫ਼ੋਨ 17 ਸਿਮ ਬਦਲੇ। ਨਾਲ ਹੀ ਉਹ ਫ਼ਰਜ਼ੀ ਨਾਮ ਤੋਂ ਬਣਾਏ ਫ਼ੇਸਬੁਕ ਅਕਾਊਂਟ ਰਾਹੀਂ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਲੈਂਦੀ ਰਹੀ।

ਪੁਲਿਸ ਕੋਲੋਂ ਅਪਣੀ  ਲੋਕੇਸ਼ਨ ਟਰੇਸ ਹੋਣੋਂ ਬਚਾਉਣ ਲਈ ਹਨੀਪ੍ਰੀਤ ਨੇ ਤਿੰਨ ਇੰਟਰਨੈਸ਼ਨਲ ਸਿਮ ਕਾਰਡ ਵੀ ਇਸਤੇਮਾਲ ਕੀਤੇ।  ਹੁਣ ਪੁਲਿਸ ਨੇ ਉਸ ਨੂੰ ਇਹ ਸਿਮ ਮੁਹਈਆ  ਕਰਾਉਣ ਵਾਲੇ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਹਾਲਾਂਕਿ ਹਨੀਪ੍ਰੀਤ ਅਪਣਾ ਮੋਬਾਈਲ ਫ਼ੋਨ ਗੁੰਮ ਹੋ ਚੁਕਾ ਹੋਣ ਦਾ ਦਾਅਵਾ ਕਰ ਰਹੀ ਹੈ।  ਸੁਖਦੀਪ ਕੌਰ ਨੇ ਇਕ ਹੋਰ ਅਹਿਮ ਜਾਣਕਾਰੀ ਪੁਲਿਸ ਨੂੰ ਇਹ ਦਿਤੀ ਹੈ ਕਿ   ਹਨੀਪ੍ਰੀਤ ਨੂੰ 38 ਦਿਨਾਂ ਦੌਰਾਨ ਜਦੋਂ ਵੀ ਰੁਪਏ – ਪੈਸੇ ਦੀ ਲੋੜ ਪਈ ਤਾਂ ਉਸ ਨੇ ਮੋਬਾਈਲ ਦਾ ਸਿਮ ਬਦਲ ਕੇ ਡੇਰਾ ਪ੍ਰੇਮੀਆਂ ਨਾਲ ਸੰਪਰਕ ਸਾਧਿਆ। ਜਿਸ ਮਗਰੋਂ ਉਸ ਨੂੰ ਗੁਪਤ ਟਿਕਾਣਿਆਂ ਉੱਤੇ ਪੈਸਾ ਪੁੱਜਦਾ ਵੀ ਕੀਤਾ ਜਾਂਦਾ ਰਿਹਾ।  ਸੁਖਦੀਪ ਮੁਤਾਬਕ ਹਨੀਪ੍ਰੀਤ ਨੇ ਜਦੋਂ ਵੀ ਫ਼ੋਨ ਉੱਤੇ ਕਿਸੇ ਨਾਲ ਗੱਲ ਕਰਨੀ  ਹੁੰਦੀ ਸੀ ਤਾਂ ਉਹ ਉਸ ਨੂੰ ਗੱਡੀ ‘ਚੋਂ ਲਾਹ ਦਿੰਦੀ ਸੀ।

ਗੱਲਬਾਤ ਮਗਰੋਂ ਉਹ  ਸਿਮ ਕਾਰਡ ਜਾਂ ਤਾਂ ਤੋੜ ਦਿੰਦੀ ਸੀ ਜਾਂ ਫਿਰ ਸੁੱਟ ਦਿਤਾ ਜਾਂਦਾ ਸੀ। ਅਪਣੇ ਜਿਸ ਮੋਬਾਈਲ ਅਤੇ ਰਜਿਸਟਰਡ ਸਿਮ ਨੂੰ ਹਨੀਪ੍ਰੀਤ ਗੁੰਮ ਹੋਇਆ (ਬਾਕੀ ਸਫ਼ਾ 10 ‘ਤੇ) ਦੱਸ ਰਹੀ ਹੈ ਉਹ ਪੰਜਾਬ  ਦੇ ਤਰਨਤਾਰਨ ਜ਼ਿਲ੍ਹੇ ਦੇ ਕਿਸੇ ਪਿੰਡ ਵਿਚ ਪਤਾ ਚਲਿਆ ਹੈ। ਪੰਚਕੂਲਾ  ਪੁਲਿਸ ਕਮਿਸ਼ਨਰ ਏ ਐਸ  ਚਾਵਲਾ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵਲੋਂ ਇਨ੍ਹਾਂ ਸਾਰੇ ਪਹਿਲੂਆਂ ਉੱਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਹੁਣ ਤਕ ਦੀ ਜਾਂਚ ਮੁਤਾਬਕ ਪੰਚਕੂਲਾ ਵਿਚ ਹਿੰਸਾ ਭੜਕਾਉਣ ਵਿਚ ਨਿਸ਼ਚਿਤ ਤੌਰ ‘ਤੇ ਹਨੀਪ੍ਰੀਤ ਦਾ ਹੱਥ ਰਿਹਾ ਹੈ।

error: Content is protected !!