ਕਹਿੰਦਾ ਮੈਂ ਤਾਂ ਟੈਕਸੀ ਕੋਲ ਖੜਾ ਸੀ ਮੁੰਡੇ ਨੇ ਆਕੇ ਕਿਹਾ ……

ਮਾਨਸਾ: ਪੇਸ਼ੇ ਵਜੋਂ ਟੈਕਸੀ ਚਾਲਕ ਤੇ ਟ੍ਰਾਂਸਜੈਂਡਰ ਗਾਇਕ ਦੀ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਦੀ ਪੂਰੇ ਡੇਢ ਕਰੋੜ ਦੀ ਲਾਟਰੀ ਨਿੱਕਲ ਆਈ। ਨਸੀਰ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਇਹ ਟਿਕਟ ਡਰਾਅ ਤੋਂ 5 ਦਿਨ ਪਹਿਲਾਂ ਹੀ ਖਰੀਦੀ ਸੀ। ਉਸ ਨੂੰ ਉਮੀਦ ਸੀ ਕਿ ਇੱਕ ਦਿਨ ਖ਼ੁਦਾ ਜ਼ਰੂਰ ਉਸ ‘ਤੇ ਮਿਹਰਬਾਨ ਹੋਵੇਗਾ।

ਨਸੀਰ ਨੇ ਦੱਸਿਆ ਕਿ ਇੱਕ ਦਿਨ ਉਹ ਆਪਣੇ ਟੈਕਸੀ ਸਟੈਂਡ ‘ਤੇ ਖੜ੍ਹਾ ਸੀ ਕਿ ਉੱਥੇ ਇੱਕ ਵਿਅਕਤੀ ਆ ਪੰਜਾਬ ਸਰਕਾਰ ਦੀ ਲਾਟਰੀ ਦੀਆਂ ਟਿਕਟਾਂ ਵੇਚਣ ਆ ਗਿਆ। ਉਸ ਦਾ ਲਾਟਰੀ ਖਰੀਦਣ ਦਾ ਕੋਈ ਮਨ ਨਹੀਂ ਸੀ ਪਰ ਵਿਕਰੇਤਾ ਵੱਲੋਂ ਕੀਤੀ ਟਿਕਟ ਖਰੀਦਣ ਦੀ ਗੁਜ਼ਾਰਿਸ਼ ਨੂੰ ਉਹ ਟਾਲ ਹੀ ਨੀ ਸਕਿਆ।

ਟੈਕਸੀ ਚਾਲਕ ਨੇ ਦੱਸਿਆ ਕਿ ਉਸ ਨੇ ਇਹ ਟਿਕਟ ਮਾਨਸਾ ਦੇ ਹੀ ਲਾਟਰੀ ਵਿਕਰੇਤਾ ਤਰਸੇਮ ਸ਼ਰਮਾ ਤੋਂ ਖਰੀਦੀ ਸੀ। ਉਸ ਨੂੰ ਦਿਵਾਲੀ ਬੰਪਰ ਦੀ ਬੀ-943117 ਟਿਕਟ ਨੰਬਰ ਤੋਂ ਡੇਢ ਕਰੋੜ ਦਾ ਇਨਾਮ ਨਿੱਕਲਿਆ ਹੈ।

ਨਸੀਰ ਨੇ ਕਿਹਾ ਕਿ ਇਸ ਪੈਸੇ ਨੂੰ ਉਹ ਨੇਕ ਕੰਮ ‘ਤੇ ਖਰਚ ਕਰੇਗਾ। ਉਹ ਪਹਿਲਾਂ ਵੀ ਆਪਣੀ ਕਮਾਈ ‘ਚੋਂ 3 ਗ਼ਰੀਬ ਲੜਕੀਆਂ ਦੇ ਵਿਆਹ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਉਹ ਇਹ ਪੈਸਾ ਵੀ ਗ਼ਰੀਬ ਕੁੜੀਆਂ ਦੀ ਪੜ੍ਹਾਈ ‘ਤੇ ਖ਼ਰਚ ਕਰੇਗਾ।

error: Content is protected !!